ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਅੰਤਰਰਾਸ਼ਟਰੀ ਸਮਾਗਮ ਕਰਵਾਏ ਜਾਣਗੇ

ਸਮਾਗਮ ਸੰਬਧੀ ਜਾਣਕਾਰੀ ਦਿੰਦੀਆਂ ਸੰਗਤਾਂ। ਫੋਟੋ ਸਾਬੀ ਚੀਨੀਆਂ।

ਸਮਾਗਮ ਸੰਬਧੀ ਜਾਣਕਾਰੀ ਦਿੰਦੀਆਂ ਸੰਗਤਾਂ। ਫੋਟੋ ਸਾਬੀ ਚੀਨੀਆਂ।

ਮਿਲਾਨ (ਇਟਲੀ) 31 ਜੁਲਾਈ (ਸਾਬੀ ਚੀਨੀਆਂ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਇਕ ਵਿਸ਼ਾਲ ਸ੍ਰੀ ਗੁਰੂ ਰਵਿਦਾਸ ਅੰਤਰਰਾਸ਼ਟਰੀ ਧਾਰਮਿਕ ਸਮਾਗਮ ਹਰ ਸਾਲ ਦੀ ਤਰ੍ਹਾਂ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਵਿਖੇ 5 ਅਗਸਤ ਨੂੰ ਇਲਾਕੇ ਵਿਚ ਰਹਿੰਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਨੂੰ ਸਿਰਜਣ ਵਾਲੇ ਅਵਤਾਰਾਂ ਤੇ ਮਹ੍ਹਾਂਰਖਾਂ ਦੇ ਦੁਆਰਾ ਦਰਸਾਏ ਮਾਰਗ ਤੇ ਉਨ੍ਹਾਂ ਦੇ ਦਿੱਤੇ ਉਪਦੇਸ਼ ਨੂੰ ਧਿਆਨ ਹਿੱਤ ਰੱਖਦਿਆਂ ਵਿਚਾਰਾਂ ਕੀਤੀਆ ਜਾਣਗੀਆਂ।
ਇਸ ਦੌਰਾਨ ਹਾਜਰੀਨ ਸੰਗਤਾਂ ਨਾਲ ਪੁੱਜ ਰਹੇ ਵਿਦਵਾਨ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਗੋਲਡ ਮੈਡਲਿਸਟ ਢਾਡੀ ਮਨਦੀਪ ਸਿੰਘ ਹੀਰਾਂਵਾਲੀ ਦਾ ਜਥਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ। ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੀ ਮਹਾਨਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੁੱਜੇ ਹੋਏ ਜਥਿਆ ਅਤੇ ਬੁਲਾਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਅੰਤਰਰਾਸ਼ਟਰੀ ਧਾਰਮਿਕ ਸਮਾਗਮ ਕਰਵਾਉਣ ਦਾ ਸਲਾਉਣਯੋਗ ਉਪਰਾਲਾ ਕੀਤਾ ਜਾਂਦਾ ਹੈ।