ਗੁਰੂ ਰਵਿਦਾਸ ਜੀ ਦਾ ਸਮਾਜ ਵਿੱਚ ਬਰਾਬਰਤਾ ਲਈ ਬਹੁਤ ਵੱਡਾ ਯੋਗਦਾਨ ਹੈ – ਸੰਤ ਕ੍ਰਿਸ਼ਨ ਨਾਥ

ਰੋਮ ਵਿਖੇ ਮਨਾਇਆ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਵਿਖੇ ਮਨਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵਂੇਂ ਪ੍ਰਕਾਸ਼ ਦਿਵਸ ਮੌਕੇ ਸੰਗਤਾਂ ਨਾਲ ਵਿਚਾਰ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ। ਫੋਟੋ : ਕੈਂਥ

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਵਿਖੇ ਮਨਾਏ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 641ਵਂੇਂ ਪ੍ਰਕਾਸ਼ ਦਿਵਸ ਮੌਕੇ ਸੰਗਤਾਂ ਨਾਲ ਵਿਚਾਰ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ। ਫੋਟੋ : ਕੈਂਥ

ਰੋਮ (ਇਟਲੀ) 12 ਮਾਰਚ (ਕੈਂਥ) – ਦੁਤਕਾਰੇ, ਲਤਾੜੇ ਤੇ ਪਛਾੜੇ ਸਮਾਜ ਦੇ ਹੱਕਾਂ ਖਾਤਿਰ ਸਾਰੀ ਜਿੰਦਗੀ ਸੰਘਰਸ਼ਸ਼ ਕਰਨ ਵਾਲੇ ਗਰੀਬਾਂ ਦੇ ਮਸੀਹਾ, ਮਹਾਨ ਕ੍ਰਾਂਤੀਕਾਰੀ, ਅਧਿਆਤਮਕਵਾਦੀ, ਸ਼੍ਰੋਮਣੀ ਸੰਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 641ਵਾਂ ਪ੍ਰਕਾਸ਼ ਦਿਵਸ ਇਟਲੀ ਦੀ ਰਾਜਧਾਨੀ ਰੋਮ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ, ਉਤਸਾਹ ਅਤੇ ਧੂਮਧਾਮ ਮਨਾਇਆ ਗਿਆ। ਆਗਮਨ ਪੁਰਬ ਦੇ ਸਮਾਗਮ ਵਾਲੇ ਦਿਨ ਸਵੇਰੇ ਨਿਸ਼ਾਨ ਸਾਹਿਬ ‘ਹਰਿ’ ਦੀ ਰਸਮ ਗੁਰਦੁਆਰਾ ਕਮੇਟੀ ਅਤੇ ਸੰਗਤਾਂ ਵੱਲੋਂ ਸਮੂਹਕ ਤੌਰ ‘ਤੇ ਅਦਾ ਕੀਤੀ। ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ “ਅੰਮ੍ਰਿਤਬਾਣੀ” ਦੇ ਆਰੰਭੇ ਆਖੰਡ ਜਾਪ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੀ ਸ਼ੁਰੂਆਤ ਗੁਰੂਘਰ ਦੇ ਕੀਰਤਨੀ ਜਥੇ ਗਿਆਨੀ ਕੁਲਦੀਪ ਸਿੰਘ ਬਸ਼ੇਸਰਪੁਰ, ਦਵਿੰਦਰ ਬਾਬਾ ਅਤੇ ਸਾਥੀਆਂ ਆਦਿ ਨੇ ਸਾਂਝੇ ਤੌਰ ‘ਤੇ ਕਰਦਿਆਂ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਇਸ ਉਪਰੰਤ ਇਟਲੀ ਦੇ ਮਿਸ਼ਨਰੀ ਜਥਿਆਂ ਰੇਸ਼ਮ ਲਾਲ ਗੜ੍ਹੇਵਾਲੇ, ਪਰਮਜੀਤ ਪੰਮਾ ਰਾਹੋਂ ਵਾਲੇ, ਮਨਪ੍ਰੀਤ ਕੌਰ ਪਿੰ੍ਰਸ, ਸਮਿੱਤਰਾ ਦੇਵੀ, ਸਮਿੰਦਰ ਕੌਰ, ਅਵਤਾਰ ਕੌਰ ਨਾਰਨੀ, ਕਸ਼ੇਰਤਾ ਕੀਰਤਨੀ ਬੀਬੀਆਂ ਦੇ ਜੱਥੇ ਵੱਲੋਂ ਧਾਰਮਿਕ ਪ੍ਰੋਗਰਾਮ ਦੁਆਰਾ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਈ। ਇਸ ਆਗਮਨ ਪੁਰਬ ਮੌਕੇ ਦਰਬਾਰ ਵਿੱਚ ਹਾਜ਼ਰੀ ਭਰ ਰਹੀ ਸੰਗਤ ਨਾਲ ਪੰਜਾਬ ਤੋਂ ਉਚੇਚੇ ਤੌਰ ‘ਤੇ ਪਹੁੰਚੇ ਮਿਸ਼ਨਰੀ ਪ੍ਰਚਾਰਕ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ, ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੋਂ ਪ੍ਰੇਰਨਾ ਲੈਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗਰੀਬ ਤੇ ਮਜ਼ਲੂਮ ਲੋਕਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਰੁਤਬਾ ਲੈਕੇ ਦੇਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੀ ਕ੍ਰਿਪਾ ਸਦਕਾ ਹੀ ਅੱਜ ਦਲਿਤ ਸਮਾਜ ਦੇ ਉਹ ਲੋਕ ਵਿਦਵਾਨੀ ਹਨ ਜਿਹਨਾਂ ਦਾ ਮੌਕੇ ਦੇ ਸ਼ਾਸ਼ਕ ਕਦੇ ਪ੍ਰਛਾਵਾ ਲੈਣਾ ਵੀ ਪਸੰਦ ਨਹੀਂ ਸਨ ਕਰਦੇ। ਇਸ ਦੌਰਾਨ ਗੁਰਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਸ਼੍ਰੀ ਜੈ ਪਾਲ ਸੰਧੂ ਪ੍ਰਧਾਨ ਅਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਾਰਮਿਕ ਅਸਥਾਨ ਰੋਮ ਨੇ ਕਿਹਾ ਕਿ, ਅੱਜ ਦਾ ਸਮਾਂ ਦਲਿਤ ਸਮਾਜ ਲਈ ਬਹੁਤ ਹੀ ਜ਼ਿਆਦਾ ਵਿਚਾਰਨ ਅਤੇ ਸਮਝਣ ਵਾਲਾ ਸਮਾਂ ਹੈ। ਲੋੜ ਹੈ ਅੱਜ ਸਤਿਗੁਰੂ ਰਵਿਦਾਸ ਜੀ ਦੇ ਮਿਸ਼ਨ ਦਾ ਝੰਡਾ ਪੂਰੀ ਦੁਨੀਆ ਵਿੱਚ ਘਰ-ਘਰ ਪਹੁੰਚਾਉਣ ਦੀ। ਇਸ ਸਮਾਰੋਹ ਵਿੱਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ, ਸ਼੍ਰੀ ਗੁਰੂ ਰਵਿਦਾਸ ਸਭਾ ਨਾਰਨੀ ਤੇਰਨੀ, ਸ਼੍ਰੀ ਗੁਰੂ ਰਵਿਦਾਸ ਸਭਾ ਲਾਤੀਨਾ, ਸ਼੍ਰੀ ਗੁਰੂ ਰਵਿਦਾਸ ਸਭਾ ਕਸੇਰਤਾ, ਨਾਪੋਲੀ ਅਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਆਦਿ ਤੋਂ ਸੰਗਤਾਂ ਨੇ ਵੱਡੇ ਪੱਧਰ ‘ਤੇ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵੱਲੋਂ ਸਮੂਹ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਅਗਮਨ ਪੁਰਬ ਵਿੱਚ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।