wind_cyc_super_nov2017_ita_320x50

ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦਾ ਪੁਨਰ ਵਿਸਥਾਰ ਹੋਇਆ

ਧਾਲੀਵਾਲ ਪ੍ਰਧਾਨ ਤੇ ਔਜਲਾ ਚੇਅਰਮੈਨ ਬਣੇ

ਨਿਯੁਕਤੀ ਉਪਰੰਤ ਮੌਜੂਦਾ ਅਹੁਦੇਦਾਰ। ਫੋਟੋ : ਚੀਨੀਆਂ

ਨਿਯੁਕਤੀ ਉਪਰੰਤ ਮੌਜੂਦਾ ਅਹੁਦੇਦਾਰ। ਫੋਟੋ : ਚੀਨੀਆਂ

ਮਿਲਾਨ (ਇਟਲੀ) 14 ਅਗਸਤ (ਸਾਬੀ ਚੀਨੀਆਂ) – ਇਟਲੀ ਦੀਆਂ ਨਾਮਵਾਰ ਖੇਡ ਕਲੱਬਾਂ ‘ਚੋਂ ਇਕ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਲੀਵੀਨੀਉ ਦੁਆਰਾ ਹਰ ਦੋ ਸਾਲ ਦੀ ਤਰ੍ਹਾਂ ਆਪਣੇ ਪ੍ਰਬੰਧਕੀ ਢਾਂਚੇ ਦਾ ਪੁਨਰ ਗਠਨ ਕੀਤਾ ਗਿਆ ਹੈ। ਸਮੂਹ ਕਲੱਬ ਮੈਂਬਰਾਂ ਦੀ ਮੌਜੂਦਗੀ ‘ਚ ਕੀਤੇ ਕੰਮਾਂ ‘ਤੇ ਵਿਚਾਰਾਂ ਕਰਨ ਉਪਰੰਤ ਨਵੇਂ ਪ੍ਰਬੰਧਕੀ ਢਾਂਚੇ ਦਾ ਗਠਨ ਕਰਦਿਆਂ ਮਸ਼ਹੂਰ ਬਿਜਨੈਸਮੈਨ ਅਵਤਾਰ ਸਿੰਘ ਧਾਲੀਵਾਲ ਨੂੰ (ਪ੍ਰਧਾਨ), ਦਲਜੀਤ ਸਿੰਘ ਔਜਲਾ ਨੂੰ (ਚੇਅਰਮੈਨ) ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਮੇਤ ਕਈ ਵੱਡੇ ਅਹੁੱਦਿਆਂ ਤੇ ਬਿਰਾਜਮਾਨ ਆਗੂ ਸੁਖਜਿੰਦਰ ਸਿੰਘ ਨੂੰ (ਸਰਪ੍ਰਸਤ) ਚੁਣਿਆ ਗਿਆ ਹੈ।
ਇਥੋਂ ਦੇ ਕਸਬਾ ਲਵੀਨੀਉ ‘ਚ ਹੋਈ ਹੰਗਾਮੀ ਮੀਟਿੰਗ ‘ਚ ਸਾਬਕਾ ਪ੍ਰਧਾਨ ਦਲਬੀਰ ਭੱਟੀ ਦੁਆਰਾ ਆਪਣੇ ਘਰੇਲੂ ਰੁਝੇਵਿਆਂ ਨੂੰ ਕਾਰਨ ਦੱਸਦੇ ਅਸਤੀਫ਼ਾ ਦੇਣ ਉਪਰੰਤ ਸ਼ੁਰੂ ਹੋਈ ਚੋਣ ਪ੍ਰਕਿਰਿਆ ‘ਚ ਸਰਬ ਸੰਮਤੀ ਨਾਲ ਚੁਣੇ ਅਹੁਦੇਦਾਰਾਂ ‘ਚ ਤੀਰਥ ਸਿੰਘ ਬਦੇਸ਼ਾ (ਉੱਪ ਚੇਅਰਮੈਨ), ਅਵਤਾਰ ਸਿੰਘ ਚਾਹਲ (ਖਜਾਨਚੀ), ਭੁਪਿੰਦਰ ਸਿੰਘ ਭੰਡਾਲ (ਸਟੇਜ ਸਕੱਤਰ), ਬਲਜਿੰਦਰ ਸਿੰਘ ਚੰਦੀ (ਜਰਨਲ ਸਕੱਤਰ), ਅਮਨਦੀਪ ਸਿੰਘ ਉੱਪਲ (ਸੀਨੀਅਰ ਮੀਤ ਪ੍ਰਧਾਨ), ਕਰਨਬੀਰ ਸਿੰਘ ਗਰੇਵਾਲ (ਮੀਤ ਪ੍ਰਧਾਨ), ਜਿੰਦਰ ਬੱਲ (ਸਕੱਤਰ ਜਰਨਲ), ਹਨੀ ਬਾਜਵਾ ਤੇ ਹਰਮੇਸ਼ ਕੁਮਾਰ (ਪ੍ਰੈੱਸ ਸਕਤੱਰ) ਤੇ ਤਜਿੰਦਰ ਸਿੰਘ ਬਾਜਵਾ ਨੂੰ ਮੁੱਖ ਸਲਾਹਕਾਰ ਵਜੋਂ ਜਿੰਮੇਵਾਰੀ ਦੇ ਕੇ ਕਲੱਬ ਦੀ ਚੜ੍ਹਦੀ ਕਲ੍ਹਾ ਲਈ ਕਾਰਜ ਤੇ ਪ੍ਰਬੰਧਾਂ ਨੂੰ ਸਹੀ ਤਰੀਕੇ ਚਲਾਉਣ ਲਈ ਜਿੰਮੇਵਾਰੀ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਖੇਡ ਮੇਲੇ ਕਰਵਾਉਣ ਤੋਂ ਇਲਾਵਾ ਧਾਰਮਿਕ ਸਮਾਗਮਾਂ ਲਈ ਸਹਿਯੋਗ ਦੇਣ ਦੇ ਨਾਲ ਵੱਖ ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਮਾਣ ਸਨਮਾਨ ਵੀ ਕਰ ਚੁੱਕਾ ਹੈ। ਇਸ ਮੌਕੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟ ਚੁੱਕਿਆ ਕਬੱਡੀ ਖਿਡਾਰੀ ਵਿੱਕੀ ਗਿੱਦੜ ਪਿੰਡੀ, ਮਲਕੀਤ ਸਿੰਘ ਚੀਮਾ ਤੇ ਜਗਦੇਵ ਸਿੰਘ ਕੰਗ ਵੀ ਉਚੇਚੇ ਤੌਰ ‘ਤੇ ਮੌਜੂਦ ਸਨ।