ਛੇਵੀ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ – ਨਾਰਵੇ

altਲੀਅਰ, 8 ਜੁਲਾਈ, (ਰੁਪਿੰਦਰ ਢਿੱਲੋ ਮੋਗਾ) – ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਛੇਵੀ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਪ੍ਰਕਾਸ਼ ਦਿਵਸ ਸੰਗਤਾ ਵੱਲੋਂ ਬੜੀ ਧੁਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਪੰਜਾਬੋ ਆਏ ਕੀਰਤਨੀ ਜੱਥੇ ਭਾਈ ਦਲਜੀਤ ਸਿੰਘ ਨਿਰਮਾਣ(ਜੰਲਧਰ ਵਾਲੇ), ਭਾਈ ਮਨਜੀਤ ਸਿੰਘ ਅਤੇ ਭਾਈ ਕੁਲਵੰਤ ਸਿੰਘ ਹੋਣਾ ਨੇ ਰੱਬੀ ਬਾਣੀ ਦਾ ਕੀਰਤਨ ਕਰ ਸੰਗਤਾ ਨੂੰ ਨਿਹਾਲ ਕੀਤਾ ਅਤੇ ਛੇਵੀ ਪਾਤਸ਼ਾਹੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਆ, ਸੰਗਤਾ ਵੱਲੋਂ ਗੁਰੂ ਕਾ ਲੰਗਰ ਉਤਸ਼ਾਹ ਨਾਲ ਛੱਕਿਆ ਗਿਆ। ਇਸ ਮੋਕੇ 16 ਜੂਨ ਦੇ ਸੰਗਤ ਫੈਸਲੇ ਨਾਲ ਪ੍ਰਵਾਨ ਸਿਲੈਕਸ਼ਨ ਕਮੇਟੀ ਨੇ ਗੁਰੂ ਘਰ ਦੀ ਸੇਵਾ ਲਈ ਨਵੀ ਕਮੇਟੀ ਦੇ ਭਾਈ ਮਨਜੋਰ ਸਿੰਘ ਮੁੱਖ ਸੇਵਾਦਾਰ, ਬੀਬੀ ਉਪਕਾਰ ਕੋਰ ਉੱਪ ਮੁੱਖ ਸੇਵਾਦਾਰ, ਹਰਵਿੰਦਰ ਸਿੰਘ ਸਕੈਟਰੀ, ਬੀਬੀ ਸੁਰਿੰਦਰ ਕੋਰ ਖਜਾਨਚੀ, ਰਾਜਪ੍ਰੀਤ ਸਿੰਘ ਮੈਬਰ, ਤਗਿੰਦਰ ਸਿੰਘ ਮੈਬਰ ਦੇ ਨਾਮ ਸੰਗਤ ਨਾਲ ਸਾਝੇ ਕੀਤੇ।