ਜਵਾਨੀ ਨੂੰ ਚਿੱਟਾ ਨਿਗਲਣ ‘ਤੇ ਬੇਵੱਸ ਪੁਲਿਸ ਨੂੰ ਦਿੱਤੀ ਚੁਣੌਤੀ

ਬਾਬਾ ਹਰਦੀਪ ਸਿੰਘ ਨੇ ਡੀ. ਜੀ. ਪੀ., ਮੁੱਖ ਮੰਤਰੀ ਤੇ ਗ੍ਰਹਿ ਮੰਤਰਾਲੇ  ਨੂੰ ਲਿਖੀ ਚਿੱਠੀ 
ਕਿਹਾ ਕਿ ਪੰਜਾਬ ਨੂੰ 6 ਮਹੀਨੇ ਸਾਡੇ ਹਵਾਲੇ ਕਰੋ, ਨਸ਼ਾ ਖ਼ਤਮ ਕਰਾਂਗੇ ਅਸੀਂ

baba-jiਬਠਿੰਡਾ/ਰਾਮਪੁਰਾ ਫੂਲ, 28 ਜੂਨ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਡੀ. ਜੀ. ਪੀ. ਤੇ ਹੋਰਾਂ ਨੂੰ ਲਿਖੀ ਖੁੱਲੀ ਚਿੱਠੀ ਵਿੱਚ ਚੁਣੌਤੀ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਜਵਾਨੀ ਨੂੰ ਨਸ਼ਾ ਨਿਗਲ ਰਿਹਾ ਹੈ ਤੇ ਪੰਜਾਬ ਪੁਲਿਸ ਬੇਵੱਸ ਹੈ। ਉਹਨਾਂ ਕਿਹਾ ਕਿ ਜੇ ਬੇਵੱਸੀ ‘ਚ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਤਾਂ ਕੇਵਲ ਅਮਨ ਕਾਨੂੰਨ, ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਨੂੰ ਦਲ ਖ਼ਾਲਸਾ ਦੇ ਹਵਾਲੇ ਕੀਤਾ ਜਾਵੇ ਤਾਂ ਉਹ 6 ਮਹੀਨੇ ਦੇ ਅੰਦਰ ਅੰਦਰ ਨਸ਼ਾ ਖ਼ਤਮ ਕਰ ਦੇਣਗੇ ਅਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਤਾਂ ਬਹੁਤ ਛੇਤੀ ਬੰਦ ਹੋ ਜਾਣਗੀਆਂ।
ਬਾਬਾ ਹਰਦੀਪ ਸਿੰਘ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਕਿ ਸ਼੍ਰੀਮਾਨ ਜੀ, ਅਸੀਂ ਵੀ ਇੱਕ ਚੁਣੌਤੀ ਦੇ ਰਹੇ ਹਾਂ ਕਿ ਜੇ ਪੰਜਾਬ ਪੁਲਿਸ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਰੋਕਣ ਤੋਂ ਅਸਮਰਥ ਹੈ ਤਾਂ ਨਸ਼ੇ ਵਾਲੇ ਪੱਖ ਤੋਂ ਹੀ ਪੰਜਾਬ ਸਾਨੂੰ ਸਭਾ ਦਿਓ ਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਗਲੇ 6 ਮਹੀਨਿਆਂ ਵਿੱਚ ਅਸੀਂ ਪੰਜਾਬ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦੇਵਾਗੇ ਅਤੇ ਨਸ਼ੇ ਕਾਰਣ ਮੌਤਾਂ ਤਾਂ ਕੁਝ ਦਿਨਾਂ ਵਿੱਚ ਹੀ ਰੋਕ ਦੇਵਾਂਗੇ।
ਉਹਨਾਂ ਪੰਜਾਬ ਦੀਆਂ ਜੇਲ•ਾਂ ਵਿੱਚ ਵੀ ਚਿੱਟੇ ਸਮੇਤ ਸਾਰੇ ਨਸ਼ਿਆਂ ਦੀ ਗੱਲ ਕਰਦਿਆ ਕਿਹਾ ਕਿ ਸ਼੍ਰੀਮਾਨ ਜੀ, ਇੱਕ ਗੱਲ ਹੋਰ ਕਿ ਪੰਜਾਬ ਦੀਆਂ ਜੇਲ•ਾਂ ਜੋ ਬਿਲਕੁੱਲ ਹੀ ਤੁਹਾਡੇ ਵਿਭਾਗ ਅਧੀਨ ਹਨ, ਉਹਨਾਂ ਵਿੱਚ ਚਾਹੇ ਮਹਿੰਗਾ ਹੀ ਪਰ ਨਸ਼ੇ ਵਾਲੀ ਗੋਲੀ, ਬੀੜੀ, ਜਰਦੇ ਤੋਂ ਚਿੱਟਾ ਤੱਕ ਸਭ ਕੁਝ ਬਾਹਰ ਨਾਲੋਂ ਵੀ ਸੌਖਾ ਮਿਲਦਾ ਹੈ। ਇਹ ਇਸ ਦੀ ਵੀ ਰਿਪੋਰਟਾਂ ਪੁਲਿਸ, ਪੁਲਿਸ ਮੁਖੀ ਤੋਂ ਲੈ ਕੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰਾਲੇ ਤੱਕ ਨੂੰ ਵੀ ਪਤਾ ਹੈ ਪਰ ਇਹ ਗੋਰਖ਼ਧੰਦਾ ਵੀ ਵੱਧਦਾ ਜਾ ਰਿਹਾ ਹੈ।
ਪੰਜਾਬ ਮਾਂ ਬੋਲੀ, ਪੰਜਾਬ ਦੇ ਪਾਣੀਆਂ ਤੇ ਹੋਰ ਪੰਜਾਬ ਦੇ ਹਿੱਤਾਂ ਲਈ ਸੰਘਰਸ਼ਕਾਰੀ ਸਿੱਖ ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕੁਝ ਪੁਲਿਸ ਅਫ਼ਸਰਾਂ ਤੇ ਕੁਝ ਨੇਤਾਵਾਂ ਦੇ ਬੱਚੇ ਇਸ  ਇੱਕ ਗੱਲ ਹੋਰ ਵੀ ਤੁਹਾਨੂੰ ਯਾਦ ਦਿਵਾਉਣੀ ਚਾਹੁੰਦੇ ਹਾਂ, ਇੱਕ ਕਹਾਵਤ ਹੈ ਕਿ ਜੋ ਕਿਸੇ ਦੇ ਘਰ ਅੱਗ ਲਾਉਂਦਾ ਹੈ ਉਸ ਦੀਆਂ ਲਪਟਾਂ ਜਾਂ ਸੇਕ ਕਦੇ ਨਾ ਕਦੇ ਅੱਗ ਲਾਉਣ ਵਾਲੇ ਦੇ ਘਰ ਤੱਕ ਵੀ ਜਾਂਦਾ ਹੈ। ਇਹਨਾਂ ਨਸ਼ੇ ਕਾਰਣ ਹੋ ਰਹੀਆਂ ਮੌਤਾਂ ਵਿੱਚ ਕੁਝ ਪੁਲਿਸ ਅਫ਼ਸਰਾਂ ਦੇ ਤੇ ਕੁਝ ਨੇਤਾਵਾਂ ਦੇ ਬੱਚੇ ਵੀ ਲਪੇਟ ਵਿੱਚ ਆ ਚੁੱਕੇ ਹਨ।
ਬਾਬਾ ਹਰਦੀਪ ਸਿੰਘ ਨੇ ਚਿੱਠੀ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਪਿਛਲੇ ਕੁਝ ਕੁ ਦਿਨਾਂ ਵਿੱਚ ਨਸ਼ੇ ਦੀ ਵੱਧ ਵਰਤੋਂ ਕਾਰਣ ਕਈ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਪਹਿਲੇ ਪੰਨਿਆਂ ‘ਤੇ ਆ ਰਹੀਆਂ ਹਨ ਤੇ ਇਹ ਜਾਰੀ ਹਨ। ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਨੂੰ ਜਨਮ ਦੇਣ ਵਾਲੀਆਂ ਮਾਂਵਾਂ ਦੀਆਂ ਹੂਕਾਂ ਵੀ ਪੁਲਿਸ ਦੇ ਪੱਥਰ ਦਿਲ ਨੂੰ ਪਿਘਲਾ ਨਹੀਂ ਸਕੀਆਂ। ਉਹਨਾਂ ਕਿਹਾ ਕਿ ਹਰ ਇੱਕ ਨਹੀਂ ਤਾਂ ਦੇਸ਼ ਦੇ ਬਹੁਤੇ ਲੋਕ ਜਾਣਦੇ ਹਨ ਕਿ ਨਸ਼ੇ ਵਰਗੀ ਭਿਆਨਕ ਮਹਾਂਮਾਰੀ ਜੋ ਸਾਡੇ ਨੌਜਵਾਨਾਂ ਨੂੰ ਨਿਗਲ ਰਹੀ ਹੈ, ਸਬੰਧੀ ਜੇ ਪੰਜਾਬ ਪੁਲਿਸ ਰੋਕਣ ‘ਤੇ ਆ ਜਾਵੇ ਤਾਂ ਇਹ ਸਿਲਸਲਾ ਬੰਦ ਹੋ ਸਕਦਾ ਹੈ। ਪੰਜਾਬ ਪੁਲਿਸ ਕੋਲ ਹਰ ਪਿੰਡ-ਪਿੰਡ, ਕਸਬੇ, ਮੰਡੀਆਂ, ਸ਼ਹਿਰਾਂ ਦੇ ਮੈਡੀਕਲ ਦੁਕਾਨਾਂ ਦੀਆਂ ਸੂਚੀਆਂ ਹਨ ਤੇ ਉਹਨਾਂ ਪੁਲਿਸ ਕੋਲ ਇਹ ਰਿਕਾਰਡ ਵੀ ਹੈ ਕਿ ਕਿਸ ਕਿਸ ਦੁਕਾਨਾਂ ‘ਤੇ ਨਸ਼ੇ ਵਾਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚਿੱਟੇ ਤੇ ਹੋਰ ਭਿਆਨਕ ਨਸ਼ੇ ਦੀ ਤਸਕਰੀ ਦੇ ਜਾਲ ਤੋਂ ਵੀ ਪੰਜਾਬ ਪੁਲਿਸ ਜਾਣੂ ਹੈ।
ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ 6 ਮਹੀਨਿਆਂ ਦੇ ਅੰਦਰ ਅੰਦਰ ਸੌ ਫੀਸਦੀ ਸਹੀ ਨਤੀਜੇ ਸਾਹਮਣੇ ਲੈ ਕੇ ਆਉਣਗੇ।

baba-ji1