wind_cyc_super_nov2017_ita_320x50

ਜਸਵਿੰਦਰ ਸਿੰਘ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨਿਯੁਕਤ

partyਰੋਮ (ਇਟਲੀ) 4 ਜਨਵਰੀ (ਕੈਂਥ) – ਇਟਲੀ ਵਿਚ ਉਂਝ ਤਾਂ ਹਰ ਤੀਸਰਾ ਭਾਰਤੀ ਆਪਣੇ ਆਪ ਨੂੰ ਅਖਬਾਰਾਂ ਵਿਚ ਨਾਮੀ ਸਮਾਜ ਸੇਵਕ ਅਖਵਾਉਂਦਾ ਹੈ, ਪ੍ਰੰਤੂ ਜਦ ਗੱਲ ਅਮਲਾਂ ਦੀ ਆਉਂਦੀ ਹੈ ਤਾਂ ਬਹੁਤੇ ਅਜਿਹੇ ਆਗੂ ਲੱਭਣੇ ਔਖੈ ਹੋ ਜਾਂਦੇ ਹਨ। ਇਟਲੀ ਦਾ ਕੋਈ ਵਿਰਲਾ ਹੀ ਭਾਰਤੀ ਅਜਿਹਾ ਹੈ, ਜਿਸ ਦੀ ਸਮਾਜ ਸੇਵੀ ਖੇਤਰ ਵਿਚ ਕਹਿਣੀ ਤੇ ਕਰਣੀ ਇਕ ਹੋਵੇ। ਅਜਿਹੀ ਸਖਸ਼ੀਅਤ ਦੇ ਮਾਲਕ ਹਨ ਇਟਲੀ ਦੇ ਉਘੇ ਸਮਾਜ ਸੇਵਕ ਜਸਵਿੰਦਰ ਸਿੰਘ ਲਾਟੀ, ਜੋ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਭਾਈਚਾਰੇ ਦੀ ਸੇਵਾ ਹੀ ਨਹੀਂ ਕਰ ਰਹੇ, ਸਗੋਂ ਇਟਲੀ ਵਿਚ ਪੰਜਾਬੀ ਮਾਂ ਖੇਡ ਕਬੱਡੀ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ। ਸ: ਜਸਵਿੰਦਰ ਸਿੰਘ ਲਾਟੀ ਦੀਆਂ ਨਿਸ਼ਕਾਮ ਸੇਵਾਵਾਂ ਦੀ ਗੂੰਜ ਯੁਰਪ ਦੇ ਨਾਲ ਨਾਲ ਪੰਜਾਬ ਵਿਚ ਵੀ ਹੈ। ਜਿਸ ਦੀ ਬਦੌਲਤ ਬੈਂਸ ਭਰਾਵਾਂ ਨੇ ਬਹੁਤ ਹੀ ਸ਼ਲਾਘਾਯੋਗ ਕਰਵਾਈ ਕਰਦਿਆਂ ਜਸਵਿੰਦਰ ਸਿੰਘ ਲਾਟੀ ਨੂੰ ਲੋਕ ਇਨਸਾਫ ਪਾਰਟੀ ਇਟਲੀ ਦਾ ਪ੍ਰਧਾਨ ਥਾਪਿਆ ਹੈ। ਸਵਿੰਦਰ ਸਿੰਘ ਲਾਟੀ ਦੇ ਪ੍ਰਧਾਨ ਬਣਨ ਨਾਲ ਇਟਲੀ ਤੋਂ ਇਲਾਵਾ ਪੂਰੇ ਯੂਰਪ ਦੇ ਸਮੂਹ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਯੂਰਪ ਭਰ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਸ:  ਜਸਵਿੰਦਰ ਸਿੰਘ ਲਾਟੀ ਨੇ ਪਾਰਟੀ ਵੱਲੋਂ ਦਿੱਤੀ ਗਈ ਇਸ ਜਿੰਮੇਵਾਰੀ ਲਈ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ, ਉਹ ਮਿਲੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਸ: ਰਜਿੰਦਰ ਸਿੰਘ ਥਿੰਦ, ਮੀਤ ਪ੍ਰਧਾਨ ਕੁਲਦੀਪ ਸਿੰਘ ਪੱਡਾ, ਕਿਰਪਾਲ ਸਿੰਘ ਬਾਜਵਾ ਜਨਰਲ ਸੈਕਟਰੀ, ਦਵਿੰਦਰ ਸਿੰਘ ਮੱਲ੍ਹੀ ਮੁੱਖ ਸਲਾਹਕਾਰ ,ਜਗਤਾਰ ਸਿੰਘ ਮਾਹਲ ਮੁਖ ਬੁਲਾਰਾ, ਤਜਿੰਦਰ ਪਾਲ ਸਿੰਘ ਖਜਾਨਚੀ ਦਾ ਧੰਨਵਾਦ ਕੀਤਾ।