ਜੀਵ ਨੂੰ ਗੁਰਬਾਣੀ ਦੀ ਸਿੱਖਿਆ ਉੱਤੇ ਅਮਲ ਕਰਨਾ ਚਾਹੀਦਾ ਹੈ-ਸੰਤ ਬਾਪੂ ਮੰਗਲ ਦਾਸ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਦਾ ਜੋਤੀ -ਜੋਤ ਸਮਾਏ ਦਿਵਸ ਮੌਕੇ ਸੰਗਤਾਂ. ਫੋਟੋ--ਕੈਂਥ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਦਾ ਜੋਤੀ -ਜੋਤ ਸਮਾਏ ਦਿਵਸ ਮੌਕੇ ਸੰਗਤਾਂ. ਫੋਟੋ–ਕੈਂਥ

ਰੋਮ ਇਟਲੀ (ਕੈਂਥ) – ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਦਾ ਜੋਤੀ -ਜੋਤ ਸਮਾਏ ਦਿਵਸ ਅਤੇ ਬ੍ਰਹਮਲੀਨ 108 ਸੰਤ ਸਰਵਣ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਵਿਸੇæਸ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਜਿਸ ਵਿੱਚ ਮਿਸ਼ਨ ਦੇ ਮਹਾਨ 108 ਸੰਤ ਬਾਪੂ ਮੰਗਲ ਦਾਸ ਜੀ ਮੁੱਖੀ ਡੇਰਾ ਈਸਪੁਰ ਵਾਲਿਆਂ ਨੇ ਪੰਜਾਬ ਤੋਂ ਉਚੇਚੇ ਤੌਰ ਤੇ ਸਿਰਕਤ ਕੀਤੀ।ਅੰਮ੍ਰਿਤ ਵੇਲੇ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਚਾਰਣ ਇਲਾਹੀ ਕੀਤੀ ਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਦੀ ਆਰੰਭਤਾ ਗੁਰੂਘਰ ਦੇ ਕੀਰਤਨੀਏ ਗਿਆਨੀ ਕੁਲਦੀਪ ਸਿੰਘ ਬਸੇਸ਼ਰਪੁਰ ਵਾਲਿਆਂ ਦੇ ਜੱਥੇ ਨੇ ਰਸ ਭਿੰਨੇ ਕੀਰਤਨ ਰਾਹੀ ਕਰਦਿਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਉਪੰਰਤ ਮਿਸ਼ਨਰੀ ਗਾਇਕ ਹੁਸਨ ਲਾਲ ਭਾਟੀਆ ਤੇ ਹਰਪ੍ਰੀਤ ਕੌਰ ਪਾਲ ਆਦਿ ਨੇ ਮਿਸ਼ਨਰੀ ਸ਼ਬਦਾਂ ਨਾਲ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕੀਤਾ।ਇਸ ਸਮਾਗਮ ਨੂੰ 108 ਸੰਤ ਬਾਪੂ ਮੰਗਲ ਦਾਸ ਜੀ ਹੁਰਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਕਲਯੁੱਗੀ ਸਮੇਂ ਵਿੱਚ ਜੀਵ ਗੁਰਬਾਣੀ ਦੁਆਰਾ ਹੀ ਭਵਜਲ ਤੋਂ ਪਾਰ ਹੋ ਸਕਦਾ ਹੈ।ਜੀਵ ਨੂੰ ਸਿਰਫ਼ ਗੁਰਬਾਣੀ ਸੁਣਨੀ ਜਾਂ ਪੜ੍ਹਨੀ ਹੀ ਨਹੀਂ ਚਾਹੀਦੀ ਸਗੋਂ ਗੁਰਬਾਣੀ ਦੀ ਸਿੱਖਿਆ ਉੱਤੇ ਵੀ ਅਮਲ ਕਰਨਾ ਚਾਹੀਦਾ ਹੈ।ਸਮਾਗਮ ਦੀਆਂ ਸੰਗਤ ਲਈ ਚਾਹ ਅਤੇ ਲੰਗਰ ਦੀ ਸੇਵਾ ਬੀਬੀ ਊਸ਼ਾ ਰਾਣੀ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਵਿਸੇæਸ ਸਮਾਗਮ ਵਿੱਚ ਜੈ ਪਾਲ ਸੰਧੂ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਰੋਮ  ਤੇ ਗੁਰਦੁਆਰਾ ਸਾਹਿਬ ਦੇ ਹੋਰ ਸੇਵਾਦਾਰ ਮਹਿੰਦਰ ਪਾਲ ਬੱਧਣ,ਜਸਵਿੰਦਰ ਬੰਗੜ,ਅਮਰਜੀਤ ਰੱਲ,ਮੁਲਖ ਰਾਜ ਜਸੱਲ,ਰੇਸ਼ਮ ਸਿੰਘ,ਦਵਿੰਦਰ ਬਾਬਾ,ਹਰਮੇਲ ਹੈਪੀ,ਰਾਮ ਪਾਲ ਚੁੰਬਰ ਅਤੇ ਹੋਰ ਵੀ ਇਲਾਕੇ ਦੀਆਂ ਕਈ ਪ੍ਰਮੁੱਖ ਸਖ਼ਸੀਅਤਾਂ ਨੇ ਹਾਜ਼ਰੀ ਭਰੀ।ਪ੍ਰਬੰਧਕ ਵੱਲੋਂ ਸਮੂਹ ਸੇਵਾਦਾਰਾਂ ਤੋਂ ਇਲਾਵਾ ਸੰਤਾਂ ਦਾ ਵੀ ਵਿਸੇæਸ ਮਾਣ-ਸਨਮਾਨ ਕੀਤਾ ਗਿਆ ਅਤੇ ਸਮਾਗਮ ਵਿੱਚ ਸਿਰਕਤ ਕਰਨ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ।ਅੰਤ ਵਿੱਚ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।