Advertisement
Advertisement

ਜੂਸੇਪੇ ਕੌਂਤੇ ਨੂੰ ਇਟਲੀ ਦਾ ਪ੍ਰਧਾਨ ਮੰਤਰੀ ਬਣਨ ‘ਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਤੀ ਵਧਾਈ

ਭਾਰਤ ਅਤੇ ਇਟਲੀ ਦੇ ਆਪਸੀ ਸੰਬਧੀ ਨੂੰ ਪਹਿਲਾਂ ਨਾਲੋਂ ਜਿਆਦਾ ਬਿਹਤਰ ਬਣਾਉਣ ਲਈ ਹੋਇਆ ਵਿਚਾਰ ਵਟਾਂਦਰਾ
ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੋਂਤੇ ਨਾਲ ਮੁਲਾਕਾਤ ਦੌਰਾਨ ਭਾਰਤ ਦੀ ਵਿਦੇਸ਼ ਮੰਤਰੀ ਮੈਡਮ ਸੁਸ਼ਮਾ ਸਵਰਾਜ

ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੋਂਤੇ ਨਾਲ ਮੁਲਾਕਾਤ ਦੌਰਾਨ ਭਾਰਤ ਦੀ ਵਿਦੇਸ਼ ਮੰਤਰੀ ਮੈਡਮ ਸੁਸ਼ਮਾ ਸਵਰਾਜ

ਰੋਮ ਇਟਲੀ (ਕੈਂਥ) ਭਾਰਤ ਦੀ ਵਿਦੇਸ਼ ਮੰਤਰੀ ਮੈਡਮ ਸੁਸ਼ਮਾ ਸਵਰਾਜ ਅੱਜ ਕਲ੍ਹ ਆਪਣੀ 7 ਦਿਨਾਂ ਵਿਸੇਸ ਯੂਰਪ ਫੇਰੀ ਉੱਤੇ ਹਨ ।ਇਸ ਫੇਰੀ ਦੇ ਪਹਿਲੇ ਦੌਰ ਵਿੱਚ ਅੱਜ ਮੈਡਮ ਸੁਸ਼ਮਾ ਸਵਰਾਜ ਨੇ ਰੋਮ ਵਿਖੇ ਇਟਲੀ ਦੇ ਪ੍ਰਧਾਨ ਮੰਤਰੀ ਜੂਸੇਪੇ ਕੋਂਟੇ ਨਾਲ ਵਿਸੇਸ ਮੁਲਾਕਾਤ ਕਰਦਿਆਂ ਉਹਨਾਂ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ।ਇਸ ਦੌਰਾਨ ਦੋਨਾਂ ਨੇਤਾਵਾਂ ਨੇ ਸਾਰੇ ਖੇਤਰਾਂ ਵਿੱਚ ਇੱਕ ਦੂਜੇ ਦੇਸ਼ ਨੂੰ ਹਰ ਪੱਖੋ ਪੂਰਨ ਸਹਿਯੋਗ ਅਤੇ ਆਪਣੇ ਸੰਬਧੀ ਨੂੰ ਪਹਿਲਾਂ ਨਾਲੋਂ ਵੀ ਹੋਰ ਬਿਹਤਰ ਬਣਾਉਣ ਉਪੱਰ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।ਇਸ ਦੌਰਾਨ ਹੀ ਵਿਦੇਸ਼ ਮੰਤਰੀ ਮੈਡਮ ਸੁਸ਼ਮਾ ਸਵਰਾਜ ਨੇ ਇਟਲੀ ਦੇ ਵਿਦੇਸ਼ ਮੰਤਰੀ ਐਂਜੋ ਮੋਅਵੇਰੋ ਮਿਲਾਨੇਸੀ ਨਾਲ ਵੀ ਵਿਸੇਸ ਮੁਲਾਕਾਤ ਕਰਦਿਆਂ ਦੋਨਾਂ ਦੇਸ਼ਾਂ ਦੇ ਸੰਬਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਵਿਸ਼ਵ ਮੁੱਦਿਆਂ ਤੇ ਵਿਚਾਰ ਵਟਾਂਦਰੇ ਕੀਤੇ।ਮੈਡਮ ਸੁਸ਼ਮਾ ਸਵਰਾਜ ਇਸ ਵਿਸੇਸ ਯੂਰਪ ਫੇਰੀ ਦੌਰਾਨ ਇਟਲੀ,ਫਰਾਂਸ,ਲਕਸਮਬਰਗ ਅਤੇ ਬੈਲਜੀਅਮ ਜਾਣਗੇ।ਇਟਲੀ ਤੋਂ ਬਾਅਦ ਉਹ ਫਰਾਂਸ ਲਈ ਰਵਾਨਾ ਹੋ ਗਏ।