ਜੇ ਸਮੂਹ ਧਰਮਾਂ ਦਾ ਉਪਦੇਸ਼ ਮਨੁੱਖਤਾ ਦੀ ਭਲਾਈ ਹੈ ਤਾਂ ਭਰਾ ਮਾਰੂ ਜੰਗ ਕਿਉਂ ? – ਮਾਨ

ਵਿਲੇਤਰੀ ਵਿਚ ਕਰਵਾਇਆ ਗਿਆ ਵਿਸ਼ਾਲ ਧਾਰਮਿਕ ਸਮਾਗਮ

ਜਥੇ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਜਥੇ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਵਿਲੇਤਰੀ (ਇਟਲੀ) 17 ਮਈ (ਸਾਬੀ ਚੀਨੀਆਂ) – ਦੁਨੀਆਵੀ ਲੋਕ ਵੱਖ ਵੱਖ ਧਰਮਾਂ ‘ਚ ਵੰਡੇ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੀ ਬੈਠੇ ਹਨ, ਪਰ ਸਮੁੱਚੀ ਕਾਇਨਾਤ ‘ਤੇ ਇਕ ਵੀ ਧਰਮ ਅਜਿਹਾ ਨਹੀਂ ਜੋ ਇਕ ਮਨੁੱਖ ਨੂੰ ਦੂਸਰੇ ਮਨੁੱਖ ‘ਤੇ ਅੱਤਿਆਚਾਰ ਕਰਨ ਲਈ ਉਕਸਾਉਂਦਾ ਹੋਵੇ। ਜੇ ਸਭ ਧਰਮਾਂ ਦਾ ਉਪਦੇਸ਼ ਮਨੁੱਖਤਾ ਦੀ ਭਲਾਈ ਹੈ ਤਾਂ ਫਿਰ ਲੋਕ ਕਿਉਂ ਇਕ ਦੂਜੇ ‘ਤੇ ਅੱਤਿਆਚਾਰ ਕਰਨ ਲਈ ਮਜਬੂਰ ਹੋਏ ਪਏ ਹਨ, ਗੱਲ ਸਮਝ ਤੋਂ ਬਾਹਰ ਹੋਈ ਪਈ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੇ ਪ੍ਰਸਿੱਧ ਢਾਡੀ ਮੇਜਰ ਸਿੰਘ ਮਾਨ ਦੁਆਰਾ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਡਾ: ਭੀਮ ਰਾਉ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਧਾਰਮਿਕ ਸਮਾਗਮਾਂ ‘ਚ ਬੋਲਦੇ ਹੋਏ ਕੀਤਾ ਗਿਆ। ਭਾਈ ਸਾਹਿਬ ਨੇ ਜਿੱਥੇ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ, ਉੱਥੇ ਸੰਗਤ ਨੂੰ ਸੁਝਾਅ ਰੂਪੀ ਵਿਚਾਰ ਦਿੰਦਿਆਂ ਆਖਿਆ ਕਿ, ਸਾਨੂੰ ਭਾਈ ਮਾਰੂ ਜੰਗ ਖਤਮ ਕਰਕੇ ਇਕ ਦੂਜੇ ਦੇ ਦੁੱਖ ਸੁੱਖ ਵਿਚ ਸ਼ਰੀਕ ਹੋਣਾ ਚਾਹੀਦਾ ਹੈ ਤੇ ਗੁਰੂ ਸਾਹਿਬਾਨਾਂ ਦੀ ਰਚੀ ਬਾਣੀ ਤੋਂ ਸਿੱਖਿਆ ਲੈਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਸਰਬਸਾਂਝੀ ਵਾਲਤਾ ਦੀ ਉਦਹਾਰਨ ਵਿਸ਼ਾਲ ਧਾਰਮਿਕ ਸਮਾਗਮਾਂ ਦੀ ਆਰੰਭਤਾ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਸ਼ੁਰੂ ਹੋਏ ਦੀਵਾਨਾਂ ਵਿਚ ਵੱਖ ਵੱਖ ਜਥਿਆਂ ਵੱਲੋਂ ਗੁਰੂ ਚਰਨਾਂ ਵਿਚ ਹਾਜਰੀਆਂ ਭਰਦਿਆਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਪੁੱਜੇ ਜਥਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੀ ਆਰੰਭਤਾ ਸਥਾਨਕ ਹਜੂਰੀ ਰਾਗੀ ਜਥੇ ਦੁਆਰਾ ਕੀਰਤਨ ਨਾਲ ਕੀਤੀ ਗਈ। ਉਪਰੰਤ ਪੁੱਜੇ ਬੁਲਾਰਿਆਂ ਵੱਲੋਂ ਇਕ ਇਕ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂਆਂ ਦੇ ਦਿਖਾਏ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ।

valetri1