ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਦੇ ਭਰਾ ਅਵਤਾਰ ਸਿੰਘ ਚੈੜੀਆਂ ਇਟਲੀ ਤੋਂ ਜਾ ਕੇ ਪਿੰਡ ਦੇ ਸਰਪੰਚ ਬਣੇ

ਸਮੱਰਥਕਾਂ ਵਿੱਚ ਖੁਸ਼ੀ ਦੀ ਲਹਿਰ

ਦੇਸ਼-ਵਿਦੇਸ਼ਾਂ ਤੋਂ ਵਧਾਈਆਂ ਦਾ ਸਿਲਸਿਲਾ ਜਾਰੀ

altਇਟਲੀ, 8 ਜੁਲਾਈ, (ਹਰਦੀਪ ਸਿੰਘ ਕੰਗ) – ਜੈਲਦਾਰ ਭਰਾਵਾਂ ਦੇ ਲਈ ਸਾਲ 2013 ਇਕ ਹੋਰ ਖੁਸ਼ੀ ਲੈ ਕੇ ਆਇਆ ਹੈ। ਕਿਉਂਕਿ ਇਸ ਸਾਲ ਜੈਲਦਾਰ ਸੁਰਿੰਦਰ ਸਿੰਘ ਚੈੜੀਆਂ ਦੇ ਭਰਾ ਅਵਤਾਰ ਚੈੜੀਆਂ(ਇਟਲੀ ਵਾਲਿਆਂ) ਨੂੰ ਉਨ੍ਹਾਂ ਦੇ ਪਿੰਡ ਚੈੜੀਆਂ ਦੇ ਸਰਪੰਚ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਿਛਲੇ ਦਿਨ ਪੰਚਾਇਤੀ ਚੋਣਾਂ ਦੌਰਾਨ ਹੋਈਆਂ ਵੋਟਾਂ ਦੌਰਾਨ ਅਵਤਾਰ ਸਿੰਘ ਨੂੰ ਚੈੜੀਆਂ ਪਿੰਡ ਵਾਸੀਆਂ ਦੁਆਰਾ ਮਿਲੇ ਭਰਵੇਂ ਹੁੰਗਾਰੇ ਅਤੇ ਸਹਿਯੋਗ ਦੇ ਨਾਲ਼ ਸਰਪੰਚੀ ਹਾਸਿਲ ਹੋਈ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਅਵਤਾਰ ਸਿੰਘ ਚੈੜੀਆਂ ਲੰਬੇ ਸਮੇਂ ਤੋਂ ਇਟਲੀ ਰਹਿੰਦੇ ਸਨ। ਇਸ ਵਾਰ ਪੰਚਾਇਤੀ ਚੋਣਾਂ ਦੌਰਾਨ ਆਪਣੇ ਸਮੱਰਥਕਾਂ ਦੇ ਸਹਿਯੋਗ ਨਾਲ਼ ਉਨ੍ਹਾਂ ਨੇ ਆਪਣੇ ਆਪ ਨੂੰ ਸਰਪੰਚੀ ਦੇ ਉਮੀਦਵਾਰ ਵਜੋਂ ਘੋਸ਼ਿਤ ਕੀਤਾ ਸੀ ਪਿੰਡ ਵਾਸੀਆਂ ਦੇ ਪਿਆਰ ਤੇ ਸਤਿਕਾਰ ਸਦਕਾ ਹੀ ਉਨ੍ਹਾਂ ਨੂੰ ਇਹ ਜਿੱਤ ਨਸੀਬ ਹੋਈ। ਇਟਲੀ ਵਰਗੇ ਮੁਲਕ ਅੰਦਰ ਕਈ ਸਾਲਾਂ ਤੋਂ ਰਹਿਣ ਦੇ ਬਾਵਜੂਦ ਜੈਲਦਾਰ ਭਰਾ ਆਪਣੇ ਪਿੰਡ ਤੇ ਵਿਰਸੇ ਅਤੇ ਪਿੰਡ ਵਾਸੀਆਂ ਦੇ ਨਾਲ਼ ਦਿਲੋਂ ਜੁੜੇ ਹੋਏ ਹਨ। ਇਸੇ ਪਿਆਰ ਦੀ ਬਦੌਲਤ ਹੀ ਪਿੰਡ ਦੇ ਸੂਝਵਾਨ ਵੋਟਰਾਂ ਦੁਆਰਾ ਉਨ੍ਹਾਂ ਦੇ ਚੋਣ ਨਿਸ਼ਾਨ ਤੇ ਆਪਣੀ ਮੋਹ ਭਿੱਜੀ ਮੋਹਰ ਲਗਾ ਕੇ ਅਵਤਾਰ ਸਿੰਘ ਚੈੜੀਆਂ ਦੀ ਝੋਲੀ ਸਰਪੰਚੀ ਪਾਈ ਗਈ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾ ਉਨ੍ਹਾਂ ਦੇ ਪਿਤਾ ਲਖਵੀਰ ਸਿੰਘ ਚੈੜੀਆਂ ਵੀ ਸਰਵਸੰਮਤੀ ਦੇ ਨਾਲ਼ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਇਟਲੀ ਵਿੱਚ ਖੇਡਾਂ ਨੂੰ ਪ੍ਰਫੁਲਿੱਤ ਕਰਨ ਦੇ ਨਾਲ਼ ਨਾਲ਼ ਇਨਾਂ੍ਹ ਦੁਆਰਾ ਵੱਖ ਵੱਖ ਸਖਸ਼ੀਅਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ਼ ਪਿੰਡ ਚੈੜੀਆਂ ਵਿਖੇ ਪਿਛਲੇ ਕੁੱਝ ਸਾਲਾਂ ਤੋਂ ਹਰੇਕ ਸਾਲ ਸ਼ਾਨਦਾਰ ਕਬੱਡੀ ਕੱਪ ਵੀ ਕਰਵਾਇਆ ਜਾਂਦਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਕਲੱਬਾਂ ਦੀਆਂ ਟੀਮਾਂ ਭਾਗ ਲੈæਦੀਆਂ ਹਨ। ਅਵਤਾਰ ਸਿੰਘ ਚੈੜੀਆਂ ਦੇ ਪਿੰਡ ਦੇ ਸਰਪੰਚ ਬਣਨ ਤੇ ਇਟਲੀ ਸਮੇਤ ਵੱਖ ਵੱਖ ਮੁਲਕਾਂ ਦੀਆਂ ਖੇਡ ਤੇ ਸੱਭਿਆਚਾਰਕ ਸ਼ਖਸੀਅਤਾਂ ਦੁਆਰਾ ਜੈਲਦਾਰ ਭਰਾਵਾਂ ਨੂੰ ਹਾਰਦਿਕ ਵਧਾਈਆਂ ਭੇਜੀਆਂ ਜਾ ਰਹੀਆਂ ਹਨ। ਭਾਵੇਂ ਕਿ ਅਵਤਾਰ ਸਿੰਘ ਚੈੜੀਆਂ ਦੇ ਸਰਪੰਚ ਬਣਨ ਦਾ ਉਨ੍ਹਾਂ ਦਾ ਪਿੰਡ ਦੀ ਰਾਜਨੀਤੀ ਵਿੱਚ ਇਕ ਨਵਾਂ ਅਨੁਭਵ ਹੈ ਪ੍ਰੰਤੂ ਉਨ੍ਹਾਂ ਦੇ ਭਰਾ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਇਕ ਉੱਘੇ ਕਾਂਗਰਸੀ ਆਗੂ ਹਨ ਜੋ ਕਿ ਕਈ ਜਿੰਮੇਵਾਰਾਨਾ ਅਹੁਦਿਆਂ ‘ਤੇ ਕਾਰਜ ਕਰ ਰਹੇ ਹਨ ਅਤੇ ਇਲਾਕੇ ਵਿੱਚ ਚੰਗਾ ਅਸਰ ਰਸੂਖ ਰੱਖਦੇ ਹਨ।