ਡਰਾਈਵਿੰਗ ਲਾਇਸੈਂਸ ਅਤੇ ਗਲਤ ਪਹਿਚਾਣ ਪੱਤਰ ਦੀ ਕੀਮਤ 2500 ਯੂਰੋ

licenceਪੋਵੀਲੀਓ (ਇਟਲੀ) 12 ਅਕਤੂਬਰ (ਜਸਵਿੰਦਰ ਸਿੰਘ ਲਾਟੀ) – ਪੋਵੀਲੀਓ ਦਾ ਰਹਿਣ ਵਾਲਾ ਇਕ 35 ਸਾਲਾ ਇੰਡੀਅਨ ਵਿਅਕਤੀ ਜੋ ਕਿ ਮਿਊਂਸਪਲ ਕਾਰਪੋਰੇਸ਼ਨ (ਕੈਸਤੇਲਨੋਵੋ ਦੀ ਸੌਂਤੋਂ, ਕੈਦਲਬੋਸਕੋ, ਬਾਨੀਓਲੋ) ਦੀ ਪੁਲਿਸ ਨੇ ਗੱਡੀ ‘ਤੇ ਜਾ ਰਹੇ ਨੂੰ ਕੰਟਰੋਲ ਕੀਤਾ, ਤਾਂ ਉਸ ਕੋਲੋਂ ਰੋਮਾਨੀਆ ਦਾ ਲਾਇਸੈਂਸ ਤੇ ਰੋਮਾਨੀਆ ਦਾ ਹੀ ਨਕਲੀ ਪਹਿਚਾਣ ਪੱਤਰ ਮਿਲਿਆ। ਜਿਸ ਨੂੰ ਪੂਰੀ ਛਾਣਬੀਣ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ 11/10/2017 ਨੂੰ ਜੱਜ ਦੇ ਅੱਗੇ ਪੇਸ਼ ਕੀਤਾ ਗਿਆ। ਜੱਜ ਨੇ ਇਸ ‘ਤੇ ਸੁਣਵਾਈ ਕਰਦੇ ਇਸ ਦੀ ਤਾਰੀਖ ਅੱਗੇ 27 ਅਕਤੂਬਰ ਪਾ ਦਿੱਤੀ ਹੈ ਤੇ ਉਸ ਵਿਅਕਤੀ ਨੂੰ ਤਦ ਤੱਕ ਛੱਡ ਦਿੱਤਾ ਗਿਆ। ਜੱਜ ਦੇ ਸਾਹਮਣੇ ਉਸ ਵਿਅਕਤੀ ਨੇ ਕਿਹਾ ਕਿ, ਉਸ ਨੇ ਇਹ ਨਕਲੀ ਦਸਤਾਵੇਜ ਆਪਣੇ ਇਕ ਦੋਸਤ ਕੋਲੋਂ 2500 ਯੂਰੋ ਦੇ ਕੇ ਖਰੀਦੇ ਸਨ।