ਡਾ: ਸੋਨੀਆ ਦੀ ਹੋਈ ਲੋਕ ਇਨਸਾਫ ਪਾਰਟੀ ਸਵੀਡਨ ‘ਚ ਧਮਾਕੇਦਾਰ ਐਂਟਰੀ

ਸੋਨੀਆ ਹੇਲਦੇਸਟਡ ਨੂੰ ਚੁਣਿਆ ਗਿਆ ਸਵੀਡਨ ਦੇ ਪ੍ਰਧਾਨ

d-soniaਸਵੀਡਨ, 5 ਅਪ੍ਰੈਲ (ਜਸਵਿੰਦਰ ਸਿੰਘ ਲਾਟੀ) – ਯੂਰਪ ਦੀਆ ਸਾਰੀਆਂ ਪਾਰਟੀਆਂ ਉਦੋਂ ਦੰਦਾਂ ਹੇਠ ਜੀਭ ਲੈ ਕੇ ਬੈਠ ਗਈਆਂ, ਜਦ ਪਤਾ ਲੱਗਾ ਕਿ ਯੂਰਪ ਦੀ ਕੋਰ ਕਮੇਟੀ ‘ਤੇ ਸ: ਸਿਮਰਜੀਤ ਸਿੰਘ ਬੈਂਸ ਨੇ ਮੈਡਮ ਸੋਨੀਆ ਨੂੰ ਸਵੀਡਨ ਦੇ ਪ੍ਰਧਾਨ ਵਜੋਂ ਨਿਜੁਕਤ ਕੀਤਾ ਹੈ। ਸਵੀਡਨ ਤੋਂ ਪ੍ਰਧਾਨ ਲਗਾਉਣ ਲਈ ਯੂਰਪ ਕੋਰ ਕਮੇਟੀ ‘ਚ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਤੇ ਅਖੀਰ ਉੱਘੀ ਸਮਾਜ ਸੇਵਕ ਡਾ: ਸੋਨੀਆ ਹੇਲਦੇਸਟਡ ‘ਤੇ ਆਪਸੀ ਸਹਿਮਤੀ ਬਣੀ। ਉਨ੍ਹਾਂ ਨੂੰ ਸਵੀਡਨ ਦੇ ਪ੍ਰਧਾਨ ਦੀ ਜਿੰਮੇਵਾਰੀ ਸ: ਸਿਮਰਜੀਤ ਸਿੰਘ ਬੈਂਸ ਤੇ ਲੋਕ ਇਨਸਾਫ ਪਾਰਟੀ ਦੇ ਝੰਡੇ ਹੇਠ ਸੌਂਪੀ ਗਈ। ਡਾ: ਸੋਨੀਆ ਨੇ ਯੂਰਪ ਦੀ ਕੋਰ ਕਮੇਟੀ ਤੇ ਸ: ਸਿਮਰਜੀਤ ਸਿੰਘ ਬੈਂਸ ਨੂੰ ਵਿਸ਼ਵਾਸ ਦਿਵਾਇਆ ਕਿ, ਉਹ ਆਪਣੀ ਅਗਾਂਹਵਧੂ ਸੋਚ ਨਾਲ ਲੋਕ ਇਨਸਾਫ ਪਾਰਟੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦਾ ਹਰ ਬਣਦਾ ਯੋਗਦਾਨ ਪਾਉਣਗੇ ਤੇ ਪੂਰੇ ਸਵੀਡਨ ‘ਚ ਲੋਕ ਇਨਸਾਫ ਪਾਰਟੀ ਦਾ ਵਿਸਤਾਰ ਕਰਨਗੇ। ਸਭ ਨੂੰ ਸ: ਸਿਮਰਜੀਤ ਸਿੰਘ ਬੈਂਸ ਦੀ ਸੋਚ, ਪਾਰਟੀ ਦੇ ਵਿਧਾਨ ਹੇਠਾਂ ਪਾਰਟੀ ਦਾ ਇੰਡੀਆ ਤੇ ਵਿਦੇਸ਼ ‘ਚ ਪ੍ਰਚਾਰ ਕਰਨਗੇ। ਉਨ੍ਹਾਂ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ, ਉਹ ਪਹਿਲਾਂ ਤੋਂ ਹੀ ਸਮਾਜ ਸੇਵਾ ਕਰ ਰਹੇ ਹਨ ਤੇ ਹੁਣ ਇਕ ਇਹੋ ਜਿਹੀ ਪਾਰਟੀ ਦੀ ਉਨ੍ਹਾਂ ਨੂੰ ਪ੍ਰਧਾਨਗੀ ਮਿਲੀ ਹੈ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਮੁੱਖ ਰੱਖਦੇ ਹੋਏ ਭ੍ਰਿਸ਼ਟਾਚਾਰ, ਬੇਰੁਜਗਾਰੀ, ਕਿਸਾਨੀ ਤੇ ਜਵਾਨੀ ਲਈ ਸੱਚੇ ਮਨੋ ਲੜ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ, ਪੰਜਾਬ ਦਾ ਹਰ ਐਮ ਐਲ ਏ ਸ: ਸਿਮਰਜੀਤ ਸਿੰਘ ਬੈਂਸ ਵਾਂਗ ਕੰਮ ਕਰੇ ਤਾਂ ਸਾਨੂੰ ਪੰਜਾਬੀਆਂ ਨੂੰ ਸਾਡੀ ਗੁਆਚੀ ਹੋਈ ਸੋਨੇ ਦੀ ਚਿੜੀ ਵਾਪਸ ਮਿਲ ਸਕਦੀ ਹੈ।
ਇਥੇ ਹੀ ਸ: ਕੁਲਦੀਪ ਸਿੰਘ ਪੱਡਾ (ਪ੍ਰਧਾਨ ਲੋਕ ਇਨਸਾਫ ਪਾਰਟੀ ਯੂ ਕੇ ਅਤੇ ਯੂਰਪ) ਸ: ਦਵਿੰਦਰ ਸਿੰਘ ਮੱਲ੍ਹੀ (ਮੁੱਖ ਸਲਾਹਕਾਰ ਕੋਰ ਕਮੇਟੀ ਯੂਰਪ ਅਤੇ ਯੂ ਕੇ) ਸ: ਕ੍ਰਿਪਾਲ ਸਿੰਘ ਬਾਜਵਾ (ਸਕੱਤਰ ਜਨਰਲ ਕੋਰ ਕਮੇਟੀ ਯੂਰਪ ਅਤੇ ਯੂ ਕੇ) ਸ: ਜਗਤਾਰ ਸਿੰਘ ਮਾਹਲ (ਮੁੱਖ ਬੁਲਾਰਾ ਕੋਰ ਕਮੇਟੀ ਯੂ ਕੇ ਤੇ ਯੂਰਪ) ਸ: ਸ਼ਮਸ਼ੇਰ ਸਿੰਘ (ਆਰਗੇਨਾਈਜ਼ਰ ਕੋਰ ਕਮੇਟੀ ਯੂਰਪ ਤੇ ਯੂ ਕੇ) ਤੇ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਸ: ਸਿਮਰਜੀਤ ਸਿੰਘ ਬੈਂਸ ਨੇ ਮੈਡਮ ਸੋਨੀਆ ਨੂੰ ਪਾਰਟੀ ‘ਚ ਜੀ-ਆਇਆਂ ਆਖਿਆ ਤੇ ਪੰਜਾਬ ਪ੍ਰਤੀ ਨੇਕ ਤੇ ਸਾਫ ਨੀਤੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।