ਤੇਰਾਚੀਨਾ : ਨਹਿਰ ਵਿਚੋਂ ਭਾਰਤੀ ਦੀ ਲਾਸ਼ ਬਰਾਮਦ

terਤੇਰਾਚੀਨਾ ਨਹਿਰ ਵਿਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸਦੀ ਪਹਿਚਾਣ ਪੁਲਿਸ ਵੱਲੋਂ ਬਲਜਿੰਦਰ ਸਿੰਘ ਦੇ ਤੌਰ ‘ਤੇ ਕੀਤੀ ਗਈ ਹੈ। ਹੋਰ ਵਧੇਰੇ ਜਾਣਕਾਰੀ ਅਨੁਸਾਰ 33 ਸਾਲਾ ਬਲਜਿੰਦਰ ਸਿੰਘ ਤੇਰਾਚੀਨਾ ਦਾ ਰਹਿਣ ਵਾਲਾ ਸੀ ਅਤੇ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸ ਭਾਰਤੀ ਵਿਅਕਤੀ ਦੀ ਲਾਸ਼ ਫਾਇਰ ਬ੍ਰਿਗੇਡ ਨੂੰ ਪ੍ਰਾਪਤ ਹੋਈ, ਉਪਰੰਤ ਇਟਲੀ ਦੀ ਪੁਲਿਸ ਯੂਨਿਟ ਕਾਰਾਬਿਨੇਰੀ ਦੁਆਰਾ ਜਾਂਚ ਪੜ੍ਹਤਾਲ ਉਪਰੰਤ ਮ੍ਰਿਤਕ ਵਿਅਕਤੀ ਦੀ ਪਹਿਚਾਣ ਬਲਜਿੰਦਰ ਸਿੰਘ, ਉਮਰ 33 ਸਾਲ, ਖੇਤ ਮਜਦੂਰ ਵਜੋਂ ਜਾਰੀ ਕੀਤੀ ਗਈ।
– ਪੰਜਾਬ ਐਕਸਪ੍ਰੈੱਸ