ਤੇ ਹੁਣ, ਆਮ ਆਦਮੀ ਬਣਨ ਲੱਗੇ ਖਾਸ!

aapਮਿਲਾਨ (ਇਟਲੀ) 17 ਮਾਰਚ (ਸਾਬੀ ਚੀਨੀਆਂ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਤੋਂ ਬਾਅਦ ਬਦਲੀ ਸਥਿਤੀ ਨੂੰ ਵੇਖਦੇ ਹੋਏ ਬਹੁਤ ਸਾਰੇ ਆਮ ਆਦਮੀ ਖਾਸ ਬਣਨ ਜਾ ਰਹੇ ਹਨ। ਜੀ ਹਾਂ ਗੱਲ ਕਰ ਰਹੇ ਹਾਂ ਉਨ੍ਹਾਂ ਦਲ ਬਦਲੂ ਆਗੂਆਂ ਦੀ, ਜੋ ਪਹਿਲਾਂ ਆਮ ਆਦਮੀ ਪਾਰਟੀ ਦਾ ਪੱਲੜਾ ਭਾਰੀ ਵੇਖਦੇ ਪਰਿਵਰਤਨ ਤੇ ਰਿਸ਼ਵਤਖੋਰੀ ਖਤਮ ਕਰਕੇ ਲੋਕ ਪੱਖੀ ਸਰਕਾਰ ਲਿਆਉਣ ਦੇ ਦਾਅਵੇ ਕਰਦੇ ਨਹੀ ਥੱਕਦੇ ਸਨ, ਪਰ ਸਮੇਂ ਦੀ ਬਦਲੀ ਚਾਲ ਅੱਗੇ ਅਜਿਹੇ ਆਗੂਆਂ ਦੇ ਬਿਆਨ ਵੀ ਬਦਲਦੇ ਨਜਰ ਆ ਰਹੇ ਹਨ। ਜਿਨ੍ਹਾਂ ਨੂੰ ਕੱਲ੍ਹ ਆਪ ‘ਚੋਂ ਪੰਜਾਬ ਦਾ ਭਵਿੱਖ ਦਿੱਸ ਰਿਹਾ ਸੀ, ਅੱਜ ਗਲਤੀਆ ਦਾ ਮੰਥਨ ਕਰਦੇ ਨਹੀਂ ਥੱਕਦੇ। ਅਜਿਹੇ ਮੌਕਾ ਪ੍ਰਸਤ ਅਖ਼ਬਾਰੀ ਆਗੂਆਂ ਤੋਂ ਭਲਾਈ ਦੀ ਆਸ ਰੱਖਣਾ ਕਿਸੇ ਸੁਪਨੇ ਨਾਲੋਂ ਘੱਟ ਨਹੀਂ। ਜਿੱਥੇ ਦਲ ਬਦਲੂ ਕਾਂਗਰਸ ਨਾਲ ਜਿੱਤ ਦੇ ਜਸ਼ਨ ਮਨ੍ਹਾ ਰਹੇ ਹਨ, ਉੱਥੇ ਯੂਰਪ ਦੇ ਵੱਖ ਵੱਖ ਦੇਸ਼ਾਂ ‘ਚ ਰਹਿੰਦੇ ਆਪ ਵਲੰਟੀਅਰਜ਼ ਦਾ ਕਹਿਣਾ ਹੈ ਕਿ, ਸਰਕਾਰ ਬਣਨਾ ਜਾਂ ਨਾ ਬਣਨਾ ਅਲੱਗ ਗੱਲ ਹੈ, ਪਰ ਪੰਜਾਬ ‘ਚੋਂ ਨਸ਼ਾ ਤੇ ਰਿਸ਼ਵਤਖੋਰੀ ਖਤਮ ਕਰਨ ਲਈ ਲੜਾਈ ਲੜ੍ਹਦੇ ਰਹਿਣਗੇ। ਦੱਸਣਯੋਗ ਹੈ ਕਿ 15ਵੀਂ ਵਿਧਾਨ ਸਭਾ ‘ਚ ਆਪ ਦੀ ਹਾਰ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਵਿਚ ਨਿਰਾਸ਼ਾ ਜਰੂਰ ਦੇਖੀ ਜਾ ਰਹੀ ਹੈ, ਉੱਥੇ ਵਿਦੇਸ਼ਾਂ ‘ਚ ਬੈਠੇ ਕਾਂਗਰਸ ਦੇ ਸਮਰਥਕਾਂ ਵੱਲੋਂ ਕਾਂਗਰਸ ਦੀ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ।