ਤੋਰੀਨੋ : ਬਲੈਕ ਮੈਜਿਕ ਗਰੁੱਪ ਨਾਬਾਲਗ ਲੜਕੀ ਨਾਲ ਸੋਸ਼ਣ ਦੇ ਜੁਰਮ ਹੇਠ ਕਾਬੂ

ਗਰੁੱਪ ਦਾ ਮੁੱਖੀ 69 ਸਾਲਾ ਵਿਅਕਤੀ ਆਪਣੇ ਆਪ ਨੂੰ ‘ਗੁਰੂ’ ਕਹਾਉਂਦਾ ਸੀ

bmagic

ਤੋਰੀਨੋ (ਇਟਲੀ) 16 ਮਾਰਚ (ਪੰਜਾਬ ਐਕਸਪ੍ਰੈੱਸ) – ਇਟਾਲੀਅਨ ਪੁਲਿਸ ਨੇ ਇਟਲੀ ਦੇ ਖੇਤਰ ਤੋਰੀਨੋ ਵਿਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਉੱਤੇ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਿਸ ਇਸ ਸਬੰਧੀ ਹੋਰ ਜਾਂਚ ਪੜ੍ਹਤਾਲ ਕਰ ਰਹੀ ਹੈ, ਜਿਸ ਵਿਚ ਇਕ ਗਰੁੱਪ ਸ਼ਾਮਿਲ ਹੈ, ਜਿਸਦਾ ਮੁੱਖੀ ਗੁਰੂ ਆਪਣੇ ਆਪ ਨੂੰ ਇਕ ਮਾਹਿਰ ਤਾਂਤਰਿਕ ਦੱਸਦਾ ਹੈ ਅਤੇ ਦਾਅਵਾ ਕਰਦਾ ਹੈ ਕਿ ਉਹ ਆਪਣੀ ਜਾਦੂ ਸ਼ਕਤੀ ਨਾਲ ਕਾਲੇ ਜਾਦੂ ਦਾ ਅਸਰ ਵੀ ਖਤਮ ਕਰ ਸਕਦਾ ਹੈ। ਇਨ੍ਹਾਂ ਵਿਅਕਤੀਆਂ ਉੱਤੇ ਇਕ 17 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।
ਇਸ ਗਰੁੱਪ ਦਾ ਮੁੱਖੀ ਪਾਓਲੋ ਮੇਰਾਲੀਆ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ, ਜੋ ਕਿ 69 ਸਾਲਾ ਰਿਟਾਇਰਡ ਗਣਿਤ ਮਾਸਟਰ ਹੈ। ਉਸਦੇ ਨਾਲ ਉਸਦਾ ਇਕ ਸਾਥੀ 73 ਸਾਲਾ ਬੇਜਾਨੋ ਵੀਓਤੀ ਅਤੇ 22 ਸਾਲਾ ਇਕ ਨੌਜਵਾਨ ਹੈ ਜੋ ਕਿ ਪੀੜ੍ਹਤ ਲੜਕੀ ਦਾ ਦੋਸਤ ਹੈ ਅਤੇ ਆਪਣੀ ਮਾਂ ਦੀ ਮਦਦ ਨਾਲ ਇਹ ਲੜਕੀ ਨੂੰ ਇਸ ਤਾਂਤਰਿਕ ਗੁਰੂ ਕੋਲ ਲੈ ਕੇ ਆਇਆ, ਇਨ੍ਹਾਂ ਤਿੰਨਾਂ ਨੇ ਮਿਲ ਕੇ ਲੜਕੀ ਦਾ ਸਰੀਰਕ ਅਤੇ ਮਾਨਸਿਕ ਸੋਸ਼ਣ ਕੀਤਾ, ਇਸ ਤੋਂ ਇਲਾਵਾ ਹੋਰ ਵੀ ਮਹਿਲਾਵਾਂ ਹਨ, ਜਿਨ੍ਹਾਂ ਦਾ ਸਰੀਰਕ ਸੋਸ਼ਣ ਕਰਨ ਦਾ ਦੋਸ਼ ਇਨ੍ਹਾਂ ਉੱਪਰ ਹੈ, ਜਿਸਦੀ ਜਾਂਚ ਪੜ੍ਹਤਾਲ ਪੁਲਿਸ ਵੱਲੋਂ ਜਾਰੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਪਰੋਕਤ ਪੀੜ੍ਹਤ ਲੜਕੀ ਨੇ ਦੁੱਖੀ ਹੋ ਕੇ ਇਸ ਪ੍ਰਤਾੜਨਾ ਦਾ ਵਿਰੋਧ ਕਰਨ ਬਾਰੇ ਸੋਚਿਆ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ।
ਤਾਂਤਰਿਕਾਂ ਦੇ ਇਸ ਗਰੁੱਪ ਨੇ ਲੜ੍ਹਕੀ ਨੂੰ ਪੂਰੀ ਤਰ੍ਹਾਂ ਝਾਂਸੇ ਵਿਚ ਲਿਆਂਦਾ ਅਤੇ ਉਸਨੂੰ ਵਿਸ਼ਵਾਸ ਦਿਵਾ ਦਿੱਤਾ ਕਿ ਉਹ ਬੁਰੀਆਂ ਆਤਮਾਵਾਂ ਦੇ ਸਾਏ ਹੇਠ ਹੈ, ਇਸਦਾ ਇਲਾਜ ਕੁਝ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ, ਅਤੇ ਇਨ੍ਹਾਂ ਦਾ ਕਹਿਣਾ ਸੀ ਕਿ ਦਵਾਈ ਦੇ ਸਹੀ ਅਸਰ ਜਿਸ ਲਈ ਲੜਕੀ ਨੂੰ ਗਰੁੱਪ ਸੰਭੋਗ ਕਰਨਾ ਲਾਜ਼ਮੀ ਹੈ। ਲੜਕੀ ਦੇ ਦਿਮਾਗ ਨੂੰ ਆਪਣੇ ਵੱਸ ਹੇਠ ਕਰ ਕੇ ਇਨ੍ਹਾਂ ਨੇ ਵਾਰ ਵਾਰ ਇਸ ਕਿਰਿਆ ਨੂੰ ਲੜਕੀ ਨਾਲ ਦੁਹਰਾਇਆ। ਲੜਕੀ ਨਾਲ ਕੀਤੇ ਇਸ ਦੁਰਾਚਾਰ ਦੀਆਂ ਤਾਂਤਰਿਕ ਵੱਲੋਂ ਵੀਡੀਓ ਵੀ ਬਣਾਈਆਂ ਜਾਂਦੀਆਂ ਸਨ, ਜੋ ਕਿ ਪੁਲਿਸ ਵੱਲੋਂ ਬਰਾਮਦ ਕਰ ਲਈਆਂ ਗਈਆਂ ਹਨ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ੀ ਤਾਂਤਰਿਕ ਗੁਰੂ ਨੇ ਕਬੂਲ ਕੀਤਾ ਕਿ, ਉਹ ਆਪਣੇ ਆਪ ਨੂੰ ਤਾਂਤਰਿਕ ਸ਼ਕਤੀਆਂ ਦਾ ਮਾਹਿਰ ਮੰਨਦਾ ਹੈ ਅਤੇ ਕੁਝ ਉਪਾਅ ਕਰਨ ਨਾਲ ਉਸਦੀਆਂ ਇਹ ਜਾਦੂ ਸ਼ਕਤੀਆਂ ਹੋਰ ਮਜਬੂਤ ਹੋ ਜਾਂਦੀਆਂ ਹਨ। ਉਸਨੇ ਆਪਣੀ ਵਸ਼ੀਕਰਣ ਸ਼ਕਤੀ ਨਾਲ ਲੜਕੀ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਸੀ ਕਿ ਉਹ ਬੁਰੇ ਸਾਏ ਤੋਂ ਪੀੜ੍ਹਤ ਹੈ, ਅਤੇ ਉਪਰੋਕਤ ਦੱਸੇ ਇਲਾਜ ਨਾਲ ਉਹ ਆਪਣੀ ਤਕਲੀਫ ਤੋਂ ਮੁਕਤੀ ਪਾ ਸਕਦੀ ਹੈ। ਇਸ ਸਮੇਂ ਇਹ ਗਰੁੱਪ ਪੁਲਿਸ ਹਿਰਾਸਤ ਵਿਚ ਹੈ ਅਤੇ ਇਸ ਸਬੰਧੀ ਹੋਰ ਜਾਂਚ ਪੜ੍ਹਤਾਲ ਬਾਕੀ ਹੈ। ਪੁਲਿਸ ਨੂੰ ਇਨ੍ਹਾਂ ਦੇ ਅੱਡੇ ਤੋਂ ਬਹੁਤ ਸਾਰੀ ਸਮੱਗਰੀ ਮਿਲੀ ਹੈ, ਜਿਸ ਨਾਲ ਇਹ ਲੋਕਾਂ ਨੂੰ ਕਾਲੇ ਜਾਦੂ ਦੇ ਝਾਂਸੇ ਵਿਚ ਫਸਾਉਂਦੇ ਸਨ।