ਦਲਿਤ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮੁੱਚਾ ਸਮਾਜ ਲਾਮਬੰਦ ਹੋਵੇ-ਜਸਵੀਰ ਬੱਬੂ

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਅਥਾਹ ਸ਼ਰਧਾ ਨਾਲ ਮਨਾਇਆ ਸ਼ਹੀਦ ਸੰਤ ਰਾਮਾਨੰਦ ਜੀ ਦਾ 9ਵਾਂ ਸ਼ਹੀਦੀ ਦਿਵਸ

 

shsh1ਰੋਮ ਇਟਲੀ (ਕੈਂਥ)ਇਟਲੀ ਦੇ ਸ਼ਹਿਰ ਵਿਚੈਂਸਾ ਵਿੱਚ ਪੈਂਦੇ ਰਵਿਦਾਸੀਆ ਸਮਾਜ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਨਤੇਕੀਓ ਮਜੋਰੇ ਵਿਖੇ ਦਲਿਤ ਸਮਾਜ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦਾ 9ਵਾਂ ਸ਼ਹੀਦੀ ਸਮਾਗਮ ਬਹੁਤ ਹੀ ਸ਼ਰਧਾ ਅਤੇ ਸਤਿਕਾਰਪੂਰਵਕ ਮਨਾਇਆ ਗਿਆ ਜਿਸ ਵਿੱਚ ਇਲਾਕੇ ਭਰ ਤੋਂ ਸੰਗਤਾਂ ਸੰਤਾਂ ਮਹਾਂਪੁਰਸ਼ਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਨਤਮਸਤਕ ਹੋਈਆਂ।ਇਸ ਮਹਾਨ ਸ਼ਹੀਦੀ ਸਮਾਗਮ ਮੌਕੇ ਆਰੰਭੇ ਸ਼੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ  ਸਮਾਗਮ ਦੀ ਸ਼ੁਰੂਆਤ ਕਰਦਿਆਂ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਸੰਤਾਂ ਦੀ ਸ਼ਹਾਦਤ ਸਮੁੱਚੇ ਰਵਿਦਾਸੀਆ ਸਮਾਜ ਵਿੱਚ ਨਵੀਂ ਜਾਗ੍ਰਤੀ ਲੈਕੇ ਆਈ ਅੱਜ ਸਮਾਜ ਆਪਣੇ ਆਪ ਨੂੰ ਧਾਰਮਿਕ ਤੌਰ ਤੇ ਆਜ਼ਾਦ ਸਮਝ ਰਿਹਾ ਹੈ।ਇਸ ਮੌਕੇ ਮਿਸ਼ਨਰੀ ਗਾਇਕ ਤ੍ਰਿਲੋਚਨ ਬਿਲਗਾ ਨੇ ਆਪਣੀ ਬੁਲੰਦ ਆਵਾਜ਼ ਵਿੱਚ ਗੀਤ”ਰਵਿਦਾਸੀਆਂ ਨੂੰ ਪੂਰਾ ਤੇਰਾ ਘਾਟਾ ਨਹੀਂ ਹੋਣਾ,ਤੂੰ ਯੌਧਾ ਸਾਡੀ ਕੌਮ ਦਾ ਨਾ ਕੋਈ ਤੇਰੇ ਜਿਹਾ ਹੋਣਾ” ਗਾਕੇ ਭਾਵਭਿੰਨੀ ਸ਼ਰਧਾਂਜਲੀ ਦਿੱਤੀ।ਇਸ ਤਰ੍ਹਾਂ ਹੀ ਦੋ ਬਹੁਤ ਹੀ ਸੁਰੀਲੇ ਗਾਇਕ ਸੰਨੀ ਮੌਤੀਬੈਲੋ ਨੇ “ਰਵਿਦਾਸ ਗੁਰੂ ਦੁਖੀਆਂ ਦੀ ਸੁਣ ਅਰਦਾਸ,ਗੁਰੂ ਕਰੀਂ ਪੂਰੀ ਸਭ ਦੀ ਆਸ ਗੁਰੂ”ਗਾਕੇ ਹਾਜ਼ਰੀ ਲਗਵਾਈ।ਇਸ ਸ਼ਹੀਦੀ ਸਮਾਗਮ ਵਿੱਚ ਉਚੇਚੇ ਤੌਰ ਤੇ ਆਏ ਗਿਆਨੀ ਜੀਵਨ ਸਿੰਘ ਕਿਰਮੋਨਾ ਵਾਲਿਆਂ ਨੇ ਸ਼ਬਦ ” ਸੰਤਾਂ ਨਾਲ ਵੈਰ ਕਮਾਂਵਦੇ ਦੁਸ਼ਟਾਂ ਨਾਲ ਮੋਹ ਪਿਆਰ” ਆਦਿ ਬੈਰਾਗਮਈ ਕੀਰਤਨ ਰਾਹੀਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ।ਦਲਿਤ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੀ  ਯੂਰਪ ਦੀ ਜਿਸ ਧਰਤੀ ਵਿਆਨਾ ਵਿਖੇ ਸ਼ਹੀਦੀ ਹੋਈ ਉਸ ਧਰਤੀ ਤੋਂ ਮਨੋਹਰ ਦੁੱਗਲ ਵੀ ਇਸ ਸ਼ਹੀਦੀ ਸਮਾਗਮ ਵਿੱਚ ਪਹੁੱਚੇ ।ਸ਼੍ਰੀ ਦੁੱਗਲ ਨੇ ਸੰਤਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਮੁੱਚੇ ਦਲਿਤ ਸਮਾਜ ਨੂੰ ਸੰਤਾਂ ਦੇ ਦਰਸਾਏ ਹੋਏ ਮਾਰਗ Ḕਤੇ ਚੱਲਣ ਦੀ ਅਹਿਮ ਲੋੜ ਹੈ।ਸ਼੍ਰੀ ਦੁੱਗਲ ਨੇ ਹੀ ਸੰਤਾਂ ਦੀ ਸ਼ਹੀਦੀ ਤੋਂ ਬਾਅਦ ਰਵਿਦਾਸੀਆ ਸਮਾਜ ਨੂੰ ਅੰਮ੍ਰਿਤਬਾਣੀ ਗ੍ਰੰਥ ਦੀ ਛੱਤਰ ਛਾਇਆ ਹੇਠ ਆਪਣੇ ਸਾਰੇ ਕਾਰ ਵਿਵਹਾਰ ਕਰਨ ਲਈ ਸੰਗਤਾਂ ਨੂੰ ਲਾਮਬੰਦ ਕੀਤਾ।ਇਸ ਸ਼ਰਧਾਂਜਲੀ ਸਮਾਗਮ ਵਿੱਚ ਸੰਤਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਵਿਆਨਾ ਤੋਂ ਸੰਦੀਪ ਵੜੈਚ ਦੀ ਅਗਵਾਈ ਵਿੱਚ ਵਾਲਮੀਕਿ ਸਭਾ ਅਸਟਰੀਆ ਦੇ ਨੁਮਾਇੰਦੇ ਵੀ ਪਹੁੱਚੇ ਜਿਹਨਾਂ ਨੇ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਅੱਜ ਵਾਲਮੀਕਿ ਅਤੇ ਰਵਿਦਾਸੀਆ ਸਮਾਜ ਨੂੰ ਇੱਕ ਝੰਡੇ ਹੇਠ ਲਾਮਬੰਦ ਹੋਣਾ ਚਾਹੀਦਾ ਹੈ।ਇਸ ਸਮਾਗਮ ਮੌਕੇ ਜਸਵੀਰ ਬੱਬੂ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਸ਼ਹੀਦ ਸੰਤ ਰਾਮਾਨੰਦ ਜੀ ਦੀ ਮਹਾਨ ਸਹਾਦਤ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਸੰਤਾਂ ਦੀ ਸ਼ਹੀਦੀ ਨੇ ਸਮੁੱਚੇ ਦਲਿਤ ਸਮਾਜ ਨੂੰ ਜਿੱਥੇ ਪੂਰਨ ਤੌਰ ਤੇ ਜਾਗਰੂਕ ਕੀਤਾ ਉੱਥੇ ਸਮਾਜ ਨੂੰ ਧਾਰਮਿਕ ਆਜ਼ਾਦੀ ਪ੍ਰਤੀ ਲੜਨ ਲਈ ਵੀ ਪ੍ਰੇਰਿਤ ਕੀਤਾ।ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਮੁੱਚਾ ਸਮਾਜ ਲਾਮਬੰਦ ਹੋਵੇ।ਸ਼ਹੀਦੀ ਸਮਾਗਮ ਵਿੱਚ ਛੌਟੀਆਂ ਬੱਚੀਆਂ ਰਿਤੂ ਅਤੇ ਮਾਨਸੀ ਨੇ ਵੀ ਆਪਣੀਆਂ ਧਾਰਮਿਕ ਰਚਨਾਵਾਂ ਪੇਸ਼ ਕਰਕੇ ਹਾਜ਼ਰੀ ਲਗਵਾਈ।ਸਮਾਗਮ ਦੀ ਸਮਾਪਤੀ ਮੌਕੇ ਵਿਆਨਾ ਕਾਂਡ ਵਿੱਚ ਸੰਤਾਂ ਦੀ ਸਹਾਦਤ ਮੌਕੇ ਜਖ਼ਮੀ ਹੋਏ  ਸਾਥੀ ਕਿਸ਼ਨ ਪਾਲ ਅਤੇ ਕੁਲਵੀਰ ਸਿੰਘ ਰੱਤੂ ਨੂੰ ਪ੍ਰਬੰਧਕਾਂ ਵੱਲੋਂ ਵਿਸੇæਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਮੌਕੇ ਸਮੂਹ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ।

sh3

sh2