ਧੰਨ ਧੰਨ ਸ੍ਰੀ ਗੁਰ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਅਵਤਾਰ ਗੁਰਪੁਰਵ ਫਲੈਰੋ,ਬਰੇਸ਼ੀਆ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ

ਗਿਆਨੀ ਰਸ਼ਪਾਲ ਸਿੰਘ ਕਥਾਵਾਚਕ ਵੱਲੋਂ ਗੁਰੂ ਸਾਹਿਬ ਜੀ ਦਾ ਜੀਵਨ ਇਤਿਹਾਸ ਸੁਣਾ ਕੇ ਸੰਗਤਾ ਨੂੰ ਕੀਤਾ ਨਿਹਾਲ

ਤਾਰ ਸਿੰਘ ਕਰੰਟ ਮੁਖ ਸੇਵਾਦਾਰ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਵ ਦੀਆਂ ਦਿੱਤੀਆ ਲੱਖ ਲੱਖ ਮੁਬਾਰਕਾਂ

altਬਰੇਸ਼ੀਆ- 15 ਅਕਤੂਬਰ (ਸਵਰਨਜੀਤ ਸਿੰਘ ਘੋਤੜਾ) – ਸਿੱਖ ਜਗਤ ਵੱਲੋਂ ਦੁਨੀਆ ਦੇ ਹਰ ਕੋਨੇ ਕੋਨੇ ਵਿਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਗੁਰਪੁਰਵ ਦੀਆਂ ਖੁਸ਼ੀਆਂ ਮਨਾਈਆ ਜਾ ਰਹੀਆਂ ਹਨ। ਗੁਰੂ ਰਾਮਦਾਸ ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕਰਵਾਈ ਗਈ ਸੀ। ਜਿਸ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ। ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਜਿਥੇ ਕੁਲ ਦੁਨੀਆਂ ਦੇ ਆ ਕੇ ਸਿਰ ਝੁਕਦੇ ਹਨ, ਅੰਮ੍ਰਿਤਸਰ ਦੇ ਨਿਰਮਲ ਸਰੋਵਰ ਵਿਚ ਚੁਭੀ ਲਾ ਕੇ ਜਨਮਾਂ ਜਨਮਾਂ ਦੇ ਪਾਪ ਕਟੇ ਜਾਂਦੇ ਹਨ। ਸ੍ਰੀ ਦਰਬਾਰ ਸਾਹਿਬ ਵਿਚ ਨਿਰੰਤਰ ਕੀਰਤਨ ਹੁੰਦਾ ਹੈ, ਜਿਥੋਂ ਸਵੇਰੇ ਤੇ ਸ਼ਾਮ ਨੂੰ ਪੂਰੀ ਦੁਨੀਆ ਵਿਚ ਲਾਇਵ ਟੈਲੀਕਾਸਟ ਰਾਹੀਂ ਦਰਸ਼ਨ ਕਰਕੇ ਆਪਣੇ ਆਪ ਨੂੰ ਸਿੱਖ ਧੰਨ ਸਮਝਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਬਾਣੀ ਬਹੁਤ ਹੀ ਗੂੜ੍ਹ ਗਿਆਨ ਸਿਖਾਉਂਦੀ ਹੈ, ਉਨ੍ਹਾਂ ਨੂੰ ਸੋਢੀ ਪਾਤਸ਼ਾਹ ਵੀ ਕਿਹਾ ਜਾਂਦਾ ਹੈ, ਐਸੇ ਗੁਰ ਕਉ ਬਲਿ ਬਲਿ ਜਾਈਏ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪੁਰਵ ਬਰੇਸ਼ੀਆ ਦੇ ਫਲੈਰੋ ਗੁਰੂ ਘਰ ਵਿਖੇ ਵੀ ਧੂਮ-ਧਾਮ ਨਾਲ ਮਨਾਇਆ ਗਿਆ। ਗੁਰੂ ਘਰ ਵਿਚ ਤਿੰਨ ਸ੍ਰੀ ਆਖੰਡ ਸਾਹਿਬਾਂ ਦੇ ਭੋਗ ਉਪਰੰਤ ਕੀਰਤਨ ਦੀ ਆਰੰਭਤਾ ਕਰਦਿਆ ਗਿਆਨੀ ਚੰਚਲ ਸਿੰਘ ਨੇ ‘ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ’ ਸ਼ਬਦ ਗਾਇਨ ਕੀਤਾ। ਸੰਤ ਜਰਨੈਲ ਸਿੰਘ ਗੁਰਮਤਿ ਗਤਕਾ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਗੁਰਬਾਣੀ ਸ਼ਬਦਾਂ ਦਾ ਕੀਰਤਨ ਕੀਤਾ, ਉਪਰੰਤ ਗਿਆਨੀ ਰਸ਼ਪਾਲ ਸਿੰਘ ਕਥਾਵਾਚਕ ਦੁਆਰਾ ਸੰਗਤਾਂ ਨੂੰ ਕਥਾ ਵਿਖਿਆਨ ਰਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਿਰਤਾਂਤ ਬਾਰੇ ਰੋਸ਼ਨੀ ਪਾਈ, ਗਿਆਨੀ ਹੋਰਾਂ ਨੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਬਦਲਿਆ ਅਤੇ ਆਪ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਦੇ ਰੂਪ ਵਿਚ ਪ੍ਰਗਟ ਹੋਏ, ਮਾਤਾ ਭਾਨੀ ਜੀ ਨਾਲ ਸ਼ਾਦੀ ਹੋਣ ਤੋਂ ਬਾਦ ਗੁਰੂ ਅਮਰਦਾਸ ਜੀ ਆਗਿਆ ਅਨੁਸਾਰ ਸੇਵਾ ਕੀਤੀ। ਗੁਰਗੱਦੀ ਮਿਲਣ ਤੋਂ ਬਾਦ ਆਪ ਜੀ ਨੇ ਬਹੁਤ ਸਾਰੀ ਬਾਣੀ ਰਚੀ, ਤੇ ਤੀਰਥ ਅਸਥਾਨ ਵੀ ਬਣਵਾਏ ਜਿਨ੍ਹਾ ਵਿਚੋਂ ਸ਼੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਸੁਪ੍ਰਸਿੱਧ ਤੀਰਥ ਅਸਥਾਨ ਵੀ ਹੈ, ਭੱਟਾਂ ਨੇ ਸਵੱਯੀਆਂ ਵਿਚ ਵੀ ਸ੍ਰੀ ਗੁਰੂ ਰਾਮਦਾਸ ਜੀ ਦੀ ਸਿਫਤ ਵਿਚ 60 ਸਵੱਯੇ ਉਚਾਰਣ ਕੀਤੇ ਹਨ। ਸਭ ਦੇ ਮੂਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ, ਧੰਨ ਧੰਨ ਰਾਮਦਾਸ ਗੁਰੂ, ਸੋ ਬਰੇਸ਼ੀਆ ਇਟਲੀ ਦੀਆਂ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਦਾ ਪੁਰਵ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਸੰਗਤਾਂ ਨੇ ਵੱਡੀ ਗਿਣਤੀ ਵਿਚ ਗੁਰੂ ਘਰ ਵਿਖੇ ਹਾਜਰੀ ਭਰੀ, ਤਾਰ ਸਿੰਘ ਕਰੰਟ ਮੁੱਖ ਸੇਵਾਦਾਰ ਅਤੇ ਸੈਕਟਰੀ ਮਨਜੀਤ ਸਿੰਘ ਵੱਲੋਂ ਸਮ੍ਹੂ ਕਮੇਟੀ ਮੈਂਬਰਾਂ ਵੱਲੋਂ ਸਮੁੱਚੀ ਸਾਧ ਸੰਗਤ ਨੂੰ ਮੁਬਾਰਕਾਂ ਦਿੰਦਿਆਂ ਹੋਇਆ ਜੀ ਆਇਆ ਕਿਹਾ। ਸਮਾਪਤੀ ਤੇ ਜਿਨ੍ਹਾਂ ਪ੍ਰੀਵਾਰਾਂ ਨੇ ਸ੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਲਈ ਸੀ। ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ, ਤੇ ਨਾਲ ਹੀ ਗਿਆਨੀ ਰਸ਼ਪਾਲ ਸਿੰਘ ਨੂੰ ਵੀ ਸਿਰੋਪਾ ਨਾਲ ਸਨਮਾਨਿਤ ਕੀਤਾ ਗਿਆ। ਆਈ ਹੋਈ ਸਾਧ ਸੰਗਤ ਲਈ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸੰਗਤਾਂ ਵਿਚ ਜਿਨ੍ਹਾਂ ਵਿਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰ ਸਿੰਘ ਕਰੰਟ, ਵਾਇਸ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਡਾ ਦਲਬੀਰ ਸਿੰਘ, ਸੈਕਟਰੀ ਭੁਪਿੰਦਰ ਸਿੰਘ, ਵਾਇਸ ਸੈਕਟਰੀ ਮਨਜੀਤ ਸਿੰਘ ਬੇਗੋਵਾਲ, ਸ਼ਰਨਜੀਤ ਸਿੰਘ ਖਜਾਨਚੀ, ਨਿਸ਼ਾਨ ਸਿੰਘ ਭਦਾਸ ਹਾਜਿਰ ਸਨ। ਇਨ੍ਹਾਂ ਤੋਂ ਇਲਾਵਾ ਪਰਮਜੀਤ ਸਿੰਘ ਕਰੇਮੋਨਾ, ਕੁਲਵੰਤ ਸਿੰਘ ਬੱਸੀ, ਜੋਗਿੰਦਰ ਸਿੰਘ ਗੋਗਾ, ਗੁਰਦੇਵ ਸਿੰਘ ਸੱਲਾਂ, ਸਵਰਨ ਸਿੰਘ ਲਾਲੋਵਾਲ, ਜਸਵਿੰਦਰ ਸਿੰਘ ਸੁਲਤਾਨੀਆ ਪਲਾਟ, ਜਸਵਿੰਦਰ ਸਿੰਘ ਰਾਮਗੜ੍ਹ, ਬਲਕਾਰ ਸਿੰਘ ਘੋੜੇਸ਼ਾਹਵਾਨ, ਬਲਕਾਰ ਸਿੰਘ ਬਾਗੜੀਆਂ, ਸਾਬ ਸਿੰਘ ਅਤੇ ਸੰਤ ਜਰਨੈਲ ਸਿੰਘ ਗੁਰਮਤਿ ਗਤਕਾ ਅਕੈਡਮੀ ਦੇ ਪ੍ਰਧਾਨ ਬਲਜੀਤ ਸਿੰਘ ਲੇਨੋ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਮਾਜਰਾ, ਅਵਤਾਰ ਸਿੰਘ ਲੱਖੀ, ਬਲਵਿੰਦਰ ਸਿੰਘ ਅਤੇ ਗਤਕਾ ਮਾਸਟਰ ਗਿਆਨੀ ਸੁਖਵਿੰਦਰ ਸਿੰਘ ਸਮੇਤ ਗਤਕਾ ਅਕੈਡਮੀ ਦੇ ਸਮੁੱਚੇ ਸਿੰਘ ਸਿੰਘਣੀਆ ਹਾਜਰ ਸਨ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਯਾਦਗਰ ਕਮੇਟੀ ਬਰੇਸ਼ੀਆ-ਪ੍ਰਧਾਨ ਕੁਲਵੰਤ ਸਿੰਘ ਬੱਸੀ,ਵਾਇਸ ਪ੍ਰਧਾਨ, ਲੱਖਵਿੰਦਰ ਸਿੰਘ ਬੈਰਗਾਮੋ, ਰਵਿੰਦਰਜੀਤ ਸਿੰਘ ਬੱਸੀ ਬਲਜਾਨੋ। ਸੈਕਟਰੀ ਪਰਮਜੀਤ ਸਿੰਘ ਕਰੇਮੋਨਾ, ਮਨਜੀਤ ਸਿੰਘ ਬੇਗੋਵਾਲ। ਕੈਸ਼ੀਅਰ ਸਵਰਨ ਸਿੰਘ ਲਾਲੋਵਾਲ, ਬਲਵੀਰ ਸਿੰਘ ਮਾਂਡੀ ਵੀ ਮੌਜੂਦ ਸਨ।