ਨਕਲੀ ਡਰਾਇਵਿੰਗ ਲਾਇਸੈਂਸ ਤਹਿਤ ਭਾਰਤੀ ਨੂੰ ਜੁਰਮਾਨਾ ਅਤੇ ਸਜਾ

dlਕਰੇਮੋਨਾ (ਇਟਲੀ) 10 ਅਕਤੂਬਰ (ਪੰਜਾਬ ਐਕਸਪ੍ਰੈੱਸ) – ਕਰੇਮੋਨਾ ਦੇ ਵੀਆ ਦਾਂਤੇ ਵਿਖੇ ਇਟਾਲੀਅਨ ਟਰੈਫਿਕ ਪੁਲਿਸ ਨੇ ਇਕ ਭਾਰਤੀ ਵਿਅਕਤੀ ਕੋਲੋਂ ਨਕਲੀ ਇਟਾਲੀਅਨ ਡਰਾਇਵਿੰਗ ਲਾਇਸੈਂਸ ਬਰਾਮਦ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਰੇਮੋਨਾ ਵਿਖੇ ਵੀਆ ਦਾਂਤੇ ਵਿਚ ਇਟਾਲੀਅਨ ਟਰੈਫਿਕ ਪੁਲਿਸ ਨੇ ਇਕ 28 ਸਾਲਾ ਭਾਰਤੀ ਵਿਅਕਤੀ ਨੂੰ ਇਕ ਆਮ ਜਾਂਚ ਲਈ ਰੋਕਿਆ। ਦਸਤਾਵੇਜਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਅਕਤੀ ਕੋਲ ਨਕਲੀ ਡਰਾਇਵਿੰਗ ਲਾਇਸੈਂਸ ਹੈ। ਜਿਕਰਯੋਗ ਹੈ ਕਿ ਇਸ ਜੁਰਮ ਤਹਿਤ ਉਪਰੋਕਤ ਭਾਰਤੀ ਵਿਅਕਤੀ ਨੂੰ ਭਾਰੀ ਜੁਰਮਾਨੇ ਤੋਂ ਇਲਾਵਾ ਇਸ ਉੱਤੇ ਅਦਾਲਤੀ ਕਾਰਵਾਈ ਵੀ ਹੋ ਸਕਦੀ ਹੈ।