ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਟਲੀ ‘ਚ ਦਸਤਾਰ ਮੁਕਾਬਲੇ ਕਰਵਾਏ

dastardastar1ਮਿਲਾਨ (ਇਟਲੀ) 3 ਜਨਵਰੀ (ਸਾਬੀ ਚੀਨੀਆਂ) – ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਗੱਭੂਰੂਆਂ ਨੂੰ ਸਿੱਖੀ ਸਰੂਪ ਬਨਾਉਣ ਤੇ ਦਸਤਾਰ ਨਾਲ ਜੋੜ੍ਹਨ ਹਿੱਤ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ (ਰੋਮ) ਦੀ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਨੌਜਵਾਨਾਂ ਵੱਲੋਂ ਸਿਰ ਸੁਹਣੀਆਂ ਦਸਤਾਰਾਂ ਸਜਾ ਕੇ ਮੁਕਾਬਲੇ ‘ਚ ਹਿੱਸਾ ਲਿਆ ਗਿਆ। ਜੱਜਾਂ ਵੱਲੋਂ ਪੂਰੀ ਤਰ੍ਹਾਂ ਜਾਂਚ ਪਰਖ ਕਰਨ ਤੋਂ ਬਾਅਦ ਯਾਦਵਿੰਦਰ ਸਿੰਘ ਨੂੰ ਜੇਤੂ ਐਲਾਨਿਆ ਗਿਆ। ਇਸੇ ਤਰ੍ਹਾਂ ਹਰਪ੍ਰੀਤ ਸਿੰਘ (ਦੂਜਾ) ਪ੍ਰਦੀਪ ਸਿੰਘ ਨੂੰ (ਤੀਸਰਾ) ਸਥਾਨ ਹਾਸਲ ਹੋਇਆ। ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਏ ਗਏ। ਦਸਤਾਰ ਮੁਕਾਬਲਿਆਂ ਨੂੰ ਭਵਿੱਖ ਲਈ ਇਕ ਚੰਗਾ ਸ਼ੁੱਭ ਸੰਖੇਪ ਮੰਨਿਆ ਜਾ ਰਿਹਾ ਹੈ। ਜਿਸ ਪ੍ਰਤੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਸਿੱਖੀ ਰੂਪੀ ਬੂਟੇ ਨੂੰ ਰੁਸ਼ਨਾਉਣ ਲਈ ਇਕ ਚੰਗਾ ਹੁਲਾਰਾ ਮਿਲ ਰਿਹਾ ਹੈ। ਜਿਸ ਨਾਲ ਛੋਟੀ ਛੋਟੀ ਉਮਰ ਦੇ ਬੱਚਿਆਂ ‘ਚ ਦਸਤਾਰ ਬੰਨਣ ਦਾ ਉਤਸ਼ਾਹ ਵਧ ਰਿਹਾ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ, ਉਨ੍ਹਾਂ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਕਾਮਯਾਬ ਬਨਾਉਣ ਲਈ ਸੰਗਤ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ‘ਚ ਇਟਲੀ ਦੇ ਵੱਖ ਵੱਖ ਸ਼ਹਿਰਾਂ ‘ਚ ਦਸਤਾਰਧਾਰੀ ਸਿੱਖਾਂ ਦੀ ਗਿਣਤੀ ਵਧ ਸਕਦੀ ਹੈ ਜੋ ਕਿ ਪੂਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।