ਪਤੰਗਬਾਜੀ ‘ਚ ਪਾਬੰਦੀ ਸ਼ੁਦਾ ਚਾਇਨਾ ਡੌਰ ਦਾ ਧੜੱਲੇ ਨਾਲ ਇਸਤੇਮਾਲ ਸ਼ੁਰੂ

ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਸੰਸਥਾਵਾ ਨੇ ਦਿੱਤਾ ਡਿਪਟੀ ਸਪੁਰਡੈਂਟ ਪੁਲਿਸ ਨੂੰ ਮੰਗ ਪੱਤਰ

????????????????????????????????????

ਮੌੜ ਮੰਡੀ,ਬਠਿੰਡਾ, 5 ਜਨਵਰੀ (ਪੰਜਾਬ ਐਕਸਪ੍ਰੈੱਸ) – ਬਸੰਤ ਪੰਚਮੀ ਦਾ ਤਿਉਹਾਰ ਨਜਦੀਕ ਆਉਣ ‘ਤੇ ਬੱਚਿਆ ਅਤੇ ਯੁਵਾਵਾਂ ਦੁਆਰਾ ਇੱਕ ਦੂਜੇ ਦਾ ਪਤੰਗ ਕੱਟਣ ਦੀ ਤਾਂਗ ਵਿਚ ਪਤੰਗਬਾਜੀ ਲਈ ਪਾਬੰਦੀ ਸ਼ੁਦਾ ਜਾਨਲੇਵਾ ਚਾਇਨਾ ਡੋਰ ਦਾ ਧੜੱਲੇ ਨਾਲ ਇਸਤੇਮਾਲ ਸ਼ੁਰੂ ਹੋ ਗਿਆ ਹੈ। ਸ਼ਹਿਰ ਦੀ ਸ਼ਮਾਜ ਸੇਵੀ ਸੰਸਥਵਾਂ ਅਤੇ ਧਾਰਮਿਕ ਸੰਾeਥਾਵਾਂ ਨੌਜਵਾਨ ਵੈਲਫੈਅਰ ਸੁਸਾਇਟੀ, ਸ੍ਰੀ ਸਿਆਮ ਸੇਵਾ ਸੰਸਥਾ, ਸ਼੍ਰੀ ਮਹਿੰਦੀਪੁਰ ਵਾਲਾ ਜੀ ਮੰਡਲ ਦੁਆਰਾ ਚਾਇਨਾ ਡੋਰ ‘ਤੇ ਲੱਗੀ ਪਾਬੰਦੀ ਸਖਤੀ ਨਾਲ ਲਾਗੂ ਕਰਵਾਉਣ ਲਈ ਡਿਪਟੀ ਸਪੁਰਡੈਂਟ ਪੁਲਿਸ  ਮੌੜ ਨੂੰ ਮੰਗ ਪੱਤਰ ਦਿੱਤਾ ਗਿਆ। ਨੌਜਵਾਨ ਵੈਲ਼ਫੇਅਰ ਸੁਸਾਇਟੀ ਦੇ ਚੈਅਰਮੈਨ ਬਲਵਿੰਦਰ ਬਾਗ ਵਾਲੇ, ਪ੍ਰਧਾਨ ਅਵਤਾਰ ਸਿੰਘ, ਸ਼੍ਰੀ ਸ਼ਿਆਮ ਸੇਵਾ ਸੰਮਤੀ ਦੇ ਚੈਅਰਮੈਨ ਰਵੀ ਮੰਗਲਾ, ਸ਼ੀ ਮਹਿੰਦੀ ਪੁਰ ਸੇਵਾ ਮੰਡਲ ਦੇ ਪ੍ਰਧਾਨ ਮਹੇਸ਼ ਪੁਨੀਆਂ ਤੋਂ ਇਲਾਵਾ ਕਪਿਲ ਮਿੱਤਲ ਬਿੰਟੂ ਮਿੱਤਲ, ਸ਼ਿਵ ਜਿੰਦਲ, ਚੰਦਰ ਮੋਹਨ, ਜੀਵਨ ਗੁਪਤਾ, ਹਰਗੁਪਾਲ ਗਰਗ, ਅਵਤਾਰ ਸਿੰਘ, ਹੈਪੀ ਜਿੰਦਲ, ਰਜਨੀਸ ਕੁਮਾਰ, ਰੋਹਿਤ ਗੋਇਲ, ਰਜਿੰਦਰ ਅਰੋੜਾਂ, ਰਵੀ ਮੰਗਲਾ, ਗੁਪਾਲ ਕ੍ਰਿਸ਼ਨ ਗੋਇਲ ਆਦਿ ਨੇ ਡਿਪਟੀ ਸਪੁਰਡੈਂਟ ਪੁਲਿਸ ਨੂੰ ਦੱਸਿਆ ਕਿ, ਪ੍ਰਸ਼ਾਸਨ ਨੇ ਇਸ ਚਾਇਨਾ ਡੋਰ ਨੂੰ ਵੇਚਣ, ਖ੍ਰੀਦਣ, ਸਟੋਰ ਕਰਨ ਅਤੇ ਇਸਤੇਮਾਲ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੈ, ਪ੍ਰੰਤੂ ਕੁਝ ਲੋਕਾਂ ਨੇ ਅਪਣੇ ਲਾਲਚ ਲਈ ਇਸ ਚਾਇਨਾ ਡੋਰ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਣ ਬੱਚਿਆਂ ਦੁਆਰਾ ਇਸ ਡੋਰ ਦਾ ਇਸਤੇਮਾਲ ਵੀ ਸੂਰੂ ਹੋ ਗਿਆ ਹੈ। ਡੀ ਐਸ ਪੀ ਮੌੜ ਸੁਰਿੰਦਰ ਕੁਮਾਰ ਨੇ ਸੰਸਥਾਵਾ ਦੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਉਹ ਸਮਾਜ ਦੀ ਭਲਾਈ ਲਈ ਪਤੰਗਬਾਜੀ ਵੇਚਣ ਵਾਲਿਆਂ ਬੁਲਾ ਕੇ ਮੀਟਿਗ ਦੌਰਾਨ ਅਪੀਲ ਕਰਨਗੇ ਕਿ ਇਸ ਖਤਰਨਾਕ ਚਾਇਨਾ ਡੋਰ ਨੂੰ ਨਾ ਵੇਚਿਆ ਜਾਵੇ, ਫਿਰ ਵੀ ਕੋਈ ਅਨਸਾਰ ਇਸ ਨੁੰ ਵੇਚਦਾ ਹੈ ਤਾਂ ਉਸ ਵਰਿੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਡਿਪਟੀ ਸਪੁਰਡੈਂਟ ਪੁਲਿਸ ਨੇ ਸੰਸਥਾਵਾ ਦੇ ਕੰਮ ਦੀ ਸ਼ਲਾਘਾ ਕੀਤੀ।