ਪਿਤਾ ਦੇ ਕਤਲ ਦੀ ਕੋਸ਼ਿਸ਼ ਤਹਿਤ ਮਹਿਲਾ ਗ੍ਰਿਫ਼ਤਾਰ

Cadavere in valigie, fermato nigerianoਫਿਰੈਂਸੇ (ਇਟਲੀ) 5 ਫਰਵਰੀ (ਪੰਜਾਬ ਐਕਸਪ੍ਰੈੱਸ) – ਫਿਰੈਂਸੇ ਵਿਖੇ ਇਕ 36 ਸਾਲਾ ਮਹਿਲਾ ਨੇ ਆਪਣੇ 65 ਸਾਲਾ ਪਿਤਾ ਨੂੰ ਘਰ ਵਿਚ, ਛੁਰੇ ਨਾਲ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੋਸ਼ੀ ਮਹਿਲਾ ਸ਼ਾਦੀਸ਼ੁਦਾ ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੈ। ਪੁਲਿਸ ਵੱਲੋਂ ਇਸ ਨੂੰ ਇਰਦਾ ਏ ਕਤਲ ਜੁਰਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਾਪਤ ਸਮਾਚਾਰ ਅਨੁਸਾਰ ਪਰਿਵਾਰ ਵਿਚ ਪੈਸੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਆਪਸ ਵਿਚ ਲੜਾਈ ਝਗੜਾ ਚੱਲ ਰਿਹਾ ਸੀ। ਫਿਲਹਾਲ ਜਖਮੀ ਬਜੁਰਗ ਵਿਅਕਤੀ ਸਥਾਨਕ ਹਸਪਤਾਲ ਦੇ ਆਈ ਸੀ ਯੂ ਵਿਚ ਹੈ।