ਪੰਜਾਬ ਸਰਕਾਰ ਅਗਲੇ ਪੰਜ ਸਾਲਾਂ ਦੌਰਾਨ ਲੋੜਵੰਦ ਲੋਕਾਂ ਨੂੰ ਬਣਾ ਕੇ ਦੇਵੇਗੀ 5 ਲੱਖ ਮਕਾਨ

ਈਸਾਈ ਭਾਈਚਾਰੇ ਦੇ ਲੋਕਾਂ ਨੂੰ ਦਿੱਤੇ ਜਾਣਗੇ 5-5 ਮਰਲਿਆਂ ਦੇ ਪਲਾਟ

ccommunity

ਅੰਮ੍ਰਿਤਸਰ, 16 ਦਸੰਬਰ (ਪੰਜਾਬ ਐਕਸਪ੍ਰੈੱਸ) – ਸ਼ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਅਗਲੇ ਪੰਜ ਸਾਲਾਂ ਦੌਰਾਨ ਲੋੜਵੰਦ ਲੋਕਾਂ ਲਈ 5 ਲੱਖ ਮਕਾਨ ਕੇ ਦਿੱਤੇ ਜਾਣਗੇ ਅਤੇ ਸੂਬੇ ਦੇ ਸਮੂਹ ਪਿੰਡਾਂ ਅੰਦਰ 100 ਪ੍ਰਤੀਸ਼ਤ ਸੀਵਰੇਜ਼ ਤੇ ਲਾਈਟਾਂ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।  ਸ਼ ਬਾਦਲ ਅੱਜ ਸਥਾਨਕ ਰਣਜੀਤ ਐਵਨਿਊ ਵਿਖੇ ਪੰਜਾਬ ਸਰਕਾਰ ਵਲੋਂ ਮਨਾਏ ਗਏ ਰਾਜ ਪੱਧਰੀ ਕ੍ਰਿਸਮਿਸ ਦਿਹਾੜੇ ਮੋਕੇ ਵੱਡੀ ਗਿਣਤੀ ਵਿਚ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰ ਰਹੇ ਸਨ।
ਸ਼ ਬਾਦਲ ਨੇ ਪੰਜਾਬ ਸਰਕਾਰ ਅਤੇ ਸਮਹ ਪੰਜਾਬੀਆਂ ਵਲੋਂ ਈਸਾਈ ਭਾਈਚਾਰੇ ਨੂੰ ਵੱਡੇ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਇਕੋ ਇਕ ਸੋਚ ਸੂਬੇ ਅੰਦਰ ਅਮਨ-ਸ਼ਾਂਤੀ, ਪਿਆਰ ਤੇ ਆਪਸੀ ਭਾਈਚਾਰਕ ਨੂੰ ਮਜ਼ੂਬਤ ਕਰਨਾ ਅਤੇ ਹਰੇਕ ਵਰਗ ਦੇ ਸਰਪਬੱਖੀ ਵਿਕਾਸ ਲਈ ਸਹੂਲਤਾਂ ਨੂੰ ਲਾਗੂ ਕਰਨਾ ਹੈ। ਉਨਾਂ ਮਸੀਹੀ ਮਹਾ ਸਭਾ ਨੂੰ ਵਧਾਈ ਦਿੱਤੀ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਘੱਟ ਗਿਣਤੀ ਵਰਗ ਦੇ ਹਿੱਤਾਂ ਲਈ ਵੱਖ-ਵੱਖ ਭਲਾਈ ਸਕੀਮਾਂ ਨੂੰ ਲਾਗੂ ਕੀਤਾ ਹੈ ਤੇ ਹਮੇਸਾਂ ਇਨਾਂ ਦੀ ਬਾਂਹ ਫੜੀ ਹੈ ਅਤੇ ਕ੍ਰਿਸਚੀਅਨ ਭਾਈਚਾਰੇ ਦੇ ਵਿਕਾਸ ਲਈ ਪੰਜਾਬ ਸਰਕਾਰ ਵਲੋਂ  ‘ਘੱਟ ਗਿਣਤੀ ਕਮਿਸ਼ਨਠ ਅਤੇ ‘ਕ੍ਰਿਸ਼ਚੀਅਨ ਵਿਕਾਸ ਬੋਰਡ’ ਦਾ ਗਠਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਈਸਾਈ ਭਾਈਚਾਰੇ ਦੇ ਜਿਨਾਂ ਲੋੜਵੰਦ ਲੋਕਾਂ ਕੋਲ ਰਹਿਣ ਲਈ ਮਕਾਨ ਨਹੀਂ ਹਨ , ਉਨਾਂ ਨੂੰ 5-5 ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣਗੇ, ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਐਲਾਨ ਕੀਤਾ ਕਿ ਜ਼ਿਲੇ ਅੰਦਰ ਗਠਿਤ ਕੀਤੀਆਂ ‘ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀਆਂ’ ਵਿਚ ਈਸਾਰੀ ਭਾਈਚਾਰੇ ਦਾ ਇਕ-ਇਕ ਮੈਂਬਰ ਨਿਯੁਕਤ ਜਾਵੇਗਾ। ਸ਼ ਬਾਦਲ ਨੇ ਅੱਗੇ ਕਿਹਾ ਕਿ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਬੀæਸੀ ਦੇ ਸਰਟੀਫਿਕੇਟ ਬਣਾਉਣ ਵਿਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ , ਇਸ ਸਬੰਧੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸ਼ ਬਾਦਲ ਨੇ ਐਲਾਨ ਕੀਤਾ ਹਰ ਸਾਲ 15 ਦਸੰਬਰ ਨੂੰ ਪੰਜਾਬ ਸਰਕਾਰ ਵਲੋਂ ਪ੍ਰਭੂ ਯਿਸੂ ਮਸੀਹ ਦਾ ਰਾਜ ਪੱਧਰੀ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਵੇਗਾ।
ਸ਼ ਬਾਦਲ ਨੇ ਅੱਗੇ ਕਿਹਾ ਪੰਜਾਬ ਸਰਕਾਰ ਵਲੋਂ ਐਸ਼ਸੀ ਤੇ ਬੀæਸੀ ਵਰਗ ਨੂੰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਓਸੇ ਤਰਜ਼ ਤੇ ਕ੍ਰਿਸ਼ਚੀਅਨ ਭਾਈਚਾਰੇ ਨੂੰ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਵਲੋਂ ਸ਼ਗਨ ਸਕੀਮ, ਆਟਾ-ਦਾਲ ਸਕੀਮ ਸਮੇਤ ਵੱਖ-ਵੱਖ ਭਲਾਈ ਸਕੀਮਾਂ ਤੋਂ ਇਲਾਵਾ 200 ਯੂਨਿਟ ਬਿਜਲੀ ਦੇ ਮਾਫ ਕੀਤੇ ਗਏ ਹਨ। ਸ਼ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਈਸਾਈ ਭਾਈਚਾਰੇ ਲਈ ਕਬਰਿਸਤਾਨ ਬਣਾਉਣ ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿਚੋਂ 50 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਦੀ ਰਾਸ਼ੀ ਵੀ ਜਾਰੀ ਕੀਤੀ ਜਾ ਰਹੀ ਹੈ।
ਸ਼ ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਅੰਦਰ ਸੜਕਾਂ, ਰੇਲ ਤੇ ਏਅਰਪੋਰਟ  ਨੈੱਟਵਰਕ ਦਾ ਜਾਲ ਵਿਛਾਇਆ ਗਿਆ ਹੈ ਅਤੇ ਸੂਬਾ ਸਰਕਾਰ ਵਲੋਂ ਹਰਕੇ ਵਰਗ ਦੀ ਭਲਾਈ ਲਈ ਸਕੀਮਾਂ ਲਾਗੂ ਕਰਕੇ ਲੋਕਾਂ ਦੀਆਂ ਮੁੱਢਲੀਆਂ ਜਰੂਰਤਾਂ ਪੂਰੀਆਂ ਕੀਤੀਆਂ ਗਈਆਂ ਹਨ। ਸ਼ ਬਾਦਲ ਨੇ ਈਸਾਈ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨਾਂ ਦੇ ਨਾਲ ਖੜੀ ਹੈ ਅਤੇ ਉਨਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤੀ ਜਾਵੇਗੀ।
ਇਸ ਮੌਕੇ ਸ਼ ਬਿਕਰਮ ਸਿੰਘ ਮਜੀਠੀਆ ਮਾਲ ਕੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਮਾਨਵਤਾ ਦੀ ਭਲਾਈ, ਆਪਸੀ ਸਾਂਝ ਨੂੰ ਮਜ਼ਬੂਤ ਕਰਨ ਵਾਲੀਆਂ ਤੇ ਸਾਰਿਆਂ ਨੂੰ ਅਮਨ-ਸ਼ਾਂਤੀ ਦਾ ਪੈਗਾਮ ਦੇਣ ਵਾਲੀਆਂ ਹਨ। ਸ਼ ਮਜੀਠੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਧਰਮ ਦੇ ਦਿਹਾੜੇ ਰਾਜ ਪੱਧਰ ਤੇ ਮਨਾਉਂਦੀ ਹੈ ਅਤੇ ਹਰੇਕ ਵਰਗ ਦੇ ਵਿਕਾਸ ਲਈ ਵੱਖ-ਵੱਖ ਲੋਕ ਭਲਾਈ ਸਹੂਲਤਾਂ ਲਾਗੂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਤਾਂ ਹੀ ਸੰਭਵ ਹੈ ਜੇਕਰ ਹਰੇਕ ਭਾਈਚਾਰਾ ਵਿਕਾਸ ਵਿਚ ਯੋਗਦਾਨ ਪਾਵੇ।
ਸ਼ ਮਜੀਠੀਆਂ ਨੇ ਕਿਹਾ ਕਿ 1997 ਤੋਂ ਪਹਿਲਾਂ ਸਰਕਾਰੀ ਪੱਧਰ ‘ਤੇ ‘ਵੱਡਾ ਦਿਨ ‘ ਨਹੀਂ ਮਾਨਇਆ ਜਾਂਦਾ ਸੀ ਪਰ ਸ਼ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਸਰਕਾਰ ਵਲੋਂ ਹੁਣ ਲਗਾਤਾਰ ਇਹ ਪਵਿੱਤਰ ਦਿਨ ਸਰਾਕਰੀ ਤੌਰ ਤੇ ਮਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸ਼ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ 13 ਦਸੰਬਰ ਨੂੰ ਕਲਾਨੌਰ ਗੁਰਦਾਸਪੁਰ ਵਿਖੇ ਵੱਡਾ ਦਿਨ ਮਨਾਇਆ ਗਿਆ ਸੀ ਤੇ ਅੱਜ ਸ਼ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਵਲੋਂ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ‘ਵੱਡਾ ਦਿਨ’ ਮਨਾ ਕੇ ਪ੍ਰਭੂ ਯਿਸੂ ਮਸੀਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ।
ਸ਼ ਮਜੀਠੀਆਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸਾਂ ਘੱਟ ਗਿਣਤੀ ਵਰਗਾਂ ਨਾਲ ਖਿਲਵਾੜ ਕਰਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀਆਂ ਹਨ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵਲੋਂ ਸਮਰਾਟ ਫੋਨ ਦੇ ਬਹਾਨੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਰਾਜਸੀ ਲਾਹਾ ਖੱਟਣਾ ਚਾਹੁੰਦੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਕੈਪਟਨ ਦੇ ਝੂਠੇ ਲਾਰਿਆਂ ਵਿਚ ਨਹੀਂ ਆਉਣਗੇ।
ਸ਼ ਮਜੀਠੀਆ ਨੇ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਘੱਟ ਗਿਣਤੀ ਵਰਗ ਦੇ ਵਿਕਾਸ ਲਈ ਉਪਰਾਲੇ ਕੀਤੇ ਗਏ ਹਨ ਅਤੇ ਈਸਾਈ ਭਾਈਚਾਰੇ ਦੇ ਵਿਕਾਸ ਲਈ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਮਸੀਹੀ ਭਾਈਚਾਰੇ ਨਾਲ ਹੈ ਅਤੇ ਉਨਾਂ ਦੀ ਹਰ ਦੁੱਖ ਤਕਲੀਫ ਵਿਚ ਉਹ ਸ਼ਾਮਿਲ ਹਨ। ਉਨਾਂ ਸਮੂਹ ਮਸੀਹ ਭਾਈਚਾਰੇ ਨੂੰ ਅੱਜ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਪੰਜਾਬ ਸਰਕਾਰ ਇਸੇ ਤਰਾਂ ਆਪਣੇ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੇ ਦਿਵਸ ਮਨਾਉਂਦੀ ਰਹੇਗੀ। ਇਸ ਮੌਕੇ ਸ਼ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਤੇ ਸ਼ ਬਿਕਰਮ ਸਿੰਘ ਮਜੀਠੀਆ ਤੇ ਚਰਚ ਆਫ ਨੋਰਥ ਇੰਡੀਆ ਦੇ ਮੌਡਰੇਟਰ ਅਤੇ ਅੰਮ੍ਰਿਤਸਰ ਡਾਇਉਸਿਸ ਦੇ ਬਿਸ਼ਪ ਅਤੀ ਸਤਿਕਾਰਿਤ ਪ੍ਰਦੀਪ ਕੁਮਾਰ ਸਾਮੰਤਾਰਾਏ, ਕੈਥੋਲਿਕ ਡਾਇਉਸਿਸ ਆਫ ਜਲੰਧਰ ਦੇ ਬਿਸ਼ਪ ਸਤਿਕਾਰਿਤ ਫਰੈਂਕੋ ਮੁਕੱਲਲ, ਡਾਇਉਸਿਸ ਆਫ ਚੰਡੀਗੜ• ਸੀæਐਨæਆਈ ਦੇ ਬਿਸ਼ਪ ਸਤਿਕਾਰਿਤ ਯੂਨਸ ਮੈਸੀ ਵਲੋਂ ਕੇਕ ਵੀ ਕੱਟਿਆ ਗਿਆ।
ਇਸ ਮੌਕੇ ਤੇ ਪਵਿੱਤਰ ਬਾਈਬਲ ਵਿਚੋਂ ਯਸਾ: ਨਬੀ ਦੀ ਪੁਸਤਕ 9 ਅਧਿ: ਦੇ ਦੂਸਰੇ ਤੋਂ ਸੱਤਵੇਂ ਪਦ ਅਤੇ ਲੋਕਾਂ ਦੀ ਅੰਜੀਲ ਦੇ ਦੂਸਰੇ ਅਧਿ: ਦੇ ਪਹਿਲੇ ਤੋਂ ਚੌਧਵੇਂ ਪਦ ਵਿਚੋਂ ਚਰਚ ਆਫ ਨੋਰਥ ਇੰਡੀਆ ਦੇ ਮੌਡਰੇਟਰ ਅਤੇ ਅੰਮ੍ਰਿਤਸਰ ਡਾਇਉਸਿਸ ਦੇ ਬਿਸ਼ਪ ਅਤੀ ਸਤਿਕਾਰਿਤ ਪ੍ਰਦੀਪ ਕੁਮਾਰ ਸਾਮੰਤਾਰਾਏ, ਕੈਥੋਲਿਕ ਡਾਇਉਸਿਸ ਆਫ ਜਲੰਧਰ ਦੇ ਬਿਸ਼ਪ ਸਤਿਕਾਰਿਤ ਫਰੈਂਕੋ ਮੁਕੱਲਲ, ਡਾਇਉਸਿਸ ਆਫ ਚੰਡੀਗੜ੍ਹ ਸੀæਐਨæਆਈ ਦੇ ਬਿਸ਼ਪ ਸਤਿਕਾਰਿਤ ਯੂਨਸ ਮੈਸੀ, ਮੈਥੋਡਿਸਟ ਚਰਚ ਦਿੱਲੀ ਦੇ ਬਿਸ਼ਪ ਸਤਿਕਾਰਿਤ ਸੁਬੋਧ ਸੀæਮੰਡਲ ਅਤੇ ਸਾਲਵੇਸ਼ਨ ਆਰਮੀ ਦੇ ਟੈਰੀਟੋਰੀਅਲ ਕਮਾਂਡਰ ਸਤਿਕਾਰਿਤ ਕਰਨਲ ਵਿਲਫ੍ਰੈਡ ਵਰਬੀਸ ਨੇ ਪ੍ਰਭੂ ਯਿਸੂ Îਮਸੀਹ ਦੇ ਜਨਕ, ਜੀਵਨ ਅਤੇ ਸਿਖਿਆਵਾਂ ਬਾਰੇ ਸੰਗਤ ਨੂੰ ਸੰਦੇਸ਼ ਦਿੱਤਾ ਅਤੇ ਪ੍ਰਭੂ ਯਿਸੂ ਮਸੀਹ ਦੀਆਂ ਸਿਖਿਆਵਾਂ ਉੱਤੇ ਚਲ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਪ੍ਰੇਰਣਾ ਦਿੱਤੀ।
ਸਮਾਰੋਹ ਦੇ ਕਨਵੀਨਰ ਅਤੇ ਮਸੀਹੀ ਮਹਾਸਭਾ ਦੇ ਜਨਰਲ ਸੈਕਟਰੀ ਸ਼੍ਰੀ ਅਗਸਟਿਨ ਦਾਸ ਤੇ ਚੇਅਰਮੈਨ ਅਮਨਦੀਪ ਗਿੱਲ ਸੁਪਾਰੀ ਵਿੰਡਡਿਸਟਿਕ ਵੈਲਫੇਅਰ ਬੋਰਡ ਪੰਜਾਬ ਸਰਕਾਰ ਨੇ ਦੱਸਿਆ ਦਿ ਮਸੀਹੀ ਮਹਾਂਸਭਾ ਦਾ ਉਦੇਸ਼ ਸਾਰੀਆਂ ਮਿਸ਼ਨਾਂ ਅਤੇ ਮਸੀਹੀ ਭਾਈਚਾਰੇ ਨੂੰ ਇਕ ਪਲੇਟਫਾਰਮ ਤੇ ਲਿਆ ਕੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਸੰਗਠਿਤ ਕਰਕੇ ਸੰਘਰਸ਼ ਕਰਨ ਵਾਸਤੇ ਤਿਆਕਰ ਕਰਨਾ ਹੈ।
ਸਮਾਰੋਹ ਵਿਚ ਸ਼ ਅਮਰਪਾਲ ਸਿੰਭ ਬੋਨੀ ਅਜਨਾਲਾ, ਸ਼ ਵੀਰ ਸਿੰਘ ਲੋਪਕੇ, ਸ਼ ਸੇਵਾ ਸਿੰਘ ਸੇਖਵਾ ਸਾਬਕਾ ਮੰਤਰੀ, ਸ਼ ਮਨਜਿੰਦਰ ਸਿੰਘ ਸਿਰਸਾ, ਸ਼ ਗੁਰਪ੍ਰਤਾਪ ਸਿੰਘ ਚਿੱਕਾ, ਡੀæਆਈæਡੀæ ਏæਕੇ ਮਿੱਤਲ, ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਤ, ਐਸ਼ਐਸ਼ਪੀ ਗੁਰਦਾਸਪੁਰ ਸ੍ਰੀ ਜਸਦੀਪ ਸਿੰਘ, ਕੁਆਰਡੀਨੇਸ਼ਨ ਕਮੇਟੀ ਦੇ ਮੈਂਬਰਜ਼ ਫਾਦਰ ਪੀਟਰ, ਡੈਨੀਅਲ਼ਬੀæਦਾਸ, ਪਾਦਰੀ ਅਵਿਨਾਸ਼ ਕੁਮਾਰ, ਪਾਦਰੀ ਅਯੂਬ ਡੈਨੀਅਲ, ਪਾਦਰੀ ਮੈਥੀਊ ਮਸੀਹ, ਮੇਜ਼ਰ ਵਿਜੈ ਪਾਲ ਸਿੰਘ, ਕ੍ਰਿਸ਼ਚਨ ਫੈਲਫੇਅਰ ਬੋਰਡ ਦੇ ਚੇਅਰਮੈਨ ਅਮਨਦੀਪ ਗਿੱਲ, ਡਾਇਰੈਕਟਰਜ਼ ਵਲਾਇਤ ਮਸੀਹ ਬੰਟੀ ਅਤੇ ਬਲਵਿੰਦਰ ਜੌਨ ਨੇ ਮੁਖ ਰੂਪ ਵਿਚ ਭਾਗ ਲਿਆ। ਆਰਾਧਨਾ ਦੀ ਅਗਵਾਈ ਪਾਦਰੀ ਵਿਜੈ ਕੁਮਾਰ ਪ੍ਰਸਬੀਟਰ ਇੰਚਾਰਜ਼ ਕਰਾਈਸਟ ਚਰਚ ਰਾਮ ਬਾਗ ਨੇ ਕੀਤੀ ਜਦ ਕਿ ਸਟੇਜ਼ ਦਾ ਸੰਚਾਲਨ ਸ਼੍ਰੀ ਵਲਾਇਤ ਮਸੀਹ ਬੰਟੀ ਨੇ ਕੀਤਾ।
ਇਸ ਮੌਕੇ ਚੇਅਰਮੈਨ ਅਮਨਦੀਪ ਗਿੱਲ ਸੁਪਾਰੀ ਵਿੰਡਡਿਸਟਿਕ ਵੈਲਫੇਅਰ ਬੋਰਡ ਪੰਜਾਬ ਸਰਕਾਰ, ਫਾਦਰ ਪੀਟਰ ਪੀæਆਰæਓæ ਜਲੰਧਰ, ਬਿਸ਼ਪ ਡਾæ ਫਰੈਕੋ ਮੁੱਲਕਲ ਡਾਇਨਿੰਗ ਆਫ ਜਲੰਧਰ, ਪੰਜਾਬ, ਬਿਸ਼ਪ ਫ਼ਖ8 ਸੰਗਨਰਾਏ 3ਂ9, ਬਿਸ਼ਪ ਯੂਸਸ ਮੈਸੀ, ਬਿਸ਼ਪ ਸੁਬੋਧ ਸੀ ਮੰਡਲ ਕਰਨਲ ਵਰਗਿਸ਼ ਵਿਲਫਰਡ ਸਾਲਵੇਸ਼ਨ ਆਹਮੀ, ਸੈਕਟਰੀ ਐਗਸਿਸ ਪਾਸ਼, ਮਸੀਹੀ ਭਲਾਈ ਬੋਰਡ ਦੇ ਡਾਇਰੈਕਟਰ ਸੰਗ, ਵਲਾਇਤ ਮਸੀਹ ਬੰਦੀ, ਬਲਵਿੰਦਰ ਜੋਨ, ਲਾਲ ਚੰਦ, ਡੈਨੀਅਲ ਖੋਖਰ, ੜ/3 ਥੋਮਸ਼ ਕਾਹਨੂੰਵਾਲਪਾਦਰੀ ਅਵਿਨਟਾਸ਼ ਪਾਦਰੀ ਦਰਬਾਰਾ ਸਿੰਘ, ਫਾਦਰ ਥੋਮਸ਼ ੜæ7æ ਫਾਦਰ ਜੋਨ ਗਰੇਵਾਲ, ਫਾਦਰ ਮਾਈਕਲ ਅਲੀ ਫਾਦਰ ਪੋਲ, ਫਾਦਰ ਵਿਲਸਨ ਪੀਟਰ, ਫਾਦਰ ਅਨਥੇਨੀ ਮਾਲਾਸਿਰੀ, ਫਾਦਰ ਸੁਬਾਸਟਿਨ, ਫਾਦਰ ਰੀਮੇਲਤ, ਫਾਦਰ ਮਥੀਓ, ਫਾਦਰ ਵਿਜੇ ਪਾਲ ਸਿੰਘ, ਪਾਦਰੀ ਮੈਥੀਓ, ਡੈਨੀਅਲ ਬੀæਦਾਸ ਪਾਦਰੀ ਆਯੂਬ ਡੈਨੀਅਲ, ਪਾਦਰੀ ਵਿਜੇ ਕੁਮਾਰ ਇੰਚਾਰਜ਼, ਕਰਾਈਸਟ ਚਰਚ ਰਾਮਬਾਗ ਤੇ ਸੰਗਤ ਵੱਡੀ ਗਿਣਤੀ ਵਿਚ ਹਾਜਰ ਸੀ।