Advertisement
Advertisement

ਪੰਥਕ ਦੋਖੀਆਂ ਵੱਲੋਂ ਗੂਰੁ ਸਾਹਿਬਾਨ ‘ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਖਿਲਾਫ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ

ਬਲਜੀਤ ਸਿੰਘ ਦਿੱਲੀ ਵਾਲੇ ਦਾ ਡਟ ਕੇ ਕੀਤਾ ਜਾਵੇਗਾ ਵਿਰੋਧ

virodhਰੋਮ (ਇਟਲੀ) 21 ਮਈ (ਕੈਂਥ) – ਪਿਛਲੇ ਸਮੇਂ ਵਿੱਚ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਭਾਈ ਪੰਥਪ੍ਰੀਤ ਸਿੰਘ ਦਾ ਕੁਝ ਕਾਰਨਾਂ ਨੂੰ ਲੈਕੇ ਵਿਰੋਧ ਕੀਤਾ ਗਿਆ ਇਸ ਵਾਰ ਬਲਜੀਤ ਸਿੰਘ ਦਿੱਲੀ ਵਾਲਿਆਂ ਵੱਲੋਂ ਗੂਰੂ ਨਾਨਕ ਸਾਹਿਬ ਜੀ ਅਤੇ ਸ੍ਰੀ ਗੂਰੁ ਹਰਕ੍ਰਿਸ਼ਨ ਸਾਹਿਬ ਜੀ ‘ਤੇ ਕਿੰਤੂ ਪ੍ਰੰਤੂ ਕਰਨ ਦੀਆਂ ਸੋਸ਼ਲ ਮੀਡੀਏ ‘ਤੇ ਹੋਈਆਂ ਵੀਡੀਉ ਵਾਇਰਲ ਕਾਰਨ ਇੰਗਲੈਂਡ ਅਤੇ ਜਰਮਨੀ ਦੀਆਂ ਸਿੱਖ ਸੰਗਤਾਂ ਦੇ ਵਿਰੋਧ ਤੋ ਬਾਅਦ ਇਟਲੀ ਦੀਆਂ ਸਮੂਹ ਪੰਥਕ ਜੱਥੇਬੰਦੀਆਂ ਨੇ ਇਟਲੀ ਵਿਚ ਬਲਜੀਤ ਸਿੰਘ ਦਿਲੀ ਵਾਲੇ ਦੇ ਦੀਵਾਨਾਂ ਦਾ ਡਟ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ। ਇਸ ਸੰਬੰਧੀ ਸਮੂਹ ਪੰਥਕ ਧਿਰਾਂ ਵਲੋਂ ਮੀਡੀਏ ਨਾਲ ਵਾਰਤਾ ਦੋਰਾਨ ਕਿਹਾ ਕਿ, ਬਲਜੀਤ ਸਿੰਘ ਦਿਲੀ ਵਾਲੇ ਦੇ ਕੂੜ ਪ੍ਰਚਾਰ ਦੇ ਖਿਲਾਫ ਵਿਰੋਧ ਕੀਤਾ ਜਾਵੇਗਾ ਅਤੇ ਕਿਸੇ ਵੀ ਇਟਲੀ ਦੇ ਗੂਰੂ ਘਰਾਂ ਵਿਚ ਉਸ ਦੇ ਦੀਵਾਨ ਨਹੀ ਲਗਣ ਦਿੱਤੇ ਜਾਣਗੇ।ਉਨਾਂ ਕਿਹਾ ਕਿ ਇਟਲੀ ਦੇ ਸਮੂਹ ਗੂਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਪੰਥਕ ਦੋਖੀਆਂ ਖਿਲਾਫ ਅਤੇ ਗੂਰੁ ਸਾਹਿਬਾਨ ਦੇ ਵਿਰੁੱਧ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਲਈ ਸੱਦਾ ਪੱਤਰ ਨਾ ਦਿੱਤਾ ਜਾਵੇ ਤਾਂ ਜੋ ਸਿੱਖ ਸੰਗਤਾਂ ਨੂੰ ਪੁਰਾਤਨ ਇਤਿਹਾਸ ਤੋ ਵਾਝੀਆਂ ਨਾਂ ਹੋਣ ਪਵੇ।ਇਸ ਮੋਕੇ ਉਨਾਂ ਕਿਹਾ ਕਿ ਸਿੱਖਾਂ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖੱਤ ਸਾਹਿਬ ਦੇ ਮੁੱਖ ਜੱਥੇਦਾਰਾਂ ਵਲੋਂ ਵੀ ਇਹੋ ਜਿਹੇ ਪ੍ਰਚਾਰਕਾਂ ਦੇ ਕੂੜ ਪ੍ਰਚਾਰ ਖਿਲ਼ਾਫ ਹੁਕਮ ਨਾਮਾਂ ਜਾਰੀ ਕੀਤਾ ਗਿਆ ਹੈ ਕਿ ਇੰਨਾਂ ਦੇ ਆਪਣੇ ਬਣਾਏ ਹੋਏ ਸਿੱਖ ਇਤਹਾਸ ਅਤੇ ਗੂਰੁ ਸਾਹਿਬਾਨਾਂ ਬਾਰੇ ਝੂਠੇ ਪ੍ਰਚਾਰ ਤੋ ਸਿੱਖ ਸੰਗਤਾਂ ਸੁਚੇਤ ਰਹਿਣ ਅਤੇ ਇੰਨਾਂ ਦੇ ਦੇਸਾਂ ਵਿਦੇਸਾਂ ਵਿਚ ਕਿਤੇ ਵੀ ਦੀਵਾਨ ਨਾਂ ਲਗਣ ਦਿੱਤੇ ਜਾਣ।ਇਸ ਦੋਰਾਨ ਸਮੂਹ ਪੰਥਕ ਜੱਥੇਬੰਦੀਆਂ ਨੇ ਨਿਮਰਤਾ ਸਹਿਤ ਸਮੂਹ ਗੂਰੁ ਘਰਾਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਗੂਰੁ ਨਿੰਦਕਾਂ ਖਿਲਾæਫ ਗੂਰਮਰਿਆਦਾ ਅਨੁਸਾਰ ਕਾਰਵਾਈ ਕਰਨ ਲਈ ਸਹਿਯੋਗ ਦੇਣ ਦੀ ਮੰਗ ਕੀਤੀ।ਵਾਰਤਾ ਦੋਰਾਨ ਕੁਲਵਿੰਦਰ ਸਿੰਘ ਕਸਤੱਲਗੰਬੈਰਤੋ ਵਿਚੈਂਸਾ,ਅਮਨਦੀਪ ਸਿੰਘ ਸਾਬੀ,ਗੂਰਜੰਟ ਸਿੰਘ ਲੋਨੀਗੋ,ਸਤਵਿੰਦਰ ਸਿੰਘ ਸੱਤੀ,ਕੁਲਵਿੰਦਰ ਸਿੰਘ ਪੋਰਦੀਨੋਨੇ,ਜਸਵਿੰਦਰ ਸਿੰਘ ਉਰਮੇਲਾ,ਇੱਕਬਾਲ ਸਿੰਘ ਸੋਢੀ,ਜੋਗਿੰਦਰ ਸਿੰਘ ਰੱਜੋਮਿਲੀਆ,ਜਸਬੀਰ ਸਿੰਘ,ਸਰਜੀਤ ਸਿੰਘ ਖੰਡੇਵਾਲ,ਰਣਜੀਤ ਸਿੰਘ ਸੰਨਜਵਾਨੀ,ਜਸਪਾਲ ਸਿੰਘ ਭਿੰਡਰ,ਰਣਜੀਤ ਸਿੰਘ ਅੋਰਜਨੋਵੀ,ਗੁਰਮੀਤ ਸਿੰਘ ਵਿਚੈਂਸਾ,ਬਲਜਿੰਦਰ ਸਿੰਘ ਦਮਦਮੀ ਟਕਸਾਲ ਇਟਲੀ,ਡਾ ਜਸਬੀਰ ਸਿੰਘ ਸਤਿਕਾਰ ਕਮੇਟੀ ਇਟਲੀ,ਸੁੱਖਵੰਤ ਸਿੰਘ ਅਤੇ ਬਲਵੰਤ ਸਿੰਘ ਢਿਲੋਂ ,ਹਰਜਿੰਦਰ ਸਿੰਘ ਲੋਧੀ,ਬਹਾਦਰ ਸਿੰਘ ਫਿਰਨਸੋæਲਾ,ਮਨਜੀਤ ਸਿੰਘ,ਰਣਜੀਤ ਸਿੰਘ ਅੋਲਖ ਆਦਿ ਕਿਹਾ ਕਿ ਜੋ ਗੂਰੁ ਘਰ ਕਮੇਟੀ ਇੰਨਾਂ ਨਿੰਦਕਾਂ ਦਾ ਪ੍ਰਚਾਰ ਕਰਵਾਏਗੀ ਉਨਾਂ ਖਿਲ਼ਾਫ ਸ੍ਰੀ ਅਕਾਲ ਤੱਖਤ ਸਾਹਿਬ ਵਲੋਂ ਕਾਰਵਾਈ ਕਰਨ ਲਈ ਬੇਨਤੀ ਕਰੇਗੀ ਅਤੇ ਕਿਸੇ ਵੀ ਤਰਾਂ ਦੀ ਇਟਲੀ ਵਿੱਚ ਅਣਸੁਖਾਵੀ ਘਟਨਾ ਦੀ ਜਿੰਮੇਵਾਰ ਪ੍ਰਬੰਧ ਹੋਣਗੇ।