ਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਬੰਤਾ ਸਿੰਘ ਯੂਰਪ ਫੇਰੀ ‘ਤੇ

prchrkਮਿਲਾਨ (ਇਟਲੀ) 5 ਜਨਵਰੀ (ਬਲਵਿੰਦਰ ਸਿੰਘ ਢਿੱਲੋਂ) –  ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਮਹਾਨ ਕਥਾਵਾਚਕ ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲੇ ਯੂਰਪ ਦੌਰੇ ‘ਤੇ 18 ਜਨਵਰੀ ਤੋਂ 23 ਜਨਵਰੀ ਤੱਕ ਪਹੁੰਚ ਰਹੇ ਹਨ। ਭਾਈ ਪ੍ਰਗਟ ਸਿੰਘ ਖਾਲਸਾ ਨੇ ਦੱਸਿਆ ਕਿ, ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲੇ ਇਸ ਯੂਰਪ ਫੇਰੀ ਦੌਰਾਨ 18-19 ਜਨਵਰੀ ਨੂੰ ਸਪੇਨ ਦੀਆ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਭਾਈ ਕੇਵਲ ਸਿੰਘ ਨੇ ਦੱਸਿਆ ਕਿ, ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ 20 ਜਨਵਰੀ ਦਿਨ ਸ਼ਨੀਵਾਰ ਸ਼ਾਮ ਅਤੇ 21 ਜਨਵਰੀ ਦਿਨ ਐਤਵਾਰ ਸਵੇਰ ਦੇ ਦੀਵਾਨਾਂ ਵਿੱਚ ਬਾਬਾ ਬੰਤਾ ਸਿੰਘ, ਹਾਜਰੀ ਭਰਨਗੇ। ਭਾਈ ਭਗਵਾਨ ਸਿੰਘ ਨੇ ਦੱਸਿਆ ਕਿ, ਗੁਰਦੁਆਰਾ ਸਿੰਘ ਸਭਾ ਕਸਤਲਗੋਬੈਰਤੋ ਵਿਖੇ ਵੀ ਬਾਬਾ ਬੰਤਾ ਸਿੰਘ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਦਾ ਵਿਸਥਾਰ ਆਉਣ ਵਾਲੇ ਦਿਨਾਂ ਵਿੱਚ ਮੀਡੀਏ ਨਾਲ ਕੀਤਾ ਜਾਵੇਗਾ। ਭਾਈ ਪ੍ਰਗਟ ਸਿੰਘ ਖਾਲਸਾ, ਭਾਈ ਕੇਵਲ ਸਿੰਘ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਅਤੇ ਭਾਈ ਭਗਵਾਨ ਸਿੰਘ ਗੁਰਦੁਆਰਾ ਸਿੰਘ ਸਭਾ ਕਸਤਲਗੋਬੈਰਤੋ ਅਤੇ ਦਮਦਮੀ ਟਕਸਾਲ ਇਟਲੀ, ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਇਟਲੀ ਦੇ ਸਮੂਹ ਮੈਂਬਰਾਂ ਅਤੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ, ਲੋਨੀਗੋ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਅਤੇ ਯੂਰਪ ਦੀਆਂ ਸਮੂਹ ਸੰਗਤਾ ਨੂੰ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਨਾਂ ਸਾਰੇ ਸਮਾਗਮਾ ਵਿੱਚ ਪਹੁੰਚ ਕੇ ਜੀਵਨ ਸਫਲਾ ਕਰੋ ਜੀ।