ਪੰਥ ਦੇ ਮਹਾਨ ਸ਼ਹੀਦ ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਨੂੰ ਸਮਰਪਿਤ ਕਲੰਡਰ 2018 ”ਕਲਤੂਰਾ ਸਿੱਖ ਇਟਲੀ” ਵਲੋ ਰਲੀਜ ਕੀਤਾ ਗਿਆ—

23336167_1516146978461574_604308347_o 23336243_1516147915128147_396834733_o 23379584_1516108115132127_53927563_o 23379788_1516147278461544_777287797_o 23414166_1516146931794912_741537473_n 23414557_1516199201789685_465758345_n
ਮਿਲਾਨ 06 ਅਕਤੂਬਰ 2017 (ਬਲਵਿੰਦਰ ਸਿੰਘ ਢਿੱਲੋਂ ) – ਯੋਰਪ ਵਿੱਚ ਲੰਮੇ ਸਮੇ ਤੋ ਸਿੱਖੀ ਦਾ ਪ੍ਰਚਾਰ ਕਰ ਰਹੀ ਸੰਸਥਾ ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਸੰਨ ਯਾਕਮੋ ਬਰੇਸ਼ੀਅ ਵਲੋ ਪੰਥ ਦੇ ਮਹਾਨ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ, ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਨੂੰ ਸਮਰਪਿਤ ਕਲੰਡਰ 2018 ਇਟਲੀ ਅਤੇ ਯੂਰੋਪ ਦੀਆ ਸਿੱਖ ਸੰਗਤਾ ਲਈ ਤਿਆਰ ਕੀਤਾ ਗਿਆ ਹੈ।  ਇਸ ਕਲੰਡਰ ਉਪਰ ਪੰਥ ਦੇ ਮਹਾਨ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਤੋ ਇਲਾਵਾ ਦੀਵਾਨ ਟੋਡਰ ਮੱਲ ਜੀ, ਬਾਬਾ ਮੋਤੀ ਰਾਮ ਮਹਿਰਾ ਜੀ, ਬੀਬੀ ਹਰਸ਼ਰਨ ਕੌਰ ਜੀ ਆਦਿ ਦੀਆ ਤਸਵੀਰਾ ਸ਼ਸ਼ੋਵਿਤ ਹਨ। ਜਿਸ ਨੂੰ ਬੀਤੇ ਦਿਨ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ, ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਤੋਰੇ ਦੀ ਪਿਚਨਾਰਦੀ (ਕਰਮੋਨਾ), ਗੁਰਦੁਆਰਾ ਸਿੰਘ ਸਭਾ ਪਾਰਮਾ, ਗੁਰਦੁਆਰਾ ਸਿੰਘ ਸਭਾ ਬਤਰੀਤੋ ਬਾਰੀ, ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਸੰਨ ਜੁਆਨੀ(ਕਰਮੋਨਾ), ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ, ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਲੇਨੋ, ਗੁਰਦੁਆਰਾ ਸਾਹਿਬ ਕੋਰੇਜੋ, ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਾਹਿਬ ਕਸਤੀਲੀਉਣੇ, ਗੁਰਦੁਆਰਾ ਸੰਗਤ ਸਭਾ ਬੱਤੀ ਪਾਲੀਆਂ, ਗੁਰਦੁਆਰਾ ਸਿੱਖ ਸੰਗਤ ਸਭਾ ਅਰੈਸੋ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਅਲੀਫੇ ਕਸੈਰਟਾ, ਗੁਰਦੁਆਰਾ ਸਿੰਘ ਸਭਾ ਤੈਰਨੀ, ਗੁਰਦੁਆਰਾ ਬਾਬਾ ਬੁੱਢਾ ਜੀ ਵਿਤੈਰਬੋ, ਗੁਰਦੁਆਰਾ ਸਿੰਘ ਸਭਾ ਮੋਨਤੇਸੰਨਸਵੀਨੋ (ਸੇਈਨਾ) ਵਿੱਚ ਰਲੀਜ ਕੀਤਾ ਗਿਆ ਹੈ। ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰਾਂ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਸਿਮਰਜੀਤ ਸਿੰਘ ਡੱਡੀਆ, ਸੰਤੌਖ ਸਿੰਘ, ਤਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਗੁਰਦੇਵ ਸਿੰਘ ਪਾਰਮਾ, ਜਸਵੀਰ ਸਿੰਘ ਬਾਰੀ, ਗੁਰਜੀਤ ਸਿੰਘ ਅਰੇਸੋ ਵਲੋ ਵੱਖ-ਵੱਖ ਗੁਰੂ ਘਰਾ ਵਿੱਚ ਆਪ ਪਹੁੰਚ ਕੇ ਕਲੰਡਰ 2018 ਇਟਲੀ ਦੀਆਂ ਸਿੱਖ ਸੰਗਤਾਂ ਵਿੱਚ ਰਿਲੀਜ ਕੀਤਾ ਗਿਆ ਅਤੇ ਸੰਗਤਾਂ ਨੂੰ ਉਪਲੱਬਧ ਕਰਵਾਇਆ ਗਿਆ। ਇਹ ਕਲੰਡਰ ਨਾਨਕ ਸ਼ਾਹੀ ਕਲੰਡਰ ਨੂੰ ਸਮਰਪਿਤ ਹੈ। ਇਹ ਕਲੰਡਰ ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਸੰਨ ਯਾਕਮੋ ਬਰੇਸ਼ੀਆ ਦੇ ਸਹਿਯੋਗ ਨਾਲ ਛਪਇਆ ਗਿਆ ਹੈ। ਇਹ ਕਲੰਡਰ ਆਉਣ ਵਾਲੇ ਦਿਨਾ ਵਿੱਚ ਇਟਲੀ ਤੋ ਇਲਾਵਾਂ ਯੂਰੋਪ ਦੇ ਸਾਰਿਆ ਗੁਰੂ ਘਰਾਂ ਵਿੱਚ ਪਹੁੰਚਾਇਆ ਜਾਵੇਗਾ।