ਫਿਰੈਂਸੇ : ਭਾਰਤੀ ਨੂੰ ਡਰਾਇਵਿੰਗ ਲਾਇਸੈਂਸ ਦੌਰਾਨ ਨਕਲ ਮਾਰਨੀ ਮਹਿੰਗੀ ਪਈ

patenteਫਿਰੈਂਸੇ (ਇਟਲੀ) 17 ਜੂਨ (ਪੰਜਾਬ ਐਕਸਪ੍ਰੈੱਸ) – ਫਿਰੈਂਸੇ ਵਿਖੇ ਇਟਾਲੀਅਨ ਡਰਾਇਵਿੰਗ ਲਾਇਸੈਂਸ ਦੇ ਟੈਸਟ ਦੌਰਾਨ ਇਕ 44 ਸਾਲਾ ਭਾਰਤੀ ਨੂੰ ਨਕਲ ਮਾਰਨ ਦਾ ਵੱਡਾ ਖਮਿਆਜਾ ਭੁਗਤਣਾ ਪਿਆ। ਇਸ ਕਾਰਨ ਉਸ ਨੂੰ ਬਦਨਾਮੀ ਦੇ ਨਾਲ ਨਾਲ ਸਿਹਤ ਦਾ ਨੁਕਸਾਨ ਵੀ ਝੱਲਣਾ ਪਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਡਰਾਇਵਿੰਗ ਲਾਇਸੈਂਸ ਦੇ ਟੈਸਟ ਦੌਰਾਨ ਨਕਲ ਮਾਰਨ ਲਈ ਛੋਟੇ ਸਾਈਜ ਦਾ ਮਾਈਕ੍ਰੋਫੋਨ ਆਪਣੇ ਕੰਨ ਵਿਚ ਲਗਾਇਆ ਹੋਇਆ ਸੀ, ਪਰ ਯੰਤਰ ਨੇ ਉਸ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸਦੇ ਕੰਨ ਦੇ ਅੰਦਰ ਫਸ ਗਿਆ। ਇਸ ਬਾਰੇ ਅਧਿਕਾਰੀਆਂ ਨੂੰ ਪਤਾ ਲੱਗਣ ‘ਤੇ ਇਸ ਵਿਅਕਤੀ ਨੂੰ ਹਸਪਤਾਲ ਲੈ ਜਾ ਕੇ ਯੰਤਰ ਨੂੰ ਕੰਨ ਵਿਚੋਂ ਕਢਵਾਇਆ, ਉਪਰੰਤ ਭਾਰਤੀ ਦੇ ਖਿਲਾਫ ਧੋਖਾਧੜੀ ਦੀ ਰਿਪੋਰਟ ਦਰਜ ਕੀਤੀ ਗਈ।