ਬਰਗਾੜੀ ਬੇਅਦਬੀ ਵਿੱਚ ਸਿੱਟ ਦੁਆਰਾ ਦੋਸ਼ੀ ਪਾਏ ਗਏ ਬਾਦਲਾਂ ਅਤੇ ਬਾਕੀ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੰਜਾਬ ਸਰਕਾਰ – ਜਥੇਦਾਰ ਦਾਦੂਵਾਲ

daduwalਰੋਮ (ਇਟਲੀ) – ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਬਣਾਈ ਐਸਆਈਟੀ ਦਰਿਆ ਵੱਲੋਂ ਬਰਗਾੜੀ ਬੇਅਦਬੀ ਕਾਂਡ ਵਿੱਚ ਦੋਸ਼ੀ ਪਾਏ ਗਏ ਬਾਦਲਾਂ ਸਮੇਤ ਬਾਕੀ ਦੋਸ਼ੀਆਂ ਨੂੰ ਪੰਜਾਬ ਸਰਕਾਰ ਤੁਰੰਤ ਗ੍ਰਿਫਤਾਰ ਕਰੇ, ਕਿਉਂਕਿ ਅਜਿਹੇ ਪ੍ਰਭਾਵਸ਼ਾਲੀ ਬੰਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ ਦੀਆਂ ਸਲਾਖਾਂ ਤੋਂ ਬਾਹਰ ਰਹਿ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਧਰਮ ਪ੍ਰਚਾਰ ਦੌਰੇ ‘ਤੇ ਗਏ ਸਰਬੱਤ ਖ਼ਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ, ਭਾਵੇਂ ਇਨਸਾਫ਼ ਪਸੰਦ ਦੁਨੀਆ ਭਰ ਦੇ ਲੋਕ ਬਰਗਾੜੀ ਬਹਿਬਲ ਕੋਟਕਪੂਰਾ ਕਾਡ  ਵਿੱਚ ਬਾਦਲਾਂ ਨੂੰ ਪਹਿਲੇ ਦਿਨ ਤੋਂ ਹੀ ਦੋਸ਼ੀ ਮੰਨਦੇ ਹਨ, ਪਰ ਫਿਰ ਵੀ ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਵੱਲੋਂ ਬਾਦਲਾਂ ਨੂੰ ਬੇਅਦਬੀ ਕਾਂਡ ਦੇ ਦੋਸ਼ੀ ਪਾਇਆ ਗਿਆ ਹੈ, ਇਸ ਦੇ ਨਾਲ ਹੀ ਸੁਮੇਧ ਸੈਣੀ ਅਤੇ ਸੌਦਾ ਅਸਾਧ ਨੂੰ ਵੀ ਦੋਸ਼ੀ ਪਾਇਆ ਗਿਆ ਹੈ। ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ ਅਤੇ ਪੰਥ ਪੰਜਾਬ ਦਾ ਨੁਕਸਾਨ ਕਰਵਾਇਆ ਹੈ ਬਾਦਲਾਂ ਨੇ ਸਿੱਖਾਂ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰਾਂ ਨੂੰ ਵੀ ਨਿੱਜੀ ਪਰਿਵਾਰ ਹਿੱਤਾਂ ਵਾਸਤੇ ਹਮੇਸ਼ਾਂ ਵਰਤਿਆ ਹੈ, ਜਿਸ ਨਾਲ ਇਨ੍ਹਾਂ ਮਹਾਨ ਸੰਸਥਾਵਾਂ ਦੇ ਵਕਾਰ ਨੂੰ ਢਾਹ ਲੱਗੀ ਹੈ। ਹੁਣ ਵੀ ਆਪਣੇ ਨਿੱਜੀ ਹਿੱਤਾਂ ਪਰਿਵਾਰ ਨੂੰ ਬਚਾਉਂਦਿਆਂ ਬਾਦਲਾਂ ਨੇ ਲੋਕ ਸਭਾ ਚੋਣਾਂ ਵਿੱਚ ਸਾਰਾ ਕੁਝ ਦਾਅ ‘ਤੇ ਲਗਾ ਕੇ ਪੂਰੇ ਪੰਜਾਬ ਵਿੱਚ ਅਕਾਲੀ ਦਲ ਦਾ ਭੋਗ ਪਵਾ ਦਿੱਤਾ ਹੈ ਇਸ ਲਈ ਬਾਦਲ ਕੋਈ ਪੰਥ ਦੇ ਆਗੂ ਨਹੀਂ ਰਹੇ ਪੂਰੇ ਪੰਜਾਬ ਦੇ ਸਿੱਖਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ ਅਤੇ ਪੰਜਾਬ ਵਿੱਚੋਂ ਇੱਕ ਸੌ ਸਤਾਰਾਂ ਵਿਧਾਨ ਸਭਾ ਹਲਕਿਆਂ ਚੋਂ ਸਿਰਫ ਅਠਾਰਾਂ ਵੀਹ ਤੇ ਹੀ ਲੀਡ ਪ੍ਰਾਪਤ ਕਰ ਸਕੇ ਹਨ ਜਦੋਂ ਕਿ ਸੌ ਵਿਧਾਨ ਸਭਾ ਹਲਕਿਆਂ ਤੋਂ ਉਨ੍ਹਾਂ ਨੂੰ ਹਾਰ ਪ੍ਰਾਪਤ ਹੋਈ ਹੈ ਬਾਦਲ ਪਰਿਵਾਰ ਵੱਲੋਂ ਨਿੱਜੀ ਹਿੱਤਾਂ ਲਈ ਵਰਤੀਆਂ ਮਹਾਨ ਸੰਸਥਾਵਾਂ ਦਾ ਸੱਚ ਉਨ੍ਹਾਂ ਦੇ ਹੀ ਜੋਟੀਦਾਰ ਮਨਜੀਤ ਸਿੰਘ ਜੀਕੇ ਨੇ ਵੀ ਹੁਣ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ ਕਿ ਕਿਵੇਂ ਗੁਰੂ ਕੀਆਂ ਗੋਲਕਾਂ ਦਾ ਪੈਸਾ ਬਾਦਲਾਂ ਨੇ ਆਪਣੇ ਹਿੱਤਾਂ ਲਈ ਚੋਣਾਂ ਵਿੱਚ ਵਰਤਿਆ ਅਤੇ ਗੁਰੂ ਕੀ ਗੋਲਕ ਨੂੰ ਖੋਰਾ ਲਾਇਆ ਬਰਗਾੜੀ ਬੇਅਦਬੀ ਦੇ ਦੋਸ਼ੀ ਸੌਦਾ ਅਸਾਧ ਨੂੰ ਵੀ ਮੁਆਫ਼ੀਨਾਮਾ ਦਿਵਾਇਆ ਅਤੇ ਰਲ ਕੇ ਸਾਜ਼ਿਸ਼ ਕਰਦਿਆਂ ਸਾਰੀ ਬੇਅਦਬੀ ਅਤੇ ਬਾਅਦ ਵਿੱਚ ਗੋਲੀ ਕਾਂਡ ਕਰਵਾਇਆ। ਪੰਜਾਬ ਸਰਕਾਰ ਹੁਣ ਸੌਦਾ ਅਸਾਧ ਨੂੰ ਵੀ ਸੁਨਾਰੀਆ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਵੇ ਅਤੇ ਪੰਜਾਬ ਦੇ ਕਿਸੇ ਸੀਆਈਏ ਸਟਾਫ਼ ਦੇ ਵਿੱਚ ਉਹਦੀ ਤਫਤੀਸ਼ ਕਰਕੇ ਪੂਰਾ ਸੱਚ ਉਸਦੇ  ਮੂੰਹ ਤੋਂ ਕਢਵਾਉਣਾ ਚਾਹੀਦਾ ਹੈ, ਨਾਲ ਹੀ ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੂੰ ਵੀ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੀ ਪੂਰੀ ਪੁੱਛ ਤਾਸ਼ ਹੋਣੀ ਚਾਹੀਦੀ ਹੈ ਜੋ ਇਨ੍ਹਾਂ ਨੇ ਹੁਣ ਤੱਕ ਪੰਥ ਅਤੇ ਪੰਜਾਬ ਦਾ ਨੁਕਸਾਨ ਕੀਤਾ ਜੋ ਸਾਜ਼ਿਸ਼ਾਂ ਰਚੀਆਂ ਦਾ ਸੱਚ ਸੰਸਾਰ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਕਿ ਚੱਲ ਰਹੀ ਜਾਂਚ ਨੂੰ ਇਹ ਪ੍ਰਭਾਵਿਤ ਨਾ ਕਰ ਸਕਣ ਬਾਦਲਾਂ ਦੀ ਗ੍ਰਿਫਤਾਰੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬਾਦਲਾਂ ਨਾਲ ਨਾ ਰਲੇ ਹੋਣ ਦਾ ਸਬੂਤ ਦੁਨੀਆ ਦੇ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ।