ਬਰੇਸ਼ੀਆ ਵਿਖੇ ਸਜਾਏ ਗਏ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ

30 ਹਜਾਰ ਤੋਂ ਵੀ ਵੱਧ ਸੰਗਤਾਂ ਨੇ ਹਾਜਰੀ ਭਰੀ

bbbbਬਰੇਸ਼ੀਆ (ਇਟਲੀ) 20 ਅਪ੍ਰੈਲ (ਰਣਜੀਤ ਗਰੇਵਾਲ) – ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਗੁਰਦੁਆਰਾ ਸਿੰਘ ਸਭਾ ਫਲੈਰੋ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਏ ਗਏ। ਜਿਸ ਵਿਚ 30 ਹਜਾਰ ਤੋਂ ਵੀ ਵੱਧ ਸੰਗਤਾਂ ਨੇ ਹਾਜਰੀ ਭਰੀ। ਇਟਲੀ ਤੋਂ ਇਲਾਵਾ ਯੂਰਪ ਦੇ ਬਾਕੀ ਦੇਸ਼ਾਂ ਤੋਂ ਵੀ ਸੰਗਤਾਂ ਸ਼ਾਮਿਲ ਹੋਈਆਂ। ਨਗਰ ਕੀਰਤਨ ਮਾਰਗ ‘ਤੇ ਵੱਖ-ਵੱਖ ਤਰ੍ਹਾਂ ਦੇ ਖੁਲ੍ਹੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਲੰਗਰ ਸਟਾਲਾਂ ‘ਤੇ ਪੰਜਾਬੀਆਂ ਤੋਂ ਇਲਾਵਾ ਇਟਲੀ ਵਿਚ ਰਹਿੰਦੇ ਬਾਕੀ ਦੇਸ਼ਾਂ ਦੇ ਲੋਕਾਂ ਨੇ ਅਤੇ ਇਟਾਲੀਅਨ ਲੋਕਾਂ ਨੇ ਆ ਕੇ ਲੰਗਰ ਛਕੇ। ਇਸ ਕਈ ਕਿਲੋਮੀਟਰ ਦੇ ਮਾਰਗ ‘ਤੇ ਸ਼ਹਿਰ ਵਿੱਚ ਦੀ ਚੱਲ ਰਹੇ ਨਗਰ ਕੀਰਤਨ ਨਾਲ ਨਾਲ ਜਾ ਰਹੀਆਂ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦੇ ਜਾਪ ਕੀਤੇ ਗਏ। ਸਮਾਪਤੀ ਤੇ ਕੀਰਤਨ ਦਰਬਾਰ ਹੋਇਆ। ਢਾਡੀ ਜਥਾ ਭਾਈ ਜਤਿੰਦਰ ਸਿੰਘ ਨੂਰਪੂਰੀ, ਜਸਪਾਲ ਸਿੰਘ ਸ਼ਾਂਤ, ਗਿਆਨੀ ਜਰਨੈਲ ਸਿੰਘ, ਗਿਆਨੀ ਚੰਚਲ ਸਿੰਘ, ਗਿਆਨੀ ਸ਼ਮਸ਼ੇਰ ਸਿੰਘ ਅਤੇ ਹੋਰ ਵੀ ਜਥਿਆਂ ਵੱਲੋਂ ਕੀਰਤਨ ਕੀਤਾ ਗਿਆ। ਸਟੇਜ ਤੋਂ ਹੋਰ ਵੀ ਪੰਥਕ ਬੁਲਾਰਿਆਂ ਨੇ ਸੰਗਤਾਂ ਨੂੰ ਖਾਲਸੇ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ। ਭਾਈ ਬਲਵਿੰਦਰ ਸਿੰਘ ਜੀ ਨੰਨੂਆ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ, ਜਿਨ੍ਹਾਂ ਨੇ ਸੰਗਤਾਂ ਨੂੰ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਕਰਵਾਈ ਜਾ ਰਹੀ ਸੇਵਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਚੈਂਸਾ ਗੁਰੂ ਘਰ ਗੁਰੂ ਰਾਮਦਾਸ ਨਿਵਾਸ ਕਿਆਂਪੋ ਦੀ ਕਮੇਟੀ ਦੇ ਸੇਵਾਦਾਰ ਭਾਈ ਗੁਰਦੇਵ ਸਿੰਘ ਭਦਾਸ, ਬਲਜਾਨੋ ਤੋਂ ਭਾਈ ਜੁਝਾਰ ਸਿੰਘ ਬੱਸੀ, ਭਾਈ ਰਵਿੰਦਰ ਸਿੰਘ ਬੱਸੀ, ਪਾਰਮਾ ਗੁਰੂ ਘਰ ਤੋਂ ਭਾਈ ਲਖਵਿੰਦਰ ਸਿੰਘ ਪਾਰਮਾ ਸੋਨੀ ਘੋੜੇਚੱਕ, ਗੁਰਦੁਆਰਾ ਬਾਬਾ ਬੁੱਢਾ ਜੀ ਕਸਤੇਨੇਦਲੋ ਦੀ ਕਮੇਟੀ ਦੇ ਸੇਵਾਦਾਰ ਮਲਕੀਤ ਸਿੰਘ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ ਬੋਰਗੋ ਤੋਂ ਭਾਈ ਨਿਰਮਲ ਸਿੰਘ, ਭਾਈ ਗੁਰਮੁਖ ਸਿੰਘ, ਗੁਰਦੁਆਰਾ ਕਲਗੀਧਰ ਤੌਰੇ ਦੀ ਪਿਚਨਾਰਦੀ ਭਾਈ ਰਣਜੀਤ ਸਿੰਘ, ਗੁਰੂ ਘਰ ਕੌਰਤੇਨੋਵਾ ਦੇ ਸਾਬਕਾ ਪ੍ਰਧਾਨ ਅਤੇ ਇਟਲੀ ਸਿੱਖ ਕੌਂਸਲ ਦੇ ਪ੍ਰਧਾਨ ਭਾਈ  ਜਸਵੀਰ ਸਿੰਘ ਤੂਰ, ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ: ਨਿਸ਼ਾਨ ਸਿੰਘ ਸਰਪੰਚ ਸਾਬਕਾ ਪ੍ਰਧਾਨ ਫਲੈਰੋ ਕਮੇਟੀ, ਗੁਰਦੁਆਰਾ ਸਿੰਘ ਸਭਾ ਨੋਵਾਰਾ, ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਸੁਖਦੇਵ ਸਿੰਘ ਕੰਗ, ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਕੁਲਵੰਤ ਸਿੰਘ ਬੱਸੀ, ਸੱਚਖੰਡ ਈਸ਼ਰ ਦਰਬਾਰ ਸੋਸਾਇਟੀ ਦੇ ਮੇਹਰ ਸਿੰਘ, ਦੇਵਿੰਦਰ ਸਿੰਘ, ਡਾ: ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੂੰ ਮਾਂਡੀ ਸਮੇਤ ਪ੍ਰਮੁਖ ਸਖਸੀਅਤਾਂ ਨੇ ਹਾਜਰੀ ਭਰੀ। ਸੰਤ ਜਰਨੈਲ ਸਿੰਘ ਗੁਰਮਤਿ ਗਤਕਾ ਅਕੈਡਮੀ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਗੁਰਦੁਆਰਾ ਸਿੰਘ ਸਭਾ ਫਲੈਰੋ ਦੇ ਪ੍ਰਧਾਨ ਡਾ: ਦਲਬੀਰ ਸਿੰਘ ਸੰਤੌਖਪੁਰਾ ਨੇ ਆਈ ਹੋਈ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਨਾਲ ਕਮੇਟੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਬੇਗੋਵਾਲ, ਕੁਲਵਿੰਦਰ ਸਿੰਘ ਬਰੇਸ਼ੀਆ, ਸੁਰਿੰਦਰਜੀਤ ਸਿੰਘ ਪੰਡੌਰੀ, ਪਰਮਜੀਤ ਸਿੰਘ ਕਰੇਮੋਨਾ, ਸ਼ਰਨਜੀਤ ਸਿੰਘ ਠਾਕਰੀ, ਮਹਿੰਦਰ ਸਿੰਘ ਮਾਜਰਾ, ਤਾਰ ਸਿੰਘ ਕਰੰਟ, ਸਵਰਨ ਸਿੰਘ ਲਾਲੋਵਾਲ, ਕੁਲਵੰਤ ਸਿੰਘ ਬੱਸੀ, ਬਲਕਾਰ ਸਿੰਘ ਅਵਾਨ ਘੋੜੇਸ਼ਾਹ, ਬਲਵਿੰਦਰ ਸਿੰਘ, ਮਸਤਾਨ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ ਮਾਂਡੀ, ਲ਼ੱਖਵਿੰਦਰ ਸਿੰਘ ਬੈਰਗਾਮ, ਨਿਸ਼ਾਨ ਸਿੰਘ ਭਦਾਸ, ਸੁਖਵਿੰਦਰ ਸਿੰਘ ਅਤੇ ਹੋਰ ਸੇਵਾਦਾਰ ਵੀ ਸ਼ਾਮਿਲ ਸਨ। ਸਮਾਪਤੀ ਪੰਡਾਲ ਵਿਚ ਹੈਲੀਕਾਪਟਰ ਨੇ ਪਾਲਕੀ ਵਿਚ ਸੁਸ਼ੋਭਿਤ ਗੁਰਾਂ ਦੇ ਸਰੂਪ ਅਤੇ ਸੰਗਤਾਂ ਉਪਰ ਰੰਗ ਬਿਰੰਗੇ ਫੁੱਲਾਂ ਨਾਲ ਵਰਖਾ ਕੀਤੀ।