ਬਰੇਸ਼ੀਆ ਵਿਖੇ ਸੰਤ ਕਰਤਾਰ ਸਿੰਘ ਜੀ ਦੀ ਬਰਸੀ ਅਤੇ ਮੋਰਚਾ ਗੁਰੂ ਕਾ ਬਾਗ ਨੂੰ ਸਮਰਪਿਤ ਸਮਾਗਮ 13 ਅਗਸਤ ਨੂੰ

barsiiਮਿਲਾਨ (ਇਟਲੀ) 11 ਅਗਸਤ (ਬਲਵਿੰਦਰ ਸਿੰਘ ਢਿੱਲੋਂ) – ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ 13ਵੇਂ ਮੁੱਖੀ ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲਿਆਂ ਦੀ ਸਲਾਨਾ ਬਰਸੀ ਅਤੇ ਮੋਰਚਾ ਗੁਰੂ ਕਾ ਬਾਗ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 13 ਅਗਸਤ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਇਸ ਦਿਨ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਦਮਦਮੀ ਟਕਸਾਲ ਇਟਲੀ ਵੱਲੋਂ ਕਰਵਾਈ ਜਾ ਰਹੀ ਹੈ। ਇਸ ਮਹਾਨ ਸਮਾਗਮ ‘ਤੇ ਗੁਰੂ ਘਰ ਦੇ ਵਜੀਰ ਭਾਈ ਜਗਦੇਵ ਸਿੰਘ ਜੰਮੂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਉਪਰੰਤ ਪੰਥ ਪ੍ਰਸਿੱਧ ਕਵੀਸ਼ਰ ਭਾਈ ਕਾਬਲ ਸਿੰਘ ਬਰੇਸ਼ੀਆ ਅਤੇ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲੇ ਉਚੇਚੇ ਤੌਰ ‘ਤੇ ਪੁੱਜ ਰਹੇ ਹਨ। ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਇਟਲੀ ਦੀ ਸਮੁੱਚੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਸਿੰਘ, ਜਨਰਲ ਸਕੱਤਰ ਭਾਈ ਜਗੀਰ ਸਿੰਘ ਔਲ਼ਖ, ਕੁਲਦੀਪ ਸਿੰਘ ਦਿੱਲੀ, ਜੋਗਿੰਦਰ ਸਿੰਘ ਗੋਗਾ, ਪ੍ਰਭਜੋਤ ਸਿੰਘ ਜੋਤੀ, ਮਲਕੀਤ ਸਿੰਘ ਖੰਨੇਵਾਲੇ, ਕਰਨੈਲ ਸਿੰਘ, ਬਲਬੀਰ ਸਿੰਘ ਬੀਰੀ, ਬਲਜਿੰਦਰ ਸਿੰਘ, ਰਤਨ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਧਰਮਵੀਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ ਮਾਮਾ, ਸਤਨਾਮ ਸਿੰਘ ਅਤੇ ਰਣਜੀਤ ਸਿੰਘ ਔਲ਼ਖ, ਪਲਵਿੰਦਰ ਸਿੰਘ ਨਿੱਕੂ, ਹਰਦੀਪ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ ਰੋਮੀ, ਸੁਰਜੀਤ ਸਿੰਘ, ਜਸਬੀਰ ਸਿੰਘ, ਭੁਪਿੰਦਰ ਸਿੰਘ ਸੰਧੂ, ਮਨਜੀਤ ਸਿੰਘ ਵੱਲੋਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਵਧ ਚੜ੍ਹ ਕੇ ਗੁਰਦੁਆਰਾ ਸਾਹਿਬ ਪੁੱਜ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।