Advertisement
Advertisement

ਬਰੇਸ਼ੀਆ ਵਿਖੇ ਸੰਤ ਰਾਮਾ ਨੰਦ ਜੀ ਦਾ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ

santਬਰੇਸ਼ੀਆ (ਇਟਲੀ) 28 ਜੂਨ (ਟੇਕ ਚੰਦ ਜਗਤਪੁਰ) – ਸ੍ਰੀ ਗੁਰੂ ਰਵਿਦਾਸ ਮੰਦਰ ਬਰੇਸ਼ੀਆ ਵੱਲੋਂ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸੀ੍ਰ ਵਿਜੇ ਕੁਮਾਰ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਅਤੇ ਤੇਲੂ ਰਾਮ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਵਿਸੇæਸ਼ ਸਮਾਗਮ ਦਾ ਆਯੋਜਨ 1 ਜੁਲਾਈ ਦਿਨ ਐਤਵਾਰ ਨੂੰ ਮਾਲਪਾਗਾ ਦੀ ਕੈਲਵੀਸਾਨੋ (ਬਰਸ਼ੀਆ) ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਸ੍ਰੀ ਅਮਰੀਕ ਲਾਲ ਦੋਲੀਕੇ ਨੇ ਦੱਸਿਆ ਕਿ, 1 ਜੁਲਾਈ ਨੂੰ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਖੰਡ ਜਾਪ ਦੇ ਭੋਗ ਉਪਰੰਤ ਗਿਆਨੀ ਜੀਵਨ ਸਿੰਘ ਮਾਨ ਦਾ ਕੀਰਤਨੀ ਜਥਾ ਰਸਭਿਂੰਨੇ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕਰੇਗਾ। ਇਸ ਮੌਕੇ ਵੱਖ ਵੱਖ ਬੁਲਾਰੇ ਆਪਣੇ ਵਿਚਾਰਾਂ ਰਾਹੀਂ ਸੰਤ ਰਾਮਾਨੰਦ ਜੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ, ਇਸ ਸਮਾਗਮ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ।