ਬਹੁਜਨ ਸਮਾਜ ਦੇ ਹੱਕਾਂ ਦੀ ਰਾਖੀ ਲਈ ਵਿਸ਼ਾਲ ਵਿਚਾਰ ਗੋਸ਼ਟੀ 11 ਅਗਸਤ ਨੂੰ ਰੋਮ ਵਿਖੇ

bhujnਰੋਮ ਇਟਲੀ (ਕੈਂਥ)ਜਦੋਂ ਦੀ ਭਾਰਤ ਵਿੱਚ ਆਰ,ਐਸ,ਐਸ ਦੀ ਅਗਵਾਈ ਵਾਲੀ ਪਾਰਟੀ ਦੀ ਸਰਕਾਰ ਆਈ ਹੈ ਉਂਦੋ ਤੋਂ ਬਹੁਜਨ ਸਮਾਜ ਉਪੱਰ ਹੋ ਰਹੇ ਜੁਲਮਾਂ ਵਿੱਚ ਬਹੁਤ ਵਾਧਾ ਹੋਇਆ ਹੈ।ਹੁਣ ਅਸੀਂ ਇਸ ਬਾਰੇ ਆਪ ਵਿਚਾਰ ਕਰਨੀ ਹੈ ਕਿ ਇਸ ਹੋ ਰਹੇ ਜੁਲਮ ਨੂੰ ਰੋਕਣ ਲਈ ਸੰਘਰਸ਼ ਵਿੱਚ ਕੁੱਦਣਾ ਹੈ ਭਾਵ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣਾ ਜਾਂ ਫਿਰ ਚੁੱਪ ਕਰਕੇ ਇਸ ਜੁਲਮ ਨੂੰ ਸਹਿਣ ਕਰਨਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ  ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਦੇ ਚੇਅਰਮੈਨ  ਗਿਆਨ ਚੰਦ ਸੂਦ,ਪ੍ਰਧਾਨ ਸਰਬਜੀਤ ਵਿਰਕ ਅਤੇ ਜਨਰਲ ਸਕੱਤਰ ਲੇਖ ਰਾਜ ਜੱਖੂ ਨੇ ਸਾਝੈ ਤੌਰ ਤੇ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਇਟਲੀ ਨਾਲ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਅੰਦਰ ਕਈ ਲੋਕ ਇਹ ਵਿਚਾਰ ਕਰਦੇ ਹਨ ਕਿ ਬਹੁਜਨ ਸਮਾਜ ਪਾਰਟੀ ਸਿਰਫ਼ ਰਾਜਨੀਤਿਕ ਪਾਰਟੀ ਹੈ ਪਰ ਇਹ ਜਿੱਥੇ ਰਾਜਨੀਤਿਕ ਪਾਰਟੀ ਹੈ ਉੱਥੇ ਇਹ ਭਾਰਤ ਸਮਾਜ ਅੰਦਰ ਮਨੂੰਵਾਦੀ ਸਿਸਟਮ ਵਿਰੁੱਧ ਇੱਕ ਸੰਘਰਸ ਹੈ ਮਨੂੰਵਾਦੀ ਹਾਕਮ ਜਮਾਤਾਂ ਭਾਰਤੀ ਬਹੁਜਨ ਸਮਾਜ ਨੂੰ ਜਾਤਾਂ ਵਿੱਚ ਵੰਡ ਕੇ ਉਸ ਉਪੱਰ ਤਰ੍ਹਾਂ-ਤਰ੍ਹਾਂ ਦੇ ਜੁਲਮ ਸਦੀਆਂ ਤੋਂ ਢਾਹ ਰਿਹਾ ਹੈ ਜਦੋਂ ਕਿ ਭਾਰਤੀ ਸੰਵਿਧਾਨ ਨਕਸਲੀ ਅਤੇ ਜਾਤੀ ਵਿਤਕਰੇ ਦੀ ਇਜ਼ਾਜਤ ਨਹੀਂ ਦਿੰਦਾ।ਆਗੂਆਂ ਨੇ ਕਿਹਾ ਕਿ ਆਓ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਵੱਲੋਂ 11 ਅਗਸਤ 2018 ਦਿਨ ਸ਼ਨੀਵਾਰ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧਰਮ ਅਸਥਾਨ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਵਿਸ਼ਾਲ ਵਿਚਾਰ ਗੋਸ਼ਟੀ ਵਿੱਚ ਹਿੱਸਾ ਲਈਏ ਤਾਂ ਜੋ ਮਨੂੰਵਾਦੀ ਸਿਸਟਮ ਵਿਰੁੱਧ ਚੱਲ ਰਹੇ ਸੰਘਰਸ਼(ਬੀ,ਐਸ,ਪੀ,ਮਿਸ਼ਨ 2019)ਵਿੱਚ ਆਪਣਾ ਵਿਸੇਸ ਯੋਗਦਾਨ ਪਾਉਣ ਸੰਬਧੀ ਵਿਚਾਰਾਂ ਕਰੀਏ।ਇਸ ਵਿਸ਼ਾਲ ਵਿਚਾਰ ਗੋਸ਼ਟੀ ਵਿੱਚ ਇਟਲੀ ਦੀਆਂ ਤਮਾਮ ਬਹੁਜਨ ਸਮਾਜ ਨਾਲ ਸੰਬਧਤ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਅਤੇ ਹੋਰ ਸਮਾਜਿਕ ਜੱਥੇਬੰਦੀਆਂ ਨੂੰ ਸਿਰਕਤ ਕਰਨ ਲਈ ਪੁਰਜੋਰ ਅਪੀਲ ਹੈ