ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਵੱਲੋਂ ਗਾਇਕ ਰੂਪ ਲਾਲ ਧੀਰ ਦਾ ਸਨਮਾਨ

ਗਾਇਕ ਰੂਪ ਲਾਲ ਧੀਰ ਦਾ ਸਨਮਾਨ ਕਰਦੇ ਹੋਏ ਹੋਏ ਗਾਇਕ ਹੈਪੀ ਲੈਰਾ, ਗੁਰਿੰਦਰ ਸਿੰਘ ਚੈੜੀਆਂ, ਜਗਦੀਸ਼ ਜਗਤਪੁਰ, ਗੁਰਮੇਲ ਸਿੰਘ ਅਤੇ ਹੋਰ ਟਰੱਸਟ ਦੇ ਮੈਂਬਰ। ਫੋਟੋ : ਜਗਤਪੁਰ

ਗਾਇਕ ਰੂਪ ਲਾਲ ਧੀਰ ਦਾ ਸਨਮਾਨ ਕਰਦੇ ਹੋਏ ਹੋਏ ਗਾਇਕ ਹੈਪੀ ਲੈਰਾ, ਗੁਰਿੰਦਰ ਸਿੰਘ ਚੈੜੀਆਂ, ਜਗਦੀਸ਼ ਜਗਤਪੁਰ, ਗੁਰਮੇਲ ਸਿੰਘ ਅਤੇ ਹੋਰ ਟਰੱਸਟ ਦੇ ਮੈਂਬਰ। ਫੋਟੋ : ਜਗਤਪੁਰ

ਰੋਮ (ਇਟਲੀ) 19 ਅਪ੍ਰੈਲ (ਟੇਕ ਚੰਦ ਜਗਤਪੁਰ) – ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਸ਼ੁਭ ਮੌਕੇ ‘ਤੇ ਕਰਵਾਏ ਗਏ ਸੱਭਿਆਚਾਰਕ ਸਮਾਗਮ ਵਿਚ ਪੰਜਾਬ ਤੋਂ ਉਚੇਚੇ ਤੌਰ ‘ਤੇ ਪਹੁੰਚੇ ਗਾਇਕ ਰੂਪ ਲਾਲ ਧੀਰ ਦਾ ਕਾਜਲਮਾਜੂਰ (ਕਰੇਮੋਨਾ) ਵਿਖੇ ਵਿਸੇæਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗਾਇਕ ਰੂਪ ਲਾਲ ਧੀਰ ਨੇ ਕਿਹਾ ਕਿ, ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਜਿਥੇ ਦ੍ਰਿੜ ਇਰਾਦੇ ਨਾਲ ਸਖਤ ਮਿਹਨਤ ਕਰਕੇ ਆਰਥਿਕ ਪੱਖੋਂ ਖੁਸ਼ਹਾਲ ਹੋਏ ਹਨ, ਉੱਥੇ ਉਨ੍ਹਾਂ ਵਿਦੇਸ਼ਾਂ ‘ਚ ਆਪਣੇ ਸੱਭਿਆਚਾਰ ਨੂੰ ਵੀ ਉਚਾ ਚੁੱਕਣ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਟਰੱਸਟ ਦੀ ਸ਼æਲਾਘਾ ਕਰਦਿਆਂ ਕਿਹਾ ਕਿ, ਦੇਸ਼-ਵਿਦੇਸ਼ ‘ਚ ਹਰ ਸਾਲ ਬਾਬਾ ਰਾਮ ਚੰਦ ਯਾਦਗਾਰੀ ਮੇਲੇ ਦਾ ਆਯੋਜਨ ਕਰਕੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਟਰੱਸਟ ਦੇ ਸਲਾਹਕਾਰ ਜਗਦੀਸ਼  ਨੇ ਕਿਹਾ ਕਿ, ਧੀਰ ਨੇ ਜਿਥੇ ਪੰਜਾਬੀ ਗਾਇਕੀ ਵਿਚ ਵਿਸੇæਸ਼ ਨਾਂਅ ਕਮਾਇਆ ਹੈ, ਉੱਥੇ ਜਾਗਰਤੀ ਕਲਾ ਕੇਂਦਰ ਔੜ ਦੇ ਪ੍ਰਧਾਨ ਦੀ ਜਿੰਮੇਵਾਰੀ ਵੀ ਬਾਖੂਬੀ ਨਿਭਾਅ ਰਿਹਾ ਹੈ। ਇਸ ਕਲਾ ਕੇਂਦਰ ਦੇ ਬੈਨਰ ਹੇਠ ਸਮਾਜ ਭਲਾਈ  ਕੰਮਾਂ, ਜਿਵੇਂ ਗਰੀਬ ਲੜਕੀਆਂ ਦੇ ਵਿਆਹ, ਖੂਨਦਾਨ ਕੈਂਪ, ਗਰੀਬ ਬੱਚਿਆਂ ਨੂੰ ਵਰਦੀਆਂ ਆਦਿ ਦੇ ਨਾਲ-ਨਾਲ ਸੱਭਿਆਚਾਰਕ ਮੇਲੇ ਦਾ ਵੀ ਆਯੋਜਨ ਕਰਦੇ ਹਨ। ਬੱਚਿਆਂ ਨੂੰ ਖੇਡਾਂ ਅਤੇ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਹਰ ਸਾਲ ਮੇਲੇ ਵਿਚ ਬਲਾਕ ਔੜ ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ -ਅਫਜਾਈ ਕਰਦੇ ਹਨ। ਇਸ ਤੋਂ ਇਲਾਵਾ ਧੀਰ ਰੇਲ ਕੋਚ ਫੈਕਟਰੀ ਵਿਚ ਕਲਚਰਲ ਵਿਭਾਗ ‘ਚ ਸਰਕਾਰੀ ਨੌਕਰੀ ਵੀ ਕਰ ਰਹੇ ਹਨ ਅਤੇ ਦੂਰਦਰਸ਼ਨ ਜਲੰਧਰ ਤੋਂ ਹਰ ਸਾਲ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਣ ਲਈ ਵਿਸੇæਸ਼ ਪ੍ਰੋਗਰਾਮ ‘ਮਹਿਕ ਪੰਜਾਬ ਦੀ’ ਦੇ ਨਿਰਮਾਤਾ ਅਤੇ ਨਿਰਦੇਸ਼ਕ ਹਨ। ਇਨ੍ਹਾਂ ਦੀ ਪਤਨੀ ਸ੍ਰੀਮਤੀ ਨਿਰਮਲ ਕੌਰ ਧੀਰ ਪਿੰਡ ਗੜ੍ਹੀ ਅਜੀਤ ਸਿੰਘ ਦੇ ਮੌਜੂਦਾ ਸਰਪੰਚ ਹਨ ਤੇ ਪਿੰਡ ਦੇ ਵਿਕਾਸ ‘ਚ ਨਿਵੇਕਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ, ਬਹੁਪੱਖੀ ਸਖਸ਼ੀਅਤ ਦੇ ਮਾਲਕ ਗਾਇਕ ਰੂਪ ਲਾਲ ਧੀਰ ਨੂੰ ਵਿਸੇæਸ਼ ਤੌਰ ‘ਤੇ ਸਨਮਾਨਿਤ ਕਰਕੇ ਟਰੱਸਟ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ‘ਤੇ ਗੁਰਿੰਦਰ ਸਿੰਘ ਚੈੜੀਆਂ ਪ੍ਰਧਾਨ ਪੰਜਾਬ ਸਪੋਰਟਸ ਕਲੱਬ ਮਾਨਤੋਵਾ, ਗਾਇਕ ਹੈਪੀ ਲੈਰਾ, ਸਰਬਜੀਤ ਸਿੰਘ ਜਗਤਪੁਰ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਨਵਦੀਪ ਸਿੰਘ ਰਾਜਵੀਰ ਸਿੰਘ, ਸੋਨੂ ਸਿੰਘਪੁਰ, ਵਿੱਕੀ ਜਰਮਨੀ, ਸ਼ੇਰਾ ਸੁਲਤਾਨਪੁਰੀਆ ਆਦਿ ਹਾਜਰ ਸਨ।