ਬਾਰੀ : ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਤਹਿਤ 34 ਸਾਲਾ ਭਾਰਤੀ ਗ੍ਰਿਫ਼ਤਾਰ

bariਬਾਰੀ ਖੇਤਰ ਦੇ ਕਾਸਾਮਾਸੀਮਾ ਇਲਾਕੇ ਵਿਚ 5 ਸਾਲਾ ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਤਹਿਤ 34 ਸਾਲਾ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਵਿਅਕਤੀ ਨੂੰ ਇਕ ਆਤੰਕੀ ਮਾਹੌਲ ਦਾ ਸਾਹਮਣਾ ਕਰਨਾ ਪਿਆ, ਜਦੋਂ ਇਕ ਵਿਦੇਸ਼ੀ ਵਿਅਕਤੀ ਨੇ ਉਸ ਕੋਲੋਂ ਉਸ ਦੇ 5 ਸਾਲਾ ਬੱਚੇ ਨੂੰ ਖੋਹਣ ਦੀ ਕੋਸ਼ਿਸ਼ ਕੀਤੀ।
ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਕ ਵਿਅਕਤੀ ਆਪਣੇ 5 ਸਾਲਾ ਬੱਚੇ ਸਮੇਤ ਕਾਰ ਅੰਦਰ ਦਾਖਲ ਹੋਇਆ, ਤਾਂ ਇਕ ਵਿਦੇਸ਼ੀ ਵਿਅਕਤੀ ਨੇ ਉਸ ਕੋਲੋਂ 5 ਸਾਲਾ ਬੱਚੇ ਨੂੰ ਕਾਰ ਦਾ ਦਰਵਾਜਾ ਖੋਲ੍ਹ ਕੇ ਵਿਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ, ਜਿਨ੍ਹਾਂ ਨੇ ਇਹ ਹਾਦਸਾ ਵਾਪਰਦਾ ਦੇਖਿਆ। ਬੱਚੇ ਦੇ ਪਿਤਾ ਦੀ ਕੋਸ਼ਿਸ਼ ਅਤੇ ਲੋਕਾਂ ਦੀ ਦਖਲਅੰਦਾਜੀ ਨਾਲ ਹਮਲਾਵਰ ਦੀ ਬੱਚੇ ਨੂੰ ਅਗਵਾਹ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਪਹੁੰਚ ਕੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਭਾਰਤੀ ਵਿਅਕਤੀ ਦੀ ਪਹਿਚਾਣ 34 ਸਾਲਾ ਆਰ ਕੇ ਦੇ ਤੌਰ ‘ਤੇ ਕੀਤੀ ਗਈ ਹੈ। ਜੋ ਕਿ ਬਿਨਾਂ ਕੰਮ ਅਤੇ ਬਿਨਾਂ ਘਰ ਤੋਂ ਇੱਥੇ ਰਹਿ ਰਿਹਾ ਹੈ।
ਫਿਲਹਾਲ ਉਪਰੋਕਤ ਵਿਅਕਤੀ ਪੁਲਿਸ ਹਿਰਾਸਤ ਵਿਚ ਹੈ। ਅਗਲੀ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।
– ਪੰਜਾਬ ਐਕਸਪ੍ਰੈੱਸ