ਬਿਤਰੀਤੋ ਵਿਖੇ ਧੂਮਧਾਮ ਨਾਲ ਮਨਾਇਆ ਖਾਲਸੇ ਦਾ ਸਾਜਨਾ ਦਿਵਸ

bariਬਾਰੀ (ਇਟਲੀ) 20 ਅਪ੍ਰੈਲ (ਕੈਂਥ) – ਗੁਰਦੁਆਰਾ ਸਾਹਿਬ ਸਿੰਘ ਸਭਾ ਬਿਤਰੀਤੋ (ਬਾਰੀ) ਵਿਖੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਸਮੂਹ ਸੰਗਤ ਵੱਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਸੇਵਾ ਭਾਈ ਸਤਨਾਮ ਸਿੰਘ ਮਤੇਰਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਆਰੰਭੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਦੀ ਸ਼ਰੂਆਤ ਭਾਈ ਪਰਮਜੀਤ ਸਿੰਘ ਖਾਲਸਾ (ਹੈੱਡ ਗ੍ਰੰਥੀ) ਵੱਲੋਂ ਰਸਭਿੰਨੇ ਕੀਰਤਨ ਦੁਆਰਾ ਕੀਤੀ ਗਈ। ਉਪਰੰਤ ਇਟਲੀ ਦੇ ਪ੍ਰਸਿੱਧ ਕਵੀਸ਼ਰ ਜਥੇ ਭਾਈ ਕੁਲਵੰਤ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਖੱਸਣ, ਭਾਈ ਨਵਜੀਤ ਸਿੰਘ ਅਤੇ ਭਾਈ ਪੂਰਨ ਸਿੰਘ ਪ੍ਰੀਤ ਵੱਲੋਂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਖਾਲਸਾ ਪੰਥ ਦੇ ਸਾਜਨਾ ਦਿਵਸ ਦਾ ਵਰਨਣ ਆਪਣੀਆਂ ਬੁæਲੰਦ ਅਤੇ ਸੁਰੀਲੀਆਂ ਆਵਾਜ਼ਾਂ ਵਿੱਚ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ, ਜਿਸ ਨੂੰ ਸੁਣ ਸੰਗਤਾਂ ਗਦਗਦ ਹੋ ਉੱਠੀਆਂ। ਇਸ ਖਾਲਸਾ ਪੰਥ ਦੇ ਸਾਜਨਾ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਿੰਘ ਸਭਾ ਬਿਤਰੀਤੋ ਨੇ ਸੰਗਤਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ, ਸਾਨੂੰ ਸਭ ਨੂੰ ਖਾਲਸੇ ਦਾ ਰੂਪ ਅਤੇ ਬਾਣਾ ਧਾਰਨ ਕਰਕੇ ਗੁਰੂ ਦੇ ਅੰਮ੍ਰਿਤ ਦੀ ਦਾਤ ਛਕ ਕੇ ਸਿੰਘ ਸੱਜਣਾ ਚਾਹੀਦਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਮੇਲ ਸਿੰਘ ਖਾਲਸਾ, ਸਵਰਨ ਸਿੰਘ, ਮਲਕੀਤ ਸਿੰਘ ਮੀਤਾ, ਮਲਕੀਤ ਸਿੰਘ ਕਾਲਾ, ਹਰਮਿੰਦਰ ਸਿੰਘ, ਬੀਬੀ ਜਸਵਿੰਦਰ ਕੌਰ ਆਦਿ ਤੋਂ ਇਲਾਵਾ ਸੇਵਾਦਾਰ ਬਹਾਦਰ ਸਿੰਘ, ਜਗਜੀਤ ਸਿੰਘ, ਤੇਜਾ ਸਿੰਘ, ਤਰਲੋਚਨ ਸਿੰਘ ਤੋਚੀ, ਜਸਪਾਲ ਸਿੰਘ ਜੱਸੀ ਬਾਰੀ, ਤਰਨਜੀਤ ਸਿੰਘ ਮਾਨ, ਨਰਿੰਦਰ ਸਿੰਘ ਗਿੱਲ ਆਦਿ ਮੌਜੂਦ ਸਨ, ਜਿਨ੍ਹਾਂ ਕਿ ਸਮਾਗਮ ਨੂੰ ਨੇਪਰੇ ਚਾੜਨ ਵਿੱਚ ਵਧ ਚੜ੍ਹ ਕੇ ਸੇਵਾ ਕੀਤੀ।