Advertisement
Advertisement

ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ ਕਰਵਾਏ

gurmatਮਿਲਾਨ (ਇਟਲੀ) 5 ਅਗਸਤ (ਬਲਵਿੰਦਰ ਸਿੰਘ ਢਿੱਲੋਂ) – ਇਟਲੀ ਦੇ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨਯਾਕਮੋ, ਆਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀਆਂ ਸਮੂਹ ਸੰਗਤਾਂ, ਸਿੱਖ ਕੌਂਸਲ ਇਟਲੀ ਦੇ ਸਾਂਝੇ ਉਪਰਾਲੇ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮੁਕਾਬਲੇ 29 ਜੁਲਾਈ ਦਿਨ ਐਤਵਾਰ ਨੂੰ ਕਰਵਾਏ ਗਏ। ਜਿਸ ਦੌਰਾਨ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸਤੌਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਬਾਲਾ ਨੇ ਦੱਸਿਆ ਕਿ, ਬੱਚਿਆਂ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਨਾਲ ਜੋੜ੍ਹਨ ਲਈ ਕਲਤੂਰਾ ਸਿੱਖ ਇਟਲੀ ਵੱਲੋਂ ਸਮੇਂ-ਸਮੇਂ ਸਿਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜ੍ਹੀ ਅਨੁਸਾਰ ਗੁਰਮਤਿ ਗਿਆਨ ਮੁਕਾਬਲੇ ਬੈਰਗਾਮੋ ਵਿਖੇ ਕਰਵਾਏ ਗਏ ਹਨ।
ਇਸ ਦੌਰਾਨ 65 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਦੇ ਨਤੀਜੇ, ਗਰੁੱਪ ਏ 05 ਸਾਲ ਤੋ 08 ਸਾਲ ਪਹਿਲੇ ਸਥਾਨ ‘ਤੇ – ਸਹਿਬਜੀਤ ਸਿੰਘ 12/50 ਦੂਜੇ ਸਥਾਨ ‘ਤੇ  –   ਹਰਲੀਨ ਕੌਰ 48/50, ਗਰੁੱਪ ਬੀ 8 ਸਾਲ ਤੋਂ 11 ਸਾਲ ਪਹਿਲੇ ਸਥਾਨ ‘ਤੇ – ਪਵਨਵੀਰ ਕੌਰ, ਕਰਨਵੀਰ ਸਿੰਘ, ਹਰਜੋਤ ਸਿੰਘ, ਆਨੰਦ ਸਿੰਘ, ਬਰਮਲੀਨ ਕੌਰ, ਸੁਖਵਿੰਦਰ ਸਿੰਘ 70/70, ਦੂਜੇ ਸਥਾਨ ‘ਤੇ –   ਸਾਹਿਬਜੀਤ ਸਿੰਘ, ਦਿਲਜਾਨ ਸਿੰਘ, ਜਸਦੀਪ ਸਿੰਘ 66/70, ਤੀਜੇ ਸਥਾਨ ‘ਤੇ –  ਸਹਿਜਦੀਪ ਕੌਰ 65/70, ਗਰੁੱਪ ਸੀ 11 ਸਾਲ ਤੋਂ 14 ਸਾਲ ਪਹਿਲੇ ਸਥਾਨ ‘ਤੇ -ਬਰੋਨ ਸਿੰਘ, ਅਮੁੱਲ ਸਿੰਘ, ਰਵਦੀਪ ਸਿੰਘ 85/85, ਦੂਜੇ ਸਥਾਨ ‘ਤੇ –  ਗੁਰਦੀਪ ਸਿੰਘ 83/85, ਤੀਜੇ ਸਥਾਨ ‘ਤੇ – ਅਨਮੋਲਪ੍ਰੀਤ ਕੌਰ 81/85, ਗਰੁੱਪ ਡੀ 14 ਸਾਲ ਤੋਂ ਉੱਪਰ ਪਹਿਲੇ ਸਥਾਨ ‘ਤੇ – ਸੁਖਵੀਰ ਸਿੰਘ 100/100, ਦੂਜੇ ਸਥਾਨ ‘ਤੇ – ਪਵਨ ਕੌਰ, ਜਸਨਪ੍ਰੀਤ ਕੌਰ 99/100, ਤੀਜੇ ਸਥਾਨ ‘ਤੇ – ਹਰਜੋਤ ਸਿੰਘ, ਲਵਜੋਤ ਸਿੰਘ, ਤਰਨਜੀਤ ਸਿੰਘ  98/100 ਇਸ ਪ੍ਰਕਾਰ ਰਹੇ।
ਉਨ੍ਹਾਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸਿੱਖ ਜਥੇਬੰਦੀਆਂ ਤੇ ਇਟਲੀ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਕਾਬਲਿਆ ਵਿਚ ਸ਼ਿਰਕਤ ਕੀਤੀ।