ਬੋਨਫੇਰਾਰੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਿਆ ਵਿਸ਼ਾਲ ਮਹਾਨ ਨਗਰ ਕੀਰਤਨ

ਗੁਰਦੁਆਰਾ ਸਿੱਖ ਸੰਗਤ ਦਰਬਾਰ ਬੋਨਫੇਰਾਰੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੀ ਝਲਕਾਂ

ਗੁਰਦੁਆਰਾ ਸਿੱਖ ਸੰਗਤ ਦਰਬਾਰ ਬੋਨਫੇਰਾਰੋ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੀ ਝਲਕਾਂ

ਰੋਮ (ਇਟਲੀ) 12 ਮਈ (ਕੈਂਥ) – ਇਟਲੀ ਬੋਨਫੇਰਾਰੋ  ਵਿੱਚ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ ਬਣੇ ਨਵੇਂ ਗੁਰਦੁਆਰਾ ਸਿੱਖ ਸੰਗਤ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਮਿੱਤੀ 6 ਮਈ ਦਿਨ ਐਤਵਾਰ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਮਹਾਨ ਨਗਰ ਕੀਰਤਨ ਸਰਧਾ ਭਾਵਨਾ ਨਾਲ ਸਜਾਏ ਗਏ, ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸੁਜਾਏ ਗਏ ਨਵੇਂ ਵੱਡੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ, ਤੇ ਫਿਰ ਦੁਪਹਿਰ ਤੋਂ ਬਾਅਦ ਫੁੱਲਾਂ ਨਾਲ ਸਜਾਈ ਗਈ ਪਾਲਕੀ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਸ਼ੋਬਿਤ ਕਰ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ,ਜਿਸ ਦੋਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ, ਭਾਈ ਜਸਪਾਲ ਸਿੰਘ ਬੇਰਗਾਮੋ ਵਾਲਿਆਂ ਵਲੋਂ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਅਤੇ ਇਟਲੀ ਦੇ ਪ੍ਰਸਿਧ ਢਾਡੀ ਭਾਈ ਮਨਦੀਪ ਸਿੰਘ ਹੀਰਾਂਵਾਲਿਆਂ ਦੇ ਸਮੂਹ ਜਥੇ ਵਲੋਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਦੇ ਹੋਏ ਢਾਡੀ ਵਾਰਾਂ ਨਾਲ ਨਿਹਾਲ ਕੀਤਾ, ਮਨਦੀਪ ਸਿੰਘ ਨੇ ਸੰਗਤਾਂ ਨੂੰ ਇੱਕ ਜੁੱਟ ਹੋ ਕੇ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸਿੱਖੀ ਦੇ ਬੂਟੇ ਨੂੰ ਹੋਰ ਮਜਬੂਤ ਕਰਨ ਲਈ ਵੱਧ ਤੋਂ ਵੱਧ ਪ੍ਰਚਾਰਕ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਦੁਨੀਆਂ ਦੇ ਕੋਨੇ ਕੋਨੇ ਤੱਕ ਸਿੱਖੀ ਦਾ ਪ੍ਰਚਾਰ ਹੋ ਸਕੇ, ਗੱਤਕੇ ਵਾਲੇ ਸਿੰਘਾਂ ਵਲੋਂ ਗਤਕੇ ਦੇ ਕਰਤੱਬ ਵਿਖਾ ਕੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਦੀ ਝਾਤ ਪੇਸ਼ ਕਰਦੇ ਹੋਏ ਹੈਰਾਨ ਕਰਨ ਵਾਲੀ ਝਲਕ ਪੇਸ਼ ਕੀਤੀ ਗਈ, ਸੇਵਾਦਾਰਾਂ ਵਲੋ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਆਇਸ ਕਰੀਮ, ਪੀਜੇ, ਕੁਲਚੇ ਛੋਲੇ, ਆਲੂ ਟਿਕੀ, ਗੋਲ ਗੱਪੇ, ਜਲੇਬੀਆਂ ਆਦਿ ਹਰ ਤਰਾਂ ਦੇ ਲੰਗਰ ਦੇ ਸਟਾਲ ਲਗਾਏ ਗਏ, ਗੁਰਦੁਆਰਾ ਸਾਹਿਬ ਦੀ ਪ੍ਰਬਧਕ ਕਮੇਟੀ ਵਲੋਂ ਪਹੁੰਚੀਆਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਜਥਿਆਂ ਤੇ ਸੇਵਾਦਾਰਾਂ ਦਾ ਗੁਰੂ ਕੀ ਬਖਸ਼ਿਸ ਸਰੋਪਾਓ ਨਾਲ ਸਨਮਾਨ ਕੀਤਾ ਗਿਆ|