ਬੋਰਗੋਸਾਤੋਲੋ ਵਿਚ ਭਾਰਤੀ ਵਿਸਕੀ ਚੋਰੀ ਕਰਦਾ ਗ੍ਰਿਫ਼ਤਾਰ

jailਬਰੇਸ਼ੀਆ (ਇਟਲੀ) 23 ਜੂਨ (ਪੰਜਾਬ ਐਕਸਪ੍ਰੈੱਸ) – ਬੋਰਗੋਸਾਤੋਲੋ ਦੀ ਇਕ ਮਾਰਕੀਟ ਵਿਚੋਂ ਇਕ ਭਾਰਤੀ ਵਿਅਕਤੀ ਨੂੰ ਵਿਸਕੀ ਦੀਆਂ 10 ਬੋਤਲਾਂ ਚੋਰੀ ਕਰਨ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤੀ ਵਿਅਕਤੀ ਇਕ ਸੁਪਰਮਾਰਕੀਟ ਵਿਚੋਂ ਬਿਨਾਂ ਪੈਸੇ ਦਿੱਤੇ ਸ਼ਰਾਬ ਦੀਆਂ 10 ਬੋਤਲਾਂ ਲੁਕਾ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਰਕੀਟ ਦੇ ਗਾਰਡ ਨੂੰ ਸ਼ੱਕ ਹੋਣ ‘ਤੇ ਉਸਨੂੰ ਰੋਕ ਲਿਆ ਗਿਆ। ਤਲਾਸ਼ੀ ਲੈਣ ‘ਤੇ ਭਾਰਤੀ ਵਿਅਕਤੀ ਕੋਲੋਂ ਵਿਸਕੀ ਦੀਆਂ 10 ਬੋਤਲਾਂ ਬਰਾਮਦ ਹੋਈਆਂ। ਮਾਰਕੀਟ ਦੇ ਕਰਮਚਾਰੀਆਂ ਨੇ ਪੁਲਿਸ ਨੂੰ ਇਸ ਚੋਰੀ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਕਾਰਾਬਿਨੇਰੀ ਪੁਲਿਸ ਨੇ ਜਦ ਇਸ ਵਿਅਕਤੀ ਦੀ ਨਿੱਜੀ ਜਾਣਕਾਰੀ ਕੰਪਿਊਟਰ ਵਿਚ ਪਾਈ, ਤਾਂ ਇਸ ਵਿਅਕਤੀ ਖਿਲਾਫ ਪੁਲਿਸ ਰਿਕਾਰਡ ਵਿਚ ਹੋਰ ਵੀ ਬਹੁਤ ਸਾਰੇ ਕੇਸ ਦਰਜ ਸਨ। ਪੁਲਿਸ ਨੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।