ਬੋਰਗੋ ਸਨ ਯਾਕਮੋ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ

mqblaਮਿਲਾਨ (ਇਟਲੀ) 12 ਮਈ (ਢਿੱਲੋਂ, ਕੈਂਥ) – ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ (ਬੈਰਗਾਮੋ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੋਵੋ ਦੇ ਨੌਜਵਾਨ ਸੇਵਾਦਾਰਾ, ਨੌਜਵਾਨ ਸਭਾ ਬੋਰਗੋ ਸੰਨ ਯਾਕਮੋ (ਬਰੇਸ਼ੀਆ) ਤੇ ਕਲਤੂਰਾ ਸਿੱਖ ਇਟਲੀ ਦੇ ਉਦਮ ਉਪਰਾਲੇ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ 6 ਮਈ, ਦਿਨ ਐਤਵਾਰ ਨੂੰ “ਦਸਤਾਰ ਅਤੇ ਦੁਮਾਲਾ” ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਬੋਰਗੋ ਸੰਨਯਾਕਮੋ ਬਰੇਸ਼ੀਆ, ਗੁਰਦੁਆਰਾ ਦਸ਼ਮੇਸ਼ ਦਰਬਾਰ ਬਲੋਨੀਆ, ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਬੈਰਗਾਮੋ, ਸ੍ਰੀ ਗੁਰੂ ਕਲਗੀਧਰ ਗਤਕਾ ਅਕੈਡਮੀ ਤੋਰੇ ਦੀ ਪਿਚਨਾਰਦੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਗਤਕਾ ਅਕੈਡਮੀ ਕੋਵੋ ਬੈਰਗਾਮੋ ਦੇ 47 ਦੇ ਕਰੀਬ ਬੱਚਿਆ ਨੇ ਭਾਗ ਲਿਆ।
ਜਿਨ੍ਹਾਂ ਵਿਚ ਦੁਮਾਲਾ ਮੁਕਾਬਲਿਆਂ ਦੇ ਨਤੀਜੇ ਵਿਚ ਗਰੁੱਪ ਏ ਦੇ ਅਭੈਪ੍ਰਤਾਪ ਸਿੰਘ (7), ਗੁਲਰਾਜ ਕੌਰ (9), ਗੁਰਪ੍ਰੀਤ ਸਿੰਘ (10) ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ। ਗਰੁੱਪ ਬੀ ਵਿਚ ਨਵਦੀਪ ਸਿੰਘ (16), ਵਿਪਨਦੀਪ ਕੌਰ (19) ਅਤੇ ਵਾਲਟਰ ਸਿੰਘ (19) ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੇ। ਗਰੁੱਪ ਸੀ ਵਿਚ ਪਵਨੀਤ ਕੌਰ, ਅਨਿੰਦਰ ਸਿੰਘ, ਸਤਵਿੰਦਰ ਸਿੰਘ, ਪਹਿਲੇ, ਦੂਸਰੇ, ਤੀਸਰੇ ਅਤੇ ਬੈਸਟ ਦੁਮਾਲਾ ਵਿਚ ਜਸਵਿੰਦਰ ਸਿੰਘ ਨੇ ਸਥਾਨ ਹਾਸਲ ਕੀਤਾ।
ਦਸਤਾਰ ਮੁਕਾਬਲਿਆਂ ਵਿਚ ਹਰਪ੍ਰੀਤ ਸਿੰਘ (13), ਸੁਖਪ੍ਰੀਤ ਸਿੰਘ (23), ਪ੍ਰਭਨੂਰ ਸਿੰਘ (16) ਪਹਿਲੇ, ਦੂਸਰੇ, ਤੀਸਰੇ ਅਤੇ ਬੈਸਟ ਸਨਮਜੀਤ ਸਿੰਘ (19) ਰਹੇ।
ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਅਤੇ ਨੌਜਵਾਨਾਂ ਨੂੰ ਕਲਤੂਰਾ ਸਿੱਖ ਇਟਲੀ ਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ (ਬੈਰਗਾਮੋ) ਦੇ ਨੌਜਵਾਨ ਸੇਵਾਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਪਤੀ ‘ਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਬੈਰਗਾਮੋ ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੌਜਵਾਨ ਸਭਾ ਬੋਰਗੋ ਸੰਨ ਯਾਕਮੋ ਦੇ ਸਮੂਹ ਮੈਂਬਰਾਂ ਵੱਲੋਂ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਸਤੌਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ ਵੱਲੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।