ਬੱਚਿਆਂ ਨੂੰ ਸਿੱਖੀ ਨਾਲ ਜੋੜ੍ਹਨ ਹਿੱਤ ਵਿਤੈਰਬੋ ਵਿਚ ਗੁਰਮਤਿ ਕਲਾਸਾਂ ਸ਼ੁਰੂ

viterboਵਿਤੈਰਬੋ (ਇਟਲੀ) 16 ਜੂਨ (ਸਾਬੀ ਚੀਨੀਆਂ) – ਵਿਦੇਸ਼ੀ ਧਰਤੀ ‘ਤੇ ਪੈਦਾ ਹੋਏ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖੀ ਸਿਧਾਤਾਂ ਤੋਂ ਜਾਣੂ ਕਰਵਾਉਣ ਤੇ ਸਿੱਖੀ ਨਾਲ ਜੋੜ੍ਹੀ ਰੱਖਣ ਲਈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਤੈਰਬੋ ਵਿਖੇ ਗੁਰਮਤਿ ਕਲਾਸਾਂ ਸ਼ੁਰੂ ਹੋ ਗਈਆਂ ਹਨ। ਜੋ ਕਿ ਮਹੀਨੇ ਦੇ ਅਖੀਰ ਤੱਕ ਲਗਾਤਾਰ 15 ਦਿਨ ਚੱਲਣਗੀਆਂ। ਜਿਸ ਵਿਚ ਛੋਟੇ ਬੱਚਿਆਂ ਨੂੰ ਗੁਰਮਤਿ ਵਿੱਦਿਆ ਤਬਲਾ, ਹਰਮੋਨੀਅਮ, ਸ਼ਬਦ ਗਾਇਨ, ਨਿੱਤਨੇਮ, ਦਸਤਾਰ, ਦੁਮਾਲਾ ਸਜਾਉਣ ਤੇ ਕੀਰਤਨ ਦੀ ਸਿੱਖਿਆ ਦਿੱਤੀ ਜਾਵੇਗੀ। ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕਲਾਸਾਂ ਲੱਗਿਆ ਕਰਨਗੀਆਂ। ਸਿਖਲਾਈ ਪੂਰੀ ਹੋਣ ਉਪਰੰਤ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਜਿਨਾਂ ‘ਚੋ ਜੇਤੂ ਬੱਚਿਆਂ ਨੂੰ ਹਰਭਜਨ ਸਿੰਘ ਜੰਮੂ ਵਾਲਿਆਂ ਵੱਲੋਂ ਇਨਾਮ ਦਿੱਤੇ ਜਾਣਗੇ। ਭਾਈ ਸਤਨਾਮ ਸਿੰਘ, ਬੀਬੀ ਅਮਨਦੀਪ ਕੌਰ, ਹਰਮਿੰਦਰ ਸਿੰਘ, ਬਾਬਾ ਆਗਿਆ ਸਿੰਘ ਬੱਚਿਆ ਨੂੰ ਸਿਖਲਾਈ ਦੇਣਗੇ।