ਭਾਈ ਬਲਵੀਰ ਸਿੰਘ ਲੱਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨਿਯੁਕਤ

balbir-lallਲਾਦੀਸਪੋਲੀ (ਇਟਲੀ) 14 ਜੁਲਾਈ (ਸਾਬੀ ਚੀਨੀਆਂ) – ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ (ਰੋਮ) ਦੇ ਇਕ ਆਮ ਇਜਲਾਸ ਦੌਰਾਨ ਮੌਜੂਦਾ ਕਮੇਟੀ ਮੈਂਬਰਾਂ ਤੇ ਸੰਗਤ ਦੀ ਸਹਿਮਤੀ ਨਾਲ ਨਿਸ਼ਕਾਮ ਸੇਵਾਦਾਰ ਭਾਈ ਬਲਬੀਰ ਸਿੰਘ ਲੱਲ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਦੱਸਣਯੋਗ ਹੈ ਕਿ ਭਾਈ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਇਸੇ ਦੌਰਾਨ ਇਕ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ ਸੀ, ਪਰ ਮੁੜ ਤੋਂ ਸੰਗਤ ਦੀ ਸਹਿਮਤੀ ਨਾਲ ਭਾਈ ਬਲਬੀਰ ਸਿੰਘ ਲੱਲ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਨਿਪਟਾਉਣਾ ਜਰੂਰੀ ਹੈ, ਜਿਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਸੰਗਤ ਤੇ ਕਮੇਟੀ ਨੇ ਯੋਗਦਾਨ ਪਾਉਣ ਦੀ ਗੱਲ ਆਖੀ ਹੈ। ਭਾਈ ਬਲਬੀਰ ਸਿੰਘ ਨੇ ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਕਿ, ਉਹ ਪਹਿਲੇ ਦਿਨ ਤੋਂ ਇਕ ਨਿਮਾਣੇ ਸੇਵਾਦਾਰ ਬਣ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਰਹੇ ਹਨ ਤੇ ਗੁਰੂ ਸਾਹਿਬ ਬਲ ਬਖਸ਼ਣ, ਉਹ ਅੱਗੇ ਵੀ ਸੰਗਤ ਦੀ ਸੇਵਾ ‘ਚ ਹਾਜਰ ਰਹਿਣਗੇ।