ਭਾਰਤੀਆਂ ਦੀ ਆਪਸੀ ਲੜਾਈ ਵਿਚ ਇਕ ਜਖਮੀ

fightਲਾਦੀਸਪੋਲੀ (ਇਟਲੀ) 10 ਅਕਤੂਬਰ (ਪੰਜਾਬ ਐਕਸਪ੍ਰੈੱਸ) – ਕੱਲ੍ਹ ਰਾਤ ਲਾਦੀਸਪੋਲੀ ਵਿਚ ਦੋ ਭਾਰਤੀ ਆਪਸ ਵਿਚ ਲੜ੍ਹ ਪਏ, ਉਨ੍ਹਾਂ ਦੀ ਲੜਾਈ ਨੇ ਇਨਾਂ ਭਿਆਨਕ ਰੂਪ ਲੈ ਲਿਆ ਕਿ ਇਕ ਵਿਅਕਤੀ ਨੂੰ ਹਸਪਤਾਲ ਭੇਜਣਾ ਪਿਆ। ਪ੍ਰਾਪਤ ਸਮਾਚਾਰ ਅਨੁਸਾਰ ਲਾਦੀਸਪੋਲੀ ਵਿਚ ਵੀਆ ਅਨਕੋਨਾ ਦੀ ਸੁਪਰਮਾਰਕੀਟ ਕਾਰੇਫੋਰ ਦੇ ਨਜ਼ਦੀਕ ਦੋ ਭਾਰਤੀਆਂ ਵਿਚਕਾਰ ਕਿਸੇ ਕਾਰਨ ਲੜਾਈ ਹੋ ਗਈ। ਹੌਲੀ ਹੌਲੀ ਉਨ੍ਹਾਂ ਦੀ ਲੜਾਈ ਨੇ ਜਬਰਦਸਤ ਰੂਪ ਧਾਰਨ ਕਰ ਲਿਆ। ਦੋਵੇਂ ਇਕ ਦੂਜੇ ਉੱਤੇ ਘਸੁੰਨ-ਮੁੱਕੇ ਅਤੇ ਲੱਤਾਂ ਨਾਲ ਕਿੱਕ ਮਾਰ ਕੇ ਵਾਰ ਕਰ ਰਹੇ ਸਨ। ਉੱਥੇ ਮੌਜੂਦ ਲੋਕਾਂ ਵਿਚੋਂ ਕਿਸੇ ਨੇ ਕਾਰਾਬਿਨੇਰੀ ਨੂੰ ਇਸਦੀ ਸੂਚਨਾ ਦੇ ਦਿੱਤੀ। ਸੂਚਨਾ ਮਿਲਣ ‘ਤੇ ਪਹੁੰਚੀ ਕਾਰਾਬਿਨੇਰੀ ਨੇ ਇਨ੍ਹਾਂ ਵਿਅਕਤੀਆਂ ਨੂੰ ਲੜ੍ਹਨ ਤੋਂ ਹਟਾਇਆ, ਪ੍ਰੰਤੂ ਇਨ੍ਹਾਂ ਵਿਚੋਂ ਇਕ ਵਿਅਕਤੀ ਜਿਆਦਾ ਜਖਮੀ ਹੋ ਚੁੱਕਾ ਸੀ, ਜਿਸਨੂੰ ਆਉਰੇਲੀਆ ਦੇ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ।