ਭਾਰਤੀ ਉੱਤੇ ਇਟਾਲੀਅਨ ਨੌਜਵਾਨਾਂ ਵੱਲੋਂ ਏਅਰਗਨ ਨਾਲ ਹਮਲਾ

Un arresto dei carabinieri a Crosia per maltrattamenti in famigliaਤੇਰਾਚੀਨਾ (ਇਟਲੀ) 24 ਅਗਸਤ (ਪੰਜਾਬ ਐਕਸਪ੍ਰੈੱਸ) – ਤੇਰਾਚੀਨਾ ਵਿਖੇ ਵੀਆ ਪੋਨਤੀਨੀਆ ਵਿਚ ਆਪਣੇ ਸਾਈਕਲ ‘ਤੇ ਖੇਤੀ ਦੇ ਕੰਮ ਤੋਂ ਵਾਪਸ ਘਰ ਜਾ ਰਹੇ 40 ਸਾਲਾ ਭਾਰਤੀ ਵਿਅਕਤੀ ਨੂੰ ਕਾਰ ਵਿਚ ਜਾ ਰਹੇ 4 ਇਟਾਲੀਅਨ ਨੌਜਵਾਨਾਂ, ਜਿਨਾਂ ਵਿਚ ਇਕ ਲੜਕੀ ਵੀ ਸ਼ਾਮਿਲ ਸੀ, ਨੇ ਏਅਰਗਨ ਦੀ ਵਰਤੋਂ ਕਰ ਕੇ ਜਖਮੀ ਕਰ ਦਿੱਤਾ। ਇਨ੍ਹਾਂ ਨੌਜਵਾਨਾਂ ਵਿਚੋਂ 3 ਦੀ ਉਮਰ 18 ਸਾਲ ਹੈ ਜਦਕਿ ਇਕ 17 ਸਾਲ ਦਾ ਹੈ। ਇਟਾਲੀਅਨ ਪੁਲਿਸ ਵੱਲੋਂ ਇਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ।
ਨੌਜਵਾਨਾਂ ਉੱਤੇ ਖਤਰਨਾਕ ਹਥਿਆਰ ਰੱਖਣ, ਨਿਰਦੋਸ਼ ਵਿਅਕਤੀ ਨੂੰ ਖਤਰਨਾਕ ਸ਼ਾੱਟ ਮਾਰਦੇ ਹੋਏ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ।