ਭਾਰਤੀ ਦਾ 2000 ਯੂਰੋ ਸਮੇਤ ਗੁਆਚਿਆ ਬਟੂਆ ਵਾਪਸ ਕੀਤਾ

soldiਲੁਸਾਰਾ (ਇਟਲੀ) 8 ਸਤੰਬਰ (ਪੰਜਾਬ ਐਕਸਪ੍ਰੈੱਸ) – ਲੁਸਾਰਾ ਵਿਖੇ ਇਕ 50 ਸਾਲਾ ਇੰਡੀਅਨ ਵਿਅਕਤੀ ਦਾ ਬਟੂਆ ਰਸਤੇ ਵਿਚ ਕਿਤੇ ਡਿੱਗ ਗਿਆ, ਜਿਸ ਵਿਚ ਉਸ ਸਮੇਂ 2,000 ਯੂਰੋ ਸਨ। ਰੇਜੋਏਮੀਲੀਆ ਦੇ ਖੇਤਰ ਲੁਸਾਰਾ ਦੇ ਰਹਿਣ ਵਾਲੇ ਸਥਾਨਕ ਇਮਾਨਦਾਰ ਵਿਅਕਤੀ ਨੇ ਉਸ ਬਟੂਏ ਦੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਨਾਕਾਮ ਰਿਹਾ। ਉਪਰੰਤ ਇਸ ਵਿਅਕਤੀ ਨੇ ਲੱਭਿਆ ਹੋਇਆ ਬਟੂਆ ਉੱਥੇ ਦੀ ਸਥਾਨਕ ਪੁਲਿਸ ਯੂਨਿਟ ਕਾਰਾਬਿਨੇਰੀ ਦੇ ਹਵਾਲੇ ਕਰ ਦਿੱਤਾ, ਤਾਂ ਕਿ ਪੁਲਿਸ ਦੀ ਮਦਦ ਨਾਲ ਬਟੂਆ ਉਸਦੇ ਸਹੀ ਮਾਲਕ ਤੱਕ ਪਹੁੰਚਾਇਆ ਜਾ ਸਕੇ।
ਪੁਲਿਸ ਨੇ ਬਟੂਏ ਦੇ ਮਾਲਕ ਦੀ ਤਲਾਸ਼ ਕੀਤੀ, ਜੋ ਕਿ ਨੇੜ੍ਹੇ ਦੇ ਖੇਤਾਂ ਵਿਚ ਕੰਮ ਕਰਦਾ ਸੀ। ਵਿਅਕਤੀ ਨੂੰ ਇਹ ਬਟੂਆ ਲੁਸਾਰਾ ਦੇ ਵੀਆ ਪਾਨਾਗੁਨੀਸ ਦੇ ਰਸਤੇ ਵਿਚ ਡਿੱਗਿਆ ਹੋਇਆ ਮਿਲਿਆ, ਜੋ ਕਿ ਉਸ ਬਟੂਏ ਦੇ ਮਾਲਕ ਦੇ ਖੇਤਾਂ ਦੇ ਨੇੜ੍ਹੇ ਹੀ ਸੀ। ਬਟੂਏ ਦੇ ਅੰਦਰ ਉਸ ਵਿਅਕਤੀ ਦੇ ਦਸਤਾਵੇਜ਼ ਵੀ ਸਨ, ਇਹ ਪੈਸੇ ਉਸਨੇ ਆਪਣੇ ਮੂਲ ਦੇਸ਼ ਵਿਚ ਜਾਣ ਲਈ ਬੈਂਕ ਵਿਚੋਂ ਕਢਾਏ ਸਨ।
ਇਟਾਲੀਅਨ ਵਿਅਕਤੀ ਨੇ ਵੀ ਬਟੂਏ ਦੇ ਮਾਲਕ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪ੍ਰੰਤੂ ਸਫਲ ਨਾ ਹੋਣ ‘ਤੇ ਬਟੂਆ ਪੁਲਿਸ ਨੂੰ ਸੌਂਪ ਦਿੱਤਾ, ਪੁਲਿਸ ਨੇ ਸਹੀ ਮਾਲਕ ਦੀ ਤਲਾਸ਼ ਕਰ ਕੇ ਬਟੂਆ ਵਾਪਸ ਮਾਲਕ ਨੂੰ ਸੌਂਪਿਆ।