ਭਾਰਤੀ ਸੰਵਿਧਾਨ ਨਾਲ ਛੇੜਛਾੜ ਬਰਦਾਸ਼ਤ ਨਹੀਂ – ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ

constitutionਰੋਮ (ਇਟਲੀ) 5 ਅਪ੍ਰੈਲ (ਕੈਂਥ) – ਭਾਰਤ ਦੀ ਧਰਤੀ ਉੱਤੇ ਜੋ ਪਿਛਲੇ ਦਿਨੀਂ ਬੀ ਜੇ ਪੀ ਅਤੇ ਆਰ ਐਸ ਐਸ ਦੀ ਸ਼ਹਿ ‘ਤੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਕਿ ਐਸ ਸੀ ਐਸ ਟੀ ਐਕਟ ਨੂੰ ਖਤਮ ਕਰ ਦਿੱਤਾ ਜਾਵੇ, ਇਹ ਫੈਸਲਾ ਭਾਰਤੀ ਬਹੁਜਨ ਸਮਾਜ ਨਾਲ ਅਤੇ ਭਾਰਤੀ ਲੋਕਤਤੰਰ ਨਾਲ ਬਹੁਤ ਵੱਡਾ ਧੱਕਾ ਹੈ। ਉਹ ਭਾਰਤੀ ਸੰਵਿਧਾਨ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕਰਨਗੇ। ਇਹ ਗੱਲ ਸ਼੍ਰੀ ਗਿਆਨ ਚੰਦ ਸੂਦ ਚੇਅਰਮੈਨ, ਸ਼੍ਰੀ ਸਰਬਜੀਤ ਵਿਰਕ ਪ੍ਰਧਾਨ ਅਤੇ ਲੇਖ ਰਾਜ ਜੱਖੂ ਜਨਰਲ ਸਕੱਤਰ ਭਾਰਤ ਰਤਨ ਡਾ: ਭੀਮ ਰਾਓ ਅੰਬੇਡਕਰ ਵੈਲਫੇਅਰ ਐਸੋ: (ਰਜਿ:) ਇਟਲੀ ਨੇ ਸਾਂਝੇ ਤੌਰ ‘ਤੇ ਕਹੀ। ਆਗੂਆਂ ਨੇ ਕਿਹਾ ਕਿ, ਉਹ ਸੰਸਥਾ ਵੱਲੋਂ ਇਸ ਫੈਸਲੇ ਦੀ ਤਿੱਖੀ ਨਿਖੇਧੀ ਕਰਦੇ ਹਨ ਅਤੇ ਇਸ ਫੈਸਲੇ ਨੂੰ ਰੋਕਣ ਲਈ ਭਾਰਤ ਵਿੱਚ ਸਮੁੱਚੇ ਦਲਿਤ ਸਮਾਜ ਦੇ ਮੋਢੇ ਨਾਲ ਮੋਢਾ ਲਗਾ ਕੇ ਸਾਥ ਦੇਣਗੇ। ਆਗੂਆਂ ਨੇ ਕਿਹਾ, ਇਤਿਹਾਸ ਗਵਾਹ ਹੈ ਕਿ ਜਦੋਂ ਵੀ ਭਾਰਤ ਵਿੱਚ ਦਲਿਤ ਸਮਾਜ ਨਾਲ ਕਿਸੇ ਨੇ ਧੱਕਾ ਕੀਤਾ ਤਾਂ ਉਸ ਨੂੰ ਦੇਰ-ਸਵੇਰ ਉਸ ਦਾ ਖਮਿਆਜ਼ਾ ਭੁਗਤਣਾ ਪਿਆ। ਜੇਕਰ ਜਲਦ ਇਸ ਫੈਸਲੇ ਪ੍ਰਤੀ ਕੇਂਦਰ ਸਰਕਾਰ ਨੇ ਅਮਲੀ ਤੌਰ ‘ਤੇ ਕਾਰਵਾਈ ਨਾ ਕੀਤੀ ਤਾਂ ਸਮੁੱਚੇ ਭਾਰਤ ਦਾ ਦਲਿੱਤ ਸਮਾਜ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ, ਵਿਦੇਸ਼ਾਂ ਵਿੱਚ ਬੈਠੇ ਦਲਿਤ ਸਮਾਜ ਦੇ ਲੋਕ ਉਨ੍ਹਾਂ ਦਾ ਵੱਧ ਤੋਂ ਵੱਧ ਸਾਥ ਦੇਣਗੇ।