ਮਨਦੀਪ ਸਿੰਘ ਵਲੋਂ 13 ਮਈ ਨੂੰ ਮਾਨਤੋਵਾ ਨਗਰ ਕੀਰਤਨ ਵਿਚ ਦਿਤੀ ਜਾਵੇਗੀ ਪਗੜੀ ਦੀ ਸਿਖਲਾਈ

mandeepਮਾਨਤੋਵਾ (ਇਟਲੀ) 12 ਮਈ (ਜਸਵਿੰਦਰ ਸਿੰਘ ਲਾਟੀ) – ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਦਸਤਾਰ ਸਿਖਲਾਈ ਕੈਂਪਾ ਅਤੇ ਦਸਤਾਰ ਮੁਕਾਬਲਿਆਂ ਰਾਹੀਂ ਪੱਗ ਨਾਲ ਅਥਾਹ ਪਿਆਰ ਤੇ ਸਤਿਕਾਰ ਕਰਨ ਵਾਲੇ ਅੰਤਰਰਾਸ਼ਟਰੀ ਪਗੜੀ ਕੋਚ ਮਨਦੀਪ ਸੈਣੀ ਵੱਲੋਂ 13 ਮਈ, ਦਿਨ ਐਤਵਾਰ ਨੂੰ ਮਾਨਤੋਵਾ ਨਗਰ ਕੀਰਤਨ ਦੌਰਾਨ ਦਸਤਾਰ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਸੈਣੀ ਨੇ ਦੱਸਿਆ ਕਿ, ਇਸ ਕੈਂਪ ਵਿੱਚ ਵੱਡੀ ਗਿਣਤੀ ‘ਚ ਪੱਗਾਂ ਵੰਡੀਆਂ ਜਾਣਗੀਆਂ। ਜਿਸ ਦੇ ਤਹਿਤ ਪਿਛਲੇ ਇਕ ਹਫਤੇ ਤੋਂ ਲਗਾਤਾਰ ਪੱਗਾਂ ਨੂੰ ਸੀਣਾਂ ਪਾ ਕੇ ਅਤੇ ਮਾਵਾ ਕੱਢ ਕੇ ਬੰਨਣ ਯੋਗ ਬਣਾਇਆ ਜਾ ਰਿਹਾ ਹੈ। ਨਗਰ ਕੀਰਤਨ ਅਤੇ ਦਸਤਾਰ ਕੈਂਪ ਦੀਆਂ ਤਿਆਰੀਆਂ ਲਈ ਗੁਰਦੁਆਰਾ ਸਾਹਿਬ ਰੋਦੀਗੋ ਦੀ ਪ੍ਰਬੰਧਕ ਕਮੇਟੀ, ਸੁਖਮਨੀ ਸਾਹਿਬ ਸੁਸਾਇਟੀ, ਦਿਲਬਾਗ ਚੰਨਾ ਅਤੇ ਕਮਲਜੀਤ ਮਾਨਤੋਵਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।