ਮਸ਼ਹੂਰ ਲੋਕ ਗਾਇਕ ਬਲਬੀਰ ਸ਼ੇਰਪੁਰੀ ਦਾ ਕੋਹਾਲਾ ਵਿਖੇ ਵਿਸ਼ੇਸ਼ ਸਨਮਾਨ

ਬਲਵੀਰ ਸ਼ੇਰਪੁਰੀ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਗਿਆਨ ਚੰਦ ਭੱਟੀ ਤੇ ਹੋਰ।

ਬਲਵੀਰ ਸ਼ੇਰਪੁਰੀ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਗਿਆਨ ਚੰਦ ਭੱਟੀ ਤੇ ਹੋਰ।

ਮਿਲਾਨ (ਇਟਲੀ) 27 ਅਕਤੂਬਰ (ਸਾਬੀ ਚੀਨੀਆਂ) – ਪੰਜਾਬੀ ਸੰਗੀਤ ਇੰਡਸਟਰੀ ਵਿਚ ਸਾਫ ਸੁਥਰੀ ਗਾਇਕੀ ਨਾਲ ਵੱਖਰਾ ਮੁਕਾਮ ਬਨਾਉਣ ਵਾਲੇ ਉੱਘੇ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਜਲਧੰਰ ਜਿਲ੍ਹੇ ਦੇ ਪ੍ਰਸਿੱਧ ਪਿੰਡ ਕੋਹਾਲਾ ਵਿਖੇ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਉਚੇਚੇ ਤੌਰ ‘ਤੇ ਸਮਾਨਿਤ ਕੀਤਾ ਗਿਆ। ਬਲਵੀਰ ਸ਼ੇਰਪੁਰੀ ਦੀ ਅਵਾਜ਼ ਵਿਚ ਗਾਇਆ ਗੀਤ ‘ਵਾਤਾਵਰਨ’ ਸੁਪਰ ਡੁਪਰ ਹਿੱਟ ਹੋਇਆ ਸੀ। ਜਿਸ ਵਿਚ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਇਕ ਮਾਡਲ ਦੇ ਤੌਰ ‘ਤੇ ਭੂਮਿਕਾ ਨਿਭਾਈ ਗਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ੇਰਪੁਰੀ ਦੀ ਅਵਾਜ਼ ਵਿਚ ਪੰਜਾਬ ਦੀ ਤ੍ਰਾਸਦੀ ਨੂੰ ਬਿਆਨ ਕਰਦਾ ਬਿਲਕੁੱਲ ਨਵਾਂ ਗੀਤ ‘ਨਸ਼ਿਆ ਦਾ ਕਹਿਰ’ ਇਕ ਦੋ ਦਿਨਾਂ ਵਿਚ ਰਿਲੀਜ਼ ਹੋਣ ਜਾ ਰਿਹਾ ਹੈ।
ਇਸ ਮੌਕੇ ਬੋਲਦੇ ਹੋਏ ਵਾਲਮੀਕਿ ਸਭਾ ਪੰਜਾਬ ਦੇ ਸੀਨੀਅਰ ਆਗੂ ਸ੍ਰੀ ਗਿਆਨ ਚੰਦ ਭੱਟੀ ਨੇ ਆਖਿਆ ਕਿ, ਸ਼ੇਰਪੁਰੀ ਹਮੇਸ਼ਾਂ ਪੰਜਾਬ ਦੇ ਵਿਗੜਦੇ ਹਲਾਤਾਂ ਨੂੰ ਬਿਆਨ ਕਰਦੇ ਗੀਤ ਗਾਉਂਦਾ ਹੈ। ਜਿਸ ਲਈ ਅਜਿਹੇ ਉਪਰਾਲੇ ਕਰਨ ਵਾਲਿਆਂ ਨੂੰ ਸਮਾਨਿਤ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਇਸ ਮੌਕੇ ਨਗਰ ਨਿਵਾਸੀ ਸੰਗਤਾਂ ਤੋਂ ਇਲਾਵਾ ਇਲਾਕੇ ਦੀਆਂ ਕਈ ਨਾਮੀ ਸਖਸ਼ੀਅਤਾਂ ਮੌਜੂਦ ਸਨ, ਜਿਨ੍ਹਾਂ ਵੱਲੋਂ ਬਲਵੀਰ ਸ਼ੇਰਪੁਰੀ ਨਾਲ ਸੀਨੀਅਰ ਆਗੂ ਪਿਆਰਾ ਸਿੰਘ ਜੈਨਪੁਰੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਮਨਾਨਿਤ ਕੀਤਾ ਗਿਆ।