ਮਸ਼ਹੂਰ ਲੋਕ ਗਾਇਕ ਬਲਵੀਰ ਸ਼ੇਰਪੁਰੀ ਸਨਮਾਨਿਤ

ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਅਸ਼ੀਰਵਾਦ ਲੈਦੇ ਹੋਏ ਸ਼ੇਰਪੁਰੀ।

ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਅਸ਼ੀਰਵਾਦ ਲੈਦੇ ਹੋਏ ਸ਼ੇਰਪੁਰੀ।

ਮਿਲਾਨ (ਇਟਲੀ) 26 ਜੁਲਾਈ (ਸਾਬੀ ਚੀਨੀਆਂ) – ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਕਰਵਾਏ ਗਏ 18ਵੇਂ ਸਲਨਾ ਸਮਾਗਮ ਦੌਰਾਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ‘ਵਾਤਾਵਰਨ ਤੇ ਪਸ਼ੂ ਪ੍ਰਾਣੀ, ਜੇ ਨਾ ਸਾਂਭੇ ਖਤਮ ਕਹਾਣੀ’, ਵਰਗਾ ਸੰਦੇਸ਼ ਭਰਪੂਰ ਗੀਤ ਗਾਉਣ ਲਈ ਕੀਤਾ ਗਿਆ ਹੈ। ਦੱਸਣਯੋਗ ਹੈ ਬਲਵੀਰ ਸ਼ੇਰਪੁਰੀ ਦੇ ‘ਵਾਤਾਵਰਨ’ ਗੀਤ ਨੂੰ ਹਰ ਪਾਸੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਨੂੰ ਪੀ ਟੀ ਸੀ ਪੰਜਾਬੀ ਸਮੇਤ ਬਹੁਤ ਸਾਰੇ ਟੀਵੀ ਚੈਨਲਾਂ ‘ਤੇ ਵੇਖਿਆ ਸੁਣਿਆ ਜਾ ਰਿਹਾ ਹੈ। ਇਸ ਮੌਕੇ ਬੋਲਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ, ਜਿਹੜੇ ਵਿਅਕਤੀ ਸਮਾਜ ਲਈ ਚੰਗੇ ਕਾਰਜ ਕਰ ਰਹੇ ਹਨ, ਉਨ੍ਹਾਂ ਦਾ ਸਨਮਾਨ ਜਰੂਰ ਕਰਨਾ ਚਾਹੀਦਾ ਹੈ, ਜਿਸ ਤੋਂ ਦੂਸਰੇ ਲੋਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।

balvir