ਮਹਿਲਾਵਾਂ ਨਾਲ ਛੇੜਛਾੜ ਰੋਕਣ ਲਈ ਬਣਿਆ ਵੁਮਨ ਪੈਟਰੋਲਿੰਗ ਗਰੁੱਪ

ਸਟਾਕਹੋਮ (ਸਵੀਡਨ) 3 ਮਾਰਚ (ਬਿਊਰੋ) – ਯੂਰਪ ਵਿੱਚ ਸ਼ਰਨਾਰਥੀਆਂ ਦੁਆਰਾ

ਸਥਾਨਕ ਮਹਿਲਾਵਾਂ ਨਾਲ ਛੇੜਛਾੜ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਇਸਨੂੰ ਰੋਕਣ ਲਈ ਸਵੀਡਨ ਅਥਾਰਿਟੀ ਨੇ ਕਾਲਮਾਰ ਟਾਊਨ ਵਿੱਚ ਵੁਮਨ ਪੈਟਰੋਲਿੰਗ ਗਰੁੱਪ ਬਣਾਇਆ ਹੈ। ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਸਾਊਥ ਵਿੱਚ ਕਾਲਮਾਰ ਇਕ ਛੋਟਾ ਜਿਹਾ ਕਸਬਾ ਹੈ, ਜਿਸਦੀ ਆਬਾਦੀ 36 ਹਜਾਰ ਹੈ। ਇੱਥੇ ਛੇ ਹਜਾਰ ਮਾਈਗਾਂਟਸ ਦੇ ਰਹਿਣ ਲਈ 36 ਸ਼ਰਨਾਰਥੀ ਕੈਂਪ ਬਣਾਏ ਗਏ ਹਨ। ਇਨਾਂ ਕੈਂਪਾਂ ਵਿੱਚ ਰਹਿਣ ਵਾਲੇ ਕਈ ਨੌਜਵਾਨ ਪ੍ਰਵਾਸੀ ਲੜਕੀਆਂ ਅਤੇ ਮਹਿਲਾਵਾਂ ਨਾਲ ਛੇੜਛਾੜ ਕਰਦੇ ਹਨ, ਇਸ ਸਬੰਧੀ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਅਜਿਹੇ ਵਿੱਚ ਵੁਮਨ ਪੇਟਰੋਲਿੰਗ ਗਰੁੱਪ ਦੀਆਂ ਮਹਿਲਾਵਾਂ ਸਵੀਮਿੰਗ ਪੂਲ ਦੇ ਸ਼ਰਨਾਰਥੀਆਂ ਤੋਂ ਔਰਤਾਂ ਦੀ ਸੁਰੱਖਿਆ ਕਰ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਗਰੁੱਪ ਦੀਆਂ ਸਾਰੀਆਂ ਮਹਿਲਾਵਾਂ ਬਿਕਨੀ ਪਹਿਨੇ ਨਜ਼ਰ ਆਉਂਦੀਆਂ ਹਨ। ਸਵੀਡਨ ਵਿੱਚ ਗਰੋਪਿੰਗ ਗਾਰਡਸ ਨਾਮ ਨਾਲ ਇਹ ਗਰੁੱਪ ਸ਼ੁਰੂ ਕੀਤਾ ਗਿਆ ਹੈ। ਇਹ ਕਾਲਮਾਰ ਟਾਊਨ ਦੇ ਸਾਰੇ ਸਵੀਮਿੰਗ ਪੂਲਸ ਉੱਤੇ ਨਜ਼ਰ ਰੱਖਦੀਆਂ ਹਨ। ਇਸ ਗਰੁੱਪ ਦਾ ਮੁੱਖ ਮਕਸਦ ਛੇੜਖਾਨੀ ਕਰਨ ਵਾਲਿਆਂ ਨੂੰ ਮਹਿਲਾਵਾਂ ਦੇ ਪ੍ਰਤੀ ਸਹੀ ਵਰਤਾਅ ਕਰਨਾ ਸਿਖਾਉਣਾ ਹੈ। ਜਿਕਰਯੋਗ ਹੈ ਕਿ ਕਈ ਪੀੜ੍ਹਤ ਲੜਕੀਆਂ ਡਰ ਜਾਂ ਸ਼ਰਮ ਦੇ ਕਾਰਨ ਆਪਣੇ ਨਾਲ ਹੋਈ ਛੇੜਛਾੜ ਦੀ ਸ਼ਿਕਾਇਤ ਪੁਲਿਸ ਵਿੱਚ ਕਰਨ ਤੋਂ ਹਿਚਕਿਚਾਉਂਦੀਆਂ ਹਨ।