ਮਾਤਾ ਸਵਰਨ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

sawarankaurਮਿਲਾਨ (ਇਟਲੀ) 13 ਅਪ੍ਰੈਲ (ਸਾਬੀ ਚੀਨੀਆਂ) – ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਖੇਡ ਪ੍ਰੋਮਟਰ ਭਾਈ ਜੁਪਿੰਦਰ ਸਿੰਘ ਜੋਗਾ ਦੇ ਮਾਤਾ ਬੀਬੀ ਸਵਰਨ ਕੌਰ ਭੱਟੀਵਾਲ (75) ਪਿਛਲੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਇਟਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਖੇਡ ਕਲੱਬਾਂ ਵੱਲੋਂ ਭਾਈ ਜੁਪਿੰਦਰ ਸਿੰਘ ਨਾਲ ਦੁੱਖ ਪ੍ਰਗਟਾਵਾ ਕੀਤਾ ਗਿਆ ਹੈ।
ਮਾਤਾ ਸਵਰਨ ਕੌਰ ਜੀ ਦੀ ਮੌਤ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਭੁਪਿੰਦਰ ਸਿੰਘ ਭੰਡਾਲ, ਸੁਖਜਿੰਦਰ ਸਿੰਘ ਕਾਲਰੂ, ਪ੍ਰਮਿੰਦਰ ਸਿੰਘ ਸੂਜਾਪੁਰ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਬੱਲ, ਤੀਰਥ ਸਿੰਘ ਰਾਮਪੁਰ, ਕਰਮਬੀਰ ਸਿੰਘ ਗਰੇਵਾਲ, ਬਖਸੀਸ਼ ਸਿੰਘ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜਾ, ਕਵੀਸ਼ਰ ਅਜੀਤ ਸਿੰਘ ਥਿੰਦ, ਡਾ: ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਮਾਣਕੀ, ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ, ਨੌਜਵਾਨ ਸਭਾ ਲੀਦੋ ਦੀ ਪਿੰਨੀ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਨਿਰਵੈਲ, ਮਨਜੀਤ ਸਿੰਘ ਜੱਸੋਮਜਾਰਾ ਪ੍ਰਧਾਨ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ, ਤਜਵਿੰਦਰ ਸਿੰਘ ਬੱਬੀ, ਇੰਦਰਪ੍ਰੀਤ ਸਿੰਘ ਝਿੱਕਾ ਆਦਿ ਦੇ ਨਾਮ ਜਿਕਰਯੋਗ ਹਨ। ਜਿਨ੍ਹਾਂ ਵੱਲੋਂ ਭਾਈ ਜੁਪਿੰਦਰ ਸਿੰਘ ਜੋਗਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਮਾਤਾ ਸਵਰਨ ਕੌਰ ਜੀ ਭੱਟੀਵਾਲ ਦੇ ਅਕਾਲ ਚਲਾਣੇ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।