ਮਾਨ ਵੱਲੋਂ ਕੁਮਾਰੀ ਮਾਇਆਵਤੀ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਦੀ ਭਾਰਤ ਰਤਨ ਡਾ: ਬੀ ਆਰ ਅੰਬੇਦਕਰ ਵੈਲਫੇਅਰ ਅੇਸੋਸੀਏਸ਼ਨ ਵੱਲੋਂ ਨਿੰਦਾ

mvatiਰੋਮ ਇਟਲੀ (ਕੈਂਥ) – ਬੀਤੇ ਦਿਨੀਂ ਸ੍ਰੋਮਣੀ ਆਕਾਲੀ ਦਲ ਅਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਵਲੋਂ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਬਾਰੇ ਵਰਤੀ ਗਈ ਮਾੜੀ ਸ਼ਬਦਾਵਲੀ ਦੀ ਇਟਲੀ ਦੀ ਪ੍ਰਸਿੱਧ ਸੰਸਥਾ ਭਾਰਤ ਰਤਨ ਡਾ: ਬੀ ਆਰ ਅੰਬੇਦਕਰ ਵੈਲਫੇਅਰ ਅੇਸੋਸੀਏਸ਼ਨ (ਰਜਿ) ਇਟਲੀ ਦੇ ਸਮੂਹ ਆਗੂਆਂ ਵਲੋਂ ਪੁਰ ਜੋਰ ਨਿੰਦਿਆਂ ਕਰਦਿਆਂ ਕਿਹਾ ਕਿ ਉਹ ਸਮੂਹ ਅੰਬੇਦਕਰੀ ਸਾਥੀ ਸਿਮਰਨਜੀਤ ਸਿੰਘ ਮਾਨ ਦਾ ਸਤਿਕਾਰ ਕਰਦੇ ਸੀ ਕਿ ਇਕੋ ਇਕ ਸਿੱਖ ਸੂਝਵਾਨ ਆਗੂ ਹੈ ਜੋ ਕਿ ਮਨੂੰਵਾਦ ਸਿਸ਼ਟਮ ਨਾਲ ਜੰਗ ਲੜ੍ਹ ਰਿਹਾ ਹੈ ਪਰ ਇਹੋ ਜਿਹੇ ਮਾੜੇ ਸ਼ਬਦਾਂ ਦੀ ਵਰਤੋ ਇਕ ਸੂਝਵਾਨ ਆਗੂ ਅਤੇ ਗੁਰੂ ਦਾ ਸੱਚਾ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਹੀ ਕਰ ਸਕਦਾ ਕਿਉ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਾਰੀ ਨੂੰ ਬਹੁਤ ਵੱਡਾ ਰੁਤਵਾ ਦਿੱਤਾ ਗਿਆ ਹੈ(ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ)ਇਸ ਤਰਾ ਲੱਗਦਾ ਹੈ ਕਿ ਮਾਨ ਨੇ ਗੁਰੂ ਸਾਹਿਬ ਜੀ ਦੀ ਸੋਚ ਨੂੰ ਭੁਲਾ ਕੇ ਅਪਣੇ ਪੁਰਖਿਆ ਦੀ ਸੋਚ ਤੇ ਪਹਿਰਾ ਦਿੱਤਾ ਹੈ।ਸਿਮਰਨਜੀਤ ਸਿੰਘ ਮਾਨ ਨੇ ਇਕੱਲਾ ਭੈਣ ਕੁਮਾਰੀ ਮਾਇਆਵਤੀ ਜੀ ਦਾ ਅਪਮਾਣ ਨਹੀ ਕੀਤਾ ਸਗੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਵੀ ਕੀਤੀ ਹੈ। ਜੇਕਰ ਮਾਨ ਸਾਹਿਬ ਗੁਰੂ ਸਾਹਿਬ ਜੀ ਦੇ ਸੱਚੇ ਸਿੱਖ ਹਨ ਤਾਂ ਉਹਨਾਂ ਨੂੰ  ਤਰੁੰਤ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਅਜਿਹੇ ਮਾਨਸਿਕ ਰੋਗੀ ਦਾ ਉਸ ਦੇ ਪਾਰਟੀ ਵਰਕਰਾਂ ਨੂੰ ਕਿਸੇ ਚੰਗੇ ਡਾਕਟਰ ਕੋਲੋ ਇਲਾਜ ਕਰਵਾਉਣਾ ਚਾਹੀਦਾ ਹੈ।